ਆਨਲਾਈਨ ਸਕੈਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਤੋਂ ਇਲਾਵਾ ਹੈਕਿੰਗ ਵੀ ਜ਼ੋਰਾਂ ‘ਤੇ ਹੈ। ਹੈਕਰਸ ਲਈ ਵ੍ਹਟਸਐਪ ਹੈਕ ਕਰਨਾ ਕਾਫੀ ਆਸਾਨ ਹੋ ਗਿਆ ਹੈ ਪਰ ਇਕ ਸੈਟਿੰਗ ਨਾਲ ਤੁਸੀਂ ਆਪਣੇ ਵ੍ਹਟਸਐਪ ਨੂੰ ਸੁਰੱਖਿਅਤ ਰੱਖ ਸਕਦੇ ਹੋ।
WhatsApp ‘ਤੇ ਤੁਸੀਂ ਆਪਣੇ ਅਕਾਊਂਟ ਨੂੰ ਜ਼ਿਆਦਾ ਸੁਰੱਖਅਤ ਰੱਖਣ ਲਈ ਖਾਸ ਪਿਨ ਲਗਾ ਸਕਦੇ ਹੋ। ਇਸ ਨੂੰ ਟੂ-ਸਟੈੱਪ ਵੈਰੀਫਿਕੇਸ਼ਨ ਕਹਿੰਦੇ ਹਨ। ਜਦੋਂ ਤੁਸੀਂ ਆਪਣਾ ਵ੍ਹਟਸਐਪ ਅਕਾਊਂਟ ਬਣਾਉਂਦੇ ਹੋ ਤਾਂ ਤੁਹਾਨੂੰ ਇਕ SMS ਮਿਲਦਾ ਹੈ। ਉਸ ਤੋਂ ਇਲਾਵਾ ਇਹ ਪਿਨ ਤੁਹਾਡੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਹ ਪਿਨ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਹੈਕਰ ਤੁਹਾਡਾ ਵ੍ਹਟਸਐਪ ਅਕਾਊਂਟ ਨਾ ਚੁਰਾ ਸਕੇ।
ਵ੍ਹਟਸਐਪ ਨਾਲ ਜੁੜੇ ਜਾਅਲਸਾਜੀ ਦੇ ਲਗਭਗ 50 ਫੀਸਦੀ ਮਾਮਲੇ ਉਦੋਂ ਹੁੰਦੇ ਹਨ ਜਦੋਂ ਲੋਕਾਂ ਦਾ ਅਕਾਊਂਟ ਉਨ੍ਹਾਂ ਦੇ ਹੱਥੋਂ ਨਿਕਲ ਜਾਂਦਾ ਹੈ। ਇਸ ਪਿਨ ਨੂੰ ਲਗਾ ਕੇ ਤੁਸੀਂ ਆਪਣੇ ਅਕਾਊਂਟ ਨੂੰ ਸੇਫ ਰੱਖ ਸਕਦੇ ਹੋ। ਪਿਨ ਸੈੱਟ ਕਰਨਾ ਇਹ ਸੁਨਿਸ਼ਚਿਤ ਕਰਨ ਵਿਚ ਮਦਦ ਕਰਦਾ ਹੈ ਕਿ ਖਾਤਾ ਅਪਰਾਧੀਆਂ ਦੇ ਹੱਥਾਂ ਵਿਚ ਨਾ ਜਾਵੇ। ਹੇਠਾਂ ਦੱਸੇ ਗਏ ਸਟੈੱਪਸ ਨੂੰ ਫਾਲੋ ਕਰਕੇ ਤੁਸੀਂ ਪਿਨ ਲਗਾ ਸਕਦੇ ਹੋ।
WhatsApp ਖੋਲ੍ਹੋਤੇ ਸੈਟਿੰਗਸ ਵਿਚ ਜਾਓ। ਅਕਾਊਂਟ ‘ਤੇ ਟੈਪ ਕਰੋ ਤੇ ਫਿਰ ‘ਦੋ ਸਟੈੱਪ ਵੈਰੀਫੇਕੇਸ਼ਨ’ ਚੁਣੋ। ਇਨੇਬਲ ਨੂੰ ਚੁਣੋ। ਆਪਣੀ ਮਨਪਸੰਦ ਦਾ ਕੋਈ 6 ਅੰਕਾਂ ਵਾਲਾ ਪਿਨ ਬਣਾਓ ਤੇ ਉਸ ਨੂੰ ਦੁਬਾਰਾ ਪਾ ਕੇ ਪੁਸ਼ਟੀ ਕਰੋ।
ਜੇਕਰ ਤੁਸੀਂ ਆਪਣਾ ਪਿਨ ਭੁੱਲ ਜਾਂਦੇ ਹੋ ਤਾਂ ਉਸ ਨੂੰ ਵਾਪਸ ਲਿਆਉਣ ਲਈ ਤੁਸੀਂ ਇਕ ਈ-ਮੇਲ ਪਤਾ ਵੀ ਜੋੜ ਸਕਦੇ ਹੋ। ਇਹ ਈ-ਮੇਲ ਪਾਉਣਾ ਜ਼ਰੂਰੀ ਨਹੀਂ ਹੈ। ਜੇਕਰ ਤੁਸੀਂ ਈ-ਮੇਲ ਨਹੀਂ ਜੋੜਨਾ ਚਾਹੁੰਦੇ ਤਾਂ ਇਹ ‘ਸਕਿਪ’ ‘ਤੇ ਟੈਪ ਕਰ ਸਕਦੇ ਹੋ।
ਆਖਿਰ ਵਿਚ ‘ਨੈਕਸਟ’ ਦਬਾ ਕੇ ਦੋ ਸਟੈੱਪ ਵੈਰੀਫਿਕੇਸ਼ਨ ਚਾਲੂਕਰ ਦੋ। ਹੁਣ ਜਦੋਂ ਵੀ ਤੁਸੀਂ ਕਿਸੇ ਨਵੇਂ ਫੋਨ ‘ਤੇ ਆਪਣਾ ਵ੍ਹਟਸਐਪ ਨੰਬਰ ਪਾਓਗੇ ਤਾਂ ਤੁਹਾਨੂੰ SMS ਵੈਰੀਫਿਕੇਸ਼ਨ ਕੋਡ ਦੇ ਨਾਲ ਇਹ 6 ਅੰਕਾਂ ਵਾਲਾ ਪਿਨ ਵੀ ਪਾਉਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: