ਸਾਰੇ ਐਂਡ੍ਰਾਇਡ ਫੋਨ ਵਿਚ ਗੂਗਲ ਫੋਟੋਜ਼ ਐਪ ਡਿਫਾਲਟ ਰੂਪ ਤੋਂ ਹੁੰਦਾ ਹੈ। ਗੂਗਲ ਫੋਟੋਜ਼ ਗੂਗਲ ਦਾ ਐਲਬਮ ਹੈ। ਇਸ ਵਿਚ ਬੈਕਅੱਪ ਤੇ ਰੀਸਟੋਰ ਦੋਵਾਂ ਦਾ ਆਪਸ਼ਨ ਮਿਲਦਾ ਹੈ। ਗੂਗਲ ਫੋਟੋਜ਼ ਕਲਾਊਡ ਬੈਕਅੱਪ ਤੋਂ ਇਲਾਵਾ ਬਹੁਤ ਸਾਰੇ ਫੀਚਰਸ ਨਾਲ ਆਉਂਦਾ ਹੈ ਜਿਸ ਵਿਚ ਐਡੀਟਰ ਵੀ ਸ਼ਾਮਲ ਹੈ। ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਕਿ ਗੂਗਲ ਫੋਟੋਜ ਇਕ ਫੋਟੋ ਐਡੀਟਰ ਵੀ ਹੈ।
ਇਸ ਵਿਚ ਐਡੀਟਿੰਗ ਲਈ ਕੁਝ ਸਪੈਸ਼ਲ ਫੀਚਰਸ ਵੀ ਮਿਲਦੇ ਹਨ ਜਿਨ੍ਹਾਂ ਲਈ ਪੈਸੇ ਦੇਣੇ ਪੈਂਦੇ ਹਨ। ਅੱਜ ਦੀ ਇਹ ਰਿਪੋਰਟ ਗੂਗਲ ਫੋਟੋਜ਼ ਯੂਜਰਸ ਲਈ ਹੈ। ਜੇਕਰ ਤੁਸੀਂ ਵੀ ਕਈ ਵਾਰ ਇਸ ਗੱਲ ਤੋਂ ਪ੍ਰੇਸ਼ਾਨ ਹੋ ਜਾਂਦੇ ਹੋ ਕਿ ਗੂਗਲ ਫੋਟੋਜ ਤੋਂ ਡਿਲੀਟ ਹੋਈਆਂ ਫੋਟੋਆਂ ਤੇ ਵੀਡੀਓ ਨੂੰ ਕਿਵੇਂ ਰਿਕਵਰ ਕਰੀਏ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਇਸ ਰਿਪੋਰਟ ਵਿਚ ਅਸੀਂ ਤੁਹਾਨੂੰ ਗੂਗਲ ਫੋਟੋਜ ਤੋਂ ਡਿਲੀਟ ਹੋਏ ਫੋਟੋ਼ ਤੇ ਵੀਡੀਓ ਨੂੰ ਰਿਕਵਰ ਕਰਨ ਦਾ ਤਰੀਕਾ ਦੱਸਣਗੇ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਸੌਗਾਤ, 30 ਦਸੰਬਰ ਤੋਂ ਸ਼ੁਰੂ ਹੋਵੇਗੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ
ਜੇਕਰ ਤੁਸੀਂ ਗੂਗਲ ਫੋਟੋਜ ਦਾ ਇਸਤੇਮਾਲ ਕਰਦੇ ਹੋ ਤਾਂ ਡਿਲੀਟ ਹੋਈਆਂ ਤਸਵੀਰਾਂ ਨੂੰ ਰਿਕਵਰ ਕਰਨਾ ਬਹੁਤ ਹੀ ਆਸਾਨ ਹੈ। ਉਂਝ ਸਾਰੇ ਐਂਡ੍ਰਾਇਡ ਫੋਨ ਵਿਚ ਗੂਗਲ ਦਾ ਫੋਟੋਜ ਐਪ ਡਿਫਾਲਟ ਵਜੋਂ ਹੁੰਦਾ ਹੈ। ਗੂਗਲ ਫੋਟੋਜ ਵਿਚ ਫੋਟੋ ਬੈਕਅੱਪ ਦਾ ਵੀ ਆਪਸ਼ਨ ਹੁੰਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਗੂਗਲ ਡਰਾਈਵ ‘ਤੇ ਫੋਟੋ ਦਾ ਬੈਕਅੱਪ ਵੀ ਲੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ : –