ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਨਵੇਂ ਆਈਟੀ ਨਿਯਮ ਜਲਦੀ ਹੀ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਗਲੇ ਸੱਤ ਤੋਂ ਅੱਠ ਦਿਨਾਂ ਵਿੱਚ ਨਵੇਂ ਸੋਧੇ ਹੋਏ ਆਈਟੀ ਨਿਯਮ ਜਾਰੀ ਕੀਤੇ ਜਾਣਗੇ। ਸੋਧੇ ਹੋਏ IT ਨਿਯਮ ਜਾਅਲੀ ਖ਼ਬਰਾਂ ਅਤੇ ਡੀਪ ਫੇਕ ‘ਤੇ ਕੇਂਦਰਿਤ ਹੋਣਗੇ।
ਰਾਜੀਵ ਨੇ ਕਿਹਾ ਕਿ ਇਨੋਵੇਸ਼ਨ ਦੇ ਹਰ ਫਾਇਦੇ ਦੇ ਨਾਲ ਚੁਣੌਤੀਆਂ ਤੇ ਨੁਕਸਾਨ ਵੀ ਹਨ। ਸਾਡੀਆਂ ਨੀਤੀਆਂ, ਸਾਡੇ ਨਿਯਮ ਤੇ ਸਾਡਾ ਦ੍ਰਿਸ਼ਟੀਕੋਣ ਖੁੱਲ੍ਹੇ, ਸੁਰੱਖਿਅਤ ਤੇ ਜਵਾਬਦੇਹ ਇੰਟਰਨੈੱਟ ਦਾ ਹੈ।ਇਹ ਸਾਡਾ ਫਰਜ਼ ਹੈ ਕਿ ਹਰ ਭਾਰਤੀ ਇੰਟਰਨੈੱਟ ‘ਤੇ ਸੁਰੱਖਿਆ ਤੇ ਵਿਸ਼ਵਾਸ ਦਾ ਅਨੁਭਵ ਕਰੇ। ਅਸੀਂ ਇਸ ਲਈ ਨਿਯਮ ਤੇ ਕਾਨੂੰਨ ਬਣਾਵਾਂਗੇ। ਅਸੀਂ ਆਉਣ ਵਾਲੇ ਸਮੇਂ ਵਿਚ ਨਵੇਂ ਆਈਟੀ ਨਿਯਮ ਵੀ ਲਾਗੂ ਕਰਾਂਗੇ।
ਉਨ੍ਹਾਂ ਕਿਹਾ ਕਿ ਮੌਜੂਦਾ ਆਈਟੀ ਨਿਯਮਾਂ ਵਿਚ ਗਲਤ ਸੂਚਨਾ ਤੇ ਡੀਪਫੇਕ ਦੀਆਂ 2 ਵਿਵਸਥਾਵਾਂ ਹਨ, ਇਸ ਦਾ ਪਾਲਣ ਕਰਨਾ ਜ਼ਰੂਰੀ ਹੈ। ਅਸੀਂ ਇਕ ਐਡਵਾਇਜਰੀ ਵੀ ਜਾਰੀ ਕੀਤੀ ਹੈ ਕਿ ਅਸੀਂ 7-8 ਦਿਨਾਂ ਵਿਚ ਨਵੇਂ ਆਈਟੀ ਨਿਯਮ ਨੂੰ ਜਾਰੀ ਕਰਾਂਗੇ।
ਪਿਛਲੇ ਕੁਝ ਮਹੀਨੇ ਵਿਚ ਦੇਸ਼ ਵਿਚ ਡੀਪਫੇਕ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ।ਆਏ ਦਿਨ ਏਆਈ ਦੀ ਮਦਦ ਨਾਲ ਲੋਕਾਂ ਦੇ ਡੀਪਫੇਕ ਵੀਡੀਓਜ਼ ਤੇ ਫੋਟੋ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ਗਏ ਸਮਾਣਾ ਦੇ 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼
ਪਿਛਲੇ ਸਾਲ ਸਾਊਥ ਦੀ ਅਭਿਨੇਤਰੀ ਰਸ਼ਮਿਕਾ ਮੰਦਾਨਾ ਦਾ ਇਕ ਡੀਪਫੇਕ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਬਾਅਦ ਸਰਕਾਰ ਨੇ ਕਿਹਾ ਸੀ ਕਿ ਇਹ ਬਹੁਤ ਹੀ ਖਤਰਨਾਕ ਹੈ ਤੇ ਇਸ ਨੂੰ ਹਰ ਹਾਲ ਵਿਚ ਰੋਕਣਾ ਹੋਵੇਗਾ। ਹੁਣੇ ਜਿਹੇ ਸਚਿਨ ਤੇਂਦੁਲਕਰ ਨੇ ਵੀ ਖੁਦ ਦੀ ਅਤੇ ਆਪਣੀ ਧੀ ਦੀ ਡੀਪਫੇਕ ਵੀਡੀਓ ਬਾਰੇ ਚੇਤਾਵਨੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”