ਜੇਕਰ ਤੁਸੀਂ ਪਾਸਪੋਰਟ ਬਣਵਾਉਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਆਸਾਨੀ ਨਾਲ ਪਾਸਪੋਰਟ ਬਣਵਾ ਸਕਦੇ ਹੋ। ਨਾਲ ਹੀ ਇਸ ਲਈ ਤੁਹਾਨੂੰ ਕੁਝ ਵੱਖ ਨਹੀਂ ਕਰਨਾ ਹੈ। ਤੁਹਾਡੇ ਸਮਾਰਟਫੋਨ ਵਿਚ ਬਸ ਇਕ ਐਪ ਹੋਣਾ ਚਾਹੀਦਾ ਹੈ ਤੇ ਇਸ ਦੀ ਮਦਦ ਨਾਲ ਤੁਸੀਂ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ।
ਡਿਜੀਲਾਕਰ ਨਾਲ ਹੋ ਜਾਵੇਗਾ ਕੰਮ
ਡਿਜੀਲਾਕਰ ਦੀ ਮਦਦ ਨਾਲ ਤੁਹਾਡਾ ਕੰਮ ਹੋ ਸਕਦਾਹੈ। ਜੇਕਰ ਤੁਸੀਂ ਅਪਾਇੰਟਮੈਂਟ ‘ਤੇ ਡਾਕੂਮੈਂਟ ਨਾਲ ਲੈ ਜਾਣਾ ਭੁੱਲ ਗਏ ਹੋ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਹ ਐਪ ਤੁਹਾਡੇ ਲਈ ਕਾਫੀ ਮਦਦਗਾਰ ਸਾਬਤ ਹੋਣ ਵਾਲਾ ਹੈ। ਇਥੇ ਤੁਸੀਂ ਡਾਕੂਮੈਂਟ ਵੈਰੀਫਾਈ ਕਰ ਸਕਦੇ ਹੋ। ਦੱਸ ਦੇਈਏ ਕਿ ਇਹ ਸਰਕਾਰ ਵੱਲੋਂ ਪ੍ਰਮਾਣਿਤ ਐਪ ਹੈ ਜਿਸ ਦੀ ਵਰਤੋਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੀਤੀ ਜਾਂਦੀ ਹੈ।
ਇੰਝ ਕਰੋ ਵੈਰੀਫਿਕੇਸ਼ਨ
ਤੁਸੀਂ ਪਾਸਪੋਰਟ ਆਫਿਸ ਵਿਚ ਬੈਠੇ-ਬੈਠੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਥੇ ਤੁਹਾਨੂੰ ਕੁਝ ਵੀ ਪਤਾ ਕਰਨਾ ਆਸਾਨ ਹੋਵੇਗਾ। ਫੋਨ ‘ਤੇ ਓਟੀਪੀ ਆਉਂਦਾ ਹੈ ਤੇ ਇਸ ਦੇ ਬਾਅਦ ਡਾਕੂਮੈਂਟ ਵੈਰੀਫਾਈ ਹੁੰਦੇ ਹਨ।
ਹੁਣ ਸਵਾਲ ਹੈ ਕਿ ਆਖਿਰ ਪਾਸਪੋਰਟ ਬਣਨ ਵਿਚ ਕਿੰਨਾ ਸਮਾਂ ਲੱਗੇਗਾ। ਵੈਰੀਫਿਕੇਸ਼ਨ ਹੋਣ ਦੇ ਬਾਅਦ ਤੇ ਡਾਕੂਮੈਂਟਸ ਜਮ੍ਹਾ ਕਰਵਾਉਣ ਦੇ ਬਾਅਦ 15 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ। ਇਸ ਦੇ ਬਾਅਦ ਪਾਸਪੋਰਟ ਤੁਹਾਡੇ ਘਰ ਆ ਜਾਂਦਾ ਹੈ। ਹਾਲਾਂਕਿ ਸਮਾਂ ਘੱਟ ਜਾਂ ਜ਼ਿਆਦਾ ਵੀ ਹੋ ਸਕਦਾ ਹੈ। ਹਮੇਸ਼ਾ ਡਾਕੂਮੈਂਟਸ ਜਮ੍ਹਾ ਕਰਵਾਉਂਦੇ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਇਹ ਪੁਲਿਸ ਵੈਰੀਫਿਕੇਸ਼ਨ ‘ਤੇ ਵੀ ਨਿਰਭਰ ਕਰਦਾ ਹੈ। ਨਾਰਮਲ ਪਾਸਪੋਰਟ ਦੀ ਫੀਸ 1500 ਰੁਪਏ ਹੈ। ਹਾਲਾਂਕਿ ਜ਼ਿਆਦਾ ਪੇਜ ਚਾਹੀਦੇ ਹਨ ਤਾਂ 2 ਹਜ਼ਾਰ ਦਾ ਭੁਗਤਾਨ ਕਰਨਾ ਹੋਵੇਗਾ।