ਲੈਪਟਾਪ ਯੂਜ਼ਰਸ ਜੇਕਰ ਲਾਪ੍ਰਵਾਹੀ ਵਰਤਣ ਤਾਂ ਨਵੇਂ ਲੈਪਟਾਪ ਦੀ ਬੈਟਰੀ ਕੁਝ ਹੀ ਮਹੀਨੇ ਵਿਚ ਖਰਾਬ ਹੋ ਜਾਂਦੀ ਹੈ। ਜ਼ਿਆਦਾਤਰ ਯੂਜ਼ਰਸ ਨੂੰ ਜਾਣਕਾਰੀ ਨਹੀਂ ਹੁੰਦੀ ਹੈ ਪਰ ਉਹ ਲੋਕ ਕੁਝ ਗਲਤੀਆਂ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਦੁਹਰਾਉਂਦੇ ਹਨ। ਜੇਕਰ ਤੁਹਾਡਾ ਲੈਪਟਾਪ ਵੀ ਹੁਣ ਚਾਰਜ ਹੋਲਡ ਨਹੀਂ ਕਰ ਪਾ ਰਿਹਾ ਹੈ ਤੇ ਤੁਹਾਨੂੰ ਵਾਰ-ਵਾਰ ਉਸ ਦੀ ਬੈਟਰੀ ਚਾਰਜ ਕਰਨੀ ਪੈ ਰਹੀ ਹੈ ਤਾਂ ਅਸੀਂ ਤੁਹਾਨੂੰ ਉਨ੍ਹਾਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਲੈਪਟਾਪ ਦੀ ਬੈਟਰੀ ਖਰਾਬ ਕਰ ਦਿੰਦੀਆਂ ਹਨ।
ਲੋੜ ਤੋਂ ਜ਼ਿਆਦਾ ਗੇਮਿੰਗ
ਜੇਕਰ ਤੁਸੀਂ ਆਪਣੇ ਲੈਪਟਾਪ ‘ਤੇ ਲੋੜ ਤੋਂ ਵਧ ਗੇਮਿੰਗ ਕਰ ਰਹੇ ਹੋ ਤਾਂ ਇਸ ਨਾਲ ਪ੍ਰੋਸੈਸਰ ‘ਤੇ ਕਾਫੀ ਜ਼ਿਆਦਾ ਦਬਾਅ ਪੈਣ ਲੱਗਦਾ ਹੈ। ਇਕ ਵਾਰ ਜਦੋਂ ਦਬਾਅ ਵੱਧ ਜਾਂਦਾ ਹੈ ਤਾਂ ਇਹ ਲੋੜ ਤੋਂ ਜ਼ਿਆਦਾ ਗਰਮ ਹੁੰਦਾ ਹੈ ਜਿਸ ਦਾ ਸਿੱਧਾ ਬੈਟਰੀ ‘ਤੇ ਪ੍ਰਭਾਵ ਪੈਂਦਾ ਹੈ, ਨਤੀਜੇ ਵਜੋਂ ਬੈਟਰੀ ਗਰਮ ਹੋ ਜਾਂਦੀ ਹੈ। ਇਸ ਨਾਲ ਬੈਟਰੀ ਲਾਈਫ ਘੱਟ ਹੋ ਜਾਂਦੀ ਹੈ।
ਜ਼ਿਆਦਾ ਤਾਪਮਾਨ
ਜੇਕਰ ਤੁਸੀਂ ਆਪਣੇ ਲੈਪਟਾਪ ਨੂੰ ਜ਼ਿਆਦਾ ਤਾਪਮਾਨ ਵਾਲੀ ਜਗ੍ਹਾ ‘ਤੇ ਵਾਰ-ਵਾਰ ਇਸਤੇਮਾਲ ਕਰਦੇ ਹੋ ਉਦੋਂ ਵੀ ਲੈਪਟਾਪ ਦੀ ਬੈਟਰੀ ‘ਤੇ ਦਬਾਅ ਪੈਂਦਾ ਹੈ ਤੇ ਇਹ ਖਰਾਬ ਹੋਣ ਲੱਗਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਇਹ ਲਾਪ੍ਰਵਾਹੀ ਵਰਤਦੇ ਹੋ ਤਾਂ ਬੈਟਰੀ ਕੁਝ ਮਹੀਨਿਆਂ ਵਿਚ ਖਰਾਬ ਹੋ ਜਾਵੇਗੀ।
ਵੀਡੀਓ ਐਡੀਟਿੰਗ
ਜੇਕਰ ਤੁਹਾਡੇ ਲੈਪਟਾਪ ਵਿਚ ਸਟੋਰੇਜ ਦੀ ਕਮੀ ਹੈ ਤੇ ਉਸ ਦੇ ਬਾਵਜੂਦ ਵੀ ਤੁਸੀਂ ਇਸ ‘ਤੇ ਵੀਡੀਓ ਐਡਿਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਨਾਲ ਪ੍ਰੋਸੈਸਰ ‘ਤੇ ਦਬਾਅ ਪਵੇਗਾ। ਦਬਾਅ ਦੀ ਵਜ੍ਹਾ ਨਾਲ ਲੈਪਟਾਪ ਦੀ ਬੈਟਰੀ ਗਰਮ ਹੁੰਦੀ ਹੈ ਤੇ ਇਸ ਦੀ ਲਾਈਫ ਵਿਚ ਕਮੀ ਹੋ ਜਾਂਦੀ ਹੈ।
ਹੈਵੀ ਸਟੋਰੇਜ
ਜੇਕਰ ਤੁਹਾਡੇ ਲੈਪਟਾਪ ਦੀ ਸਟੋਰੇਜ ਭਰੀ ਹੋਈ ਹੈ ਤੇ ਇਸ ਦੀ ਵਜ੍ਹਾ ਨਾਲ ਪ੍ਰੋਸੈਸਰ ਨੂੰ ਕੰਮ ਕਰਨ ਦੌਰਾਨ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹੇ ਵਿਚ ਲੈਪਟਾਪ ਗਰਮ ਹੋ ਜਾਂਦਾ ਹੈ ਤੇ ਬੈਟਰੀ ਵੀ ਇਸ ਨਾਲ ਪ੍ਰਭਾਵਿਤ ਹੁੰਦੀ ਹੈ ਤੇ ਇਹ ਹੌਲੀ-ਹੌਲੀ ਕਰਕੇ ਖਰਾਬ ਹੋਣ ਲੱਗਦੀ ਹੈ।
ਲੋਕਲ ਚਾਰਜਰ
ਜੇਕਰ ਤੁਸੀਂ ਲੋਕਲ ਚਾਰਜਰ ਦਾ ਇਸਤੇਮਾਲ ਕਰਦੇ ਆ ਰਹੇ ਹੋ ਤਾਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਲੈਪਟਾਪ ਦੀ ਬੈਟਰੀ ਹੌਲੀ-ਹੌਲੀ ਖਰਾਬ ਹੀ ਹੋ ਜਾਵੇਗੀ। ਦਰਅਸਲ ਲੈਪਟਾਪ ਦੀ ਬੈਟਰੀ ਨੂੰ ਚਾਰਜ ਕਰਨ ਲਈ ਲੋਕਲ ਚਾਰਜਰ ਜ਼ਰੂਰੀ ਪਾਵਰ ਸਪਲਾਈ ਨਹੀਂ ਕਰ ਪਾਉਂਦਾ ਜਿਸ ਦੀ ਵਜ੍ਹਾ ਨਾਲ ਲੈਪਟਾਪ ਦੀ ਬੈਟਰੀ ਗਰਮ ਹੁੰਦੀ ਹੈ ਤੇ ਖਰਾਬ ਹੋ ਸਕਦੀ ਹੈ।