Apple ਨੇ ਖਰਾਬ ਹੋ ਚੁੱਕੇ iPhones ਨੂੰ ਸੁਕਾਉਣ ਲਈ ਚਾਵਲ ਦਾ ਇਸਤੇਮਾਲ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ। ਭਾਵੇਂ ਹੀ ਇਹ ਸਮਾਰਟਫੋਨ ਯੂਜਰਸ ਵਿਚ ਇਕ ਆਮ ਆਦਤ ਰਹੀ ਹੈ ਪਰ ਐਪਲ ਨੇ ਇਸ ਤਰੀਕੇ ਨੂੰ ਖਤਰਨਾਕ ਦੱਸਿਆ ਹੈ ਕਿਉਂਕਿ ਇਸ ਨਾਲ ਫੋਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਈ ਸਾਲਾਂ ਤੋਂ ਫੋਨ ਪਾਣੀ ਵਿਚ ਡਿੱਗ ਜਾਣਾ ਇਕ ਆਮ ਪ੍ਰੇਸ਼ਾਨੀ ਰਹੀ ਹੈ। ਇਸ ਨੂੰ ਠੀਕ ਕਰਨ ਲਈ ਬਹੁਤ ਸਾਰੇ ਲੋਕ ਗਿੱਲੇ ਫੋਨ ਨੂੰ ਚਾਵਲ ਦੀ ਥੈਲੀ ਵਿਚ ਪਾ ਦਿੰਦੇ ਹਨ ਤਾਂ ਕਿ ਚਾਵਲ ਪਾਣੀ ਸੋਕ ਲਵੇ ਤੇ ਫੋਨ ਠੀਕ ਹੋ ਜਾਵੇ ਪਰ ਟੈਕਨਾਲੋਜੀ ਦੇ ਜਾਣਕਾਰਾਂ ਨੇ ਇਸ ਨੂੰ ਅਫਵਾਹ ਦੱਸਿਆ ਹੈ ਤੇ ਹੁਣ Apple ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
Apple ਦੀ ਵੈੱਬਸਾਈਟ ‘ਤੇ ਹੁਣੇ ਜਿਹੇ ਕੀਤੇ ਬਦਲਾਅ ਮੁਤਾਬਕ ਗਿੱਲੇ iPhone ਨੂੰ ਚਾਵਲ ਵਿਚ ਪਾਉਣਾ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਚਾਵਲ ਦੇ ਛੋਟੇ-ਛੋਟੇ ਟੁਕੜੇ ਫੋਨ ਦੇ ਅੰਦਰ ਜਾ ਕੇ ਉਸ ਨੂੰ ਖਰਾਬ ਕਰ ਸਕਦੇ ਹਨ। ਨਾਲ ਹੀ ਐਪਲ ਨੇ ਇਕ ਨਵਾਂ ਫੀਚਰ ਵੀ ਪੇਸ਼ ਕੀਤਾ ਹੈ ਜੋ ਫੋਨ ਵਿਚ ਪਾਣੀ ਜਾਣ ‘ਤੇ ਤੁਹਾਨੂੰ ਸੂਚਿਤ ਕਰੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ Apple ਇਸ ਨੂੰ ਚਾਰਜ ਕਰਨ ਤੋਂ ਮਨ੍ਹਾ ਕਰਦਾ ਹੈ ਜਦੋਂ ਤਕ ਕਿ ਇਹ ਪੂਰੀ ਤਰ੍ਹਾਂ ਸੁੱਕ ਨਾ ਜਾਵੇ।
ਇਹ ਬਦਲਾਅ ਬ੍ਰਿਟੇਨ ਦੀ ਇਕ ਨਿਊਜ਼ ਵੈੱਬਸਾਈਟ ਮੈਟ੍ਰੋ ਦੀ ਰਿਪੋਰਟ ਦੇ ਬਾਅਦ ਹੋਇਆ ਹੈ ਜਿਸ ਨੇ ਸਭ ਤੋਂ ਪਹਿਲਾਂ ਐਪਲ ਦੀ ਵੈੱਬਸਾਈਟ ‘ਤੇ ਇਸ ਅਪਡੇਟ ਨੂੰ ਦੇਖਿਆ ਸੀ। ਪਾਣੀ ਦਾ ਪਤਾ ਲਗਾਉਣ ਵਾਲੇ ਨਵੇਂ ਫੀਚਰ ਦੇ ਨਾਲ, ਹੁਣ ਯੂਜਰਸ ਨੂੰ ਫੋਨ ‘ਤੇ ਪਾਣੀ ਲੱਗਣ ‘ਤੇ ਸਹੀ ਕਦਮ ਚੁੱਕਣ ਲਈ ਕਿਹਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੇ ਫੋਨ ਨੂੰ ਹੋਰ ਜ਼ਿਆਦਾ ਖਰਾਬ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
ਸਭ ਤੋਂ ਪਹਿਲਾਂ ਜਦੋਂ ਤੱਕ ਤੁਹਾਡਾ ਫੋਨ ਤੇ ਚਾਰਜਿੰਗ ਕੇਬਲ ਪੂਰੀ ਤਰ੍ਹਾਂ ਤੋਂ ਸੁੱਕ ਨਾ ਜਾਵੇ, ਉਨ੍ਹਾਂ ਨੂੰ ਕਨੈਕਟ ਨਾ ਕਰੋ। ਤੁਹਾਡਾ IPhone ਸੁਕਾਉਣ ਲਈ ਉਸ ਨੂੰ ਥੋੜ੍ਹਾ ਹੇਠਾਂ ਵੱਲ ਝੁਕਾ ਕੇ ਹੱਥ ਨਾਲ ਹਲਕੇ ਜਿਹੇ ਥਪਥਪਾਓ ਤਾਂਕਿ ਵਾਧੂ ਪਾਣੀ ਨਿਕਲ ਜਾਵੇ। ਇਸ ਦੇ ਬਾਅਦ ਫੋਨ ਨੂੰ ਹਵਾਦਾਰ ਜਗ੍ਹਾ ‘ਤੇ ਰੱਖੋ।
ਘੱਟ ਤੋਂ ਘੱਟ 30 ਮਿੰਟ ਬਾਅਦ, ਚਾਰਜਿੰਗ ਕੇਬਲ ਜਾਂ ਕਿਸੇ ਅਕਸੈਸਰੀ ਨੂੰ ਕਨੈਕਟ ਕਰਕੇ ਦੇਖੋ। ਜੇਕਰ ਫਿਰ ਚੇਤਾਵਨੀ ਆਉਂਦੀ ਹੈ ਤਾਂ ਇਸ ਦਾ ਮਤਲਬ ਚਾਰਜਿੰਗ ਪੋਰਟ ਜਾਂ ਕੇਬਲ ਦੇ ਪਿਨ ਵਿਚ ਅਜੇ ਵੀ ਪਾਣੀ ਹੈ। ਤੁਹਾਡਾ ਫੋਨ ਖੁੱਲ੍ਹੇ ਹਵਾਦਾਰ ਜਗ੍ਹਾ ‘ਤੇ ਇਕ ਦਿਨ ਰੱਖੋ। ਫੋਨ ਸੁੱਕਾ ਲੱਗਣ ‘ਤੇ ਹੀ ਇਸ ਦੌਰਾਨ ਦੁਬਾਰਾ ਚਾਰਜ ਕਰਨ ਜਾਂ ਅਕਸੈਸਰੀ ਕਨੈਕਟ ਕਰਨ ਦੀ ਕੋਸ਼ਿਸ਼ ਕਰੋ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਘਰ ਗੂੰਜੀ ਕਿਲਕਾਰੀ, ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤਾ ਪੁੱਤ ਨੂੰ ਜਨਮ
ਐਪਲ ਦਾ ਕਹਿਣਾ ਹੈ ਕਿ ਆਪਣਾ iPhone ਸੁਕਾਉਣ ਲਈ ਹੀਟਰ, ਹੇਅਰ ਡ੍ਰਾਇਰ ਜਾਂ ਹਵਾ ਫੂਕਣ ਵਾਲੀ ਮਸ਼ੀਨ ਦਾ ਇਸਤੇਮਾਲ ਨਾਲ ਕਰੋ। ਨਾਲ ਹੀ ਚਾਰਜਿੰਗ ਪੋਰਟ ਵਿਚ ਰੂੰ ਜਾਂ ਟਿਸ਼ੂ ਪੇਪਰ ਵਰਗੀ ਕੋਈ ਵੀ ਬਾਹਰੀ ਚੀਜ਼ ਪਾਉਣ ਵੀ ਠੀਕ ਨਹੀਂ ਹੈ। ਆਪਣਾ ਫੋਨ ਚਾਵਲ ਦੀ ਥੈਲੀ ਵਿਚ ਨਾ ਰੱਖੋ ਕਿਉਂਕਿ ਚਾਵਲ ਦੇ ਛੋਟੇ ਟੁਕੜੇ ਤੁਹਾਡੇ iPhone ਨੂੰ ਨੁਕਸਾਨ ਪਹੁੰਚਾ ਸਕਦੇ ਹਨ।