ਹੁਣੇ ਜਿਹੇ ਗੇਮਿੰਗ ਐਪਸ ਜ਼ਰੀਏ ਹੋਈ ਧੋਖਾਦੇਹੀ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਦੇ ਸਾਈਬਰ ਵਿਭਾਗ ਨੇ ਆਨਲਾਈਨ ਗੇਮਿੰਗ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਚੇਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਸਾਈਬਰ ਵਿਭਾਗ ਅਧੀਨ ਆਉਣ ਵਾਲੇ ਇੰਡੀਅਨ ਸਾਈਬਰਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14C) ਨੇ ਇਕ ਚੇਤਾਵਨੀ ਮੈਸੇਜ ਸ਼ੇਅਰ ਕੀਤਾ-‘ਸਮਾਰਟ ਖੇਲ੍ਹੋ, ਸੁਰੱਖਿਅਤ ਰਹੋ’ ਆਨਲਾਈਨ ਗੇਮਿੰਗ ਕਰਦੇ ਸਮੇਂ ਸੁਰੱਖਿਅਤ ਰਹੋ।
14ਸੀ ਵਿਭਾਗ ਨੇ ਆਪਣੇ ਸੰਦੇਸ਼ ਵਿਚ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਗੇਮ ਡਾਊਨਲੋਡ ਕਰਨ ਲਈ ਸਿਰਫ ਭਰੋਸੇਮੰਦ ਥਾਵਾਂ ਜਿਵੇਂ Google Play Store, Apple Store ਤੇ ਅਧਿਕਾਰਕ ਵੈੱਬਸਾਈਟ ਦਾ ਇਸਤੇਮਾਲ ਕਰੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮੇਸ਼ਾ ਗੇਮ ਐਪ ਦਾ ਡਿਵੈਲਪਰ ਕੌਣ ਹੈ ਇਹ ਚੈੱਕ ਕਰੋ ਤਾਂ ਕਿ ਪਤਾ ਚੱਲ ਸਕੇ ਕਿ ਵੈੱਬਸਾਈਟ ਅਸਲੀ ਹੈ ਜਾਂ ਨਕਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ‘ਕਦੇ ਵੀ ਗੇਮ ਵਿਚ ਮਿਲਣ ਵਾਲੀ ਖਾਸ ਖਰੀਦਦਾਰੀ ਜਾਂ ਆਕਰਸ਼ਿਕ ਸਬਸਕ੍ਰਿਪਸ਼ਨ ਹੈ ਕਿ ਝਾਂਸੇ ਵਿਚ ਨਾ ਆਓ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਕਾਰਵਾਈ, 5000 ਦੀ ਰਿਸ਼ਵਤ ਲੈਂਦਿਆਂ ਅਮਰਗੜ੍ਹ ਦਾ ਥਾਣੇਦਾਰ ਕੀਤਾ ਗ੍ਰਿਫਤਾਰ
ਗੇਮ ਦੇ ਚੈਟ ਜਾਂ ਫੋਰਮ ਵਿਚ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਧੋਖੇਬਾਜ਼ ਖਿਡਾਰੀਆਂ ਨੂੰ ਫਸਾਉਣ ਲਈ ਸੋਸ਼ਲ ਮੀਡੀਆ ਦੇ ਤਰੀਕੇ ਇਸਤੇਮਾਲ ਕਰ ਸਕਦੇ ਹਨ। ਗੇਮ ਐਪ ਡਾਊਨਲੋਡ ਕਰਦੇ ਸਮੇਂ, ਸਿਰਫ ਉਨ੍ਹਾਂ ਨੂੰ ਪਰਮਿਸ਼ਨ ਦਿਓ ਜੋ ਜ਼ਰੂਰੀ ਹੋਵੇ। ਜੇਕਰ ਤੁਹਾਡੇ ਨਾਲ ਆਨਲਾਈਨ ਧੋਖਾਦੇਹੀ ਹੋ ਜਾਵੇ ਤਾਂ ਤੁਰੰਤ ਸਬਸਕ੍ਰਾਈਮ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰੋ।
ਵੀਡੀਓ ਲਈ ਕਲਿੱਕ ਕਰੋ –