ਵਿੱਤੀ ਸਾਲ 2023-24 ਲਈ ਟੈਕਸ ਸੇਵਿੰਗ ਦਾ ਆਪਸ਼ਨ ਸਿਲੈਕਟ ਕਰਨ ਦੀ ਆਖਰੀ ਤਰੀਕ 31 ਮਾਰਚ 2024 ਹੈ। 31 ਤਰੀਕ ਤੱਕ ਤੁਹਾਨੂੰ ਆਪਣੀ ਆਮਦਨ ਮੁਤਾਬਕ ਟੈਕਸ ਬਚਾਉਣ ਲਈ ਸਹੀ ਸਕੀਮਾਂ ਵਿਚ ਨਿਵੇਸ਼ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਇਸ ਤਰੀਕ ਦੇ ਬਾਅਦ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਟੈਕਸ ਛੋਟ ਦਾ ਫਾਇਦਾ ਨਹੀਂ ਮਿਲ ਸਕੇਗਾ।
ਜੇਕਰ ਤੁਸੀਂ ਹੋਮ ਲੋਨ ‘ਤੇ ਛੋਟ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 31 ਮਾਰਚ ਤੱਕ ਦਾ ਸਮਾਂ ਹੈ। ਐੱਸਬੀਆਈ ਵੱਲੋਂ ਹੋਮ ਲੋਨ ‘ਤੇ ਛੋਟ ਲਈ ਸਪੈਸ਼ਲ ਸਕੀਮ ਚਲਾਈ ਜਾ ਰਹੀ ਹੈ। ਇਸ ਸਕੀਮ ਦਾ ਫਾਇਦਾ ਲੈਣ ਲਈ ਤੁਹਾਡਾ ਸਿਬਿਲ ਸਕੋਰ ਚੰਗਾ ਹੋਣਾ ਚਾਹੀਦਾ ਹੈ।
ਰਿਜ਼ਰਵ ਬੈਂਕ ਨੇ ਪੇਟੀਐੱਮ ਪੇਮੈਂਟ ਬੈਂਕ ਦੀ ਸਰਵਿਸਿਜ਼ ਦੀਆਂ ਕਈ ਸਹੂਲਤਾਂ ਦੀ ਸਮਾਂ ਸੀਮਾ ਨੂੰ ਵਧਾ ਦਿੱਤਾ ਹੈ। ਰਿਜ਼ਰਵ ਬੈਂਕ ਮੁਤਾਬਕ 29 ਫਰਵਰੀ 2024 ਤੋਂ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਵੀਂ ਜਮ੍ਹਾ ਜਾਂ ਟੌਪਅੱਪ ਸਵੀਕਾਰ ਕਰਨ ਤੋਂ ਰੋਕ ਦਿੱਤਾ ਸੀ। ਫਿਲਹਾਲ ਹੁਣ ਇਹ ਸਮਾਂ ਸੀਮਾ 15 ਦਿਨ ਵਧਾ ਕੇ 15 ਮਾਰਚ 2024 ਕਰ ਦਿੱਤੀ ਗਈ ਹੈ।
UIDAI ਵੱਲੋਂ ਅਪਗ੍ਰੇਡੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਜਿਸ ਦਾ ਫਾਇਦਾ ਤੁਸੀਂ 14 ਮਾਰਚ 2024 ਤੱਕ ਲੈ ਸਕਦੇ ਹੋ। ਇਸ ਤਰੀਕ ਦੇ ਬਾਅਦ ਤੁਹਾਨੂੰ ਆਧਾਰ ਕਾਰਡ ਵਿਚ ਅਪਡੇਟ ਕਰਨ ਲਈ ਫੀਸ ਦੇਣੀ ਹੋਵੇਗੀ।
ਹੁਣ ਤੁਸੀਂ ਫਾਸਟੈਗ ਕੇਵਾਈਸੀ ਨੂੰ 31 ਮਾਰਚ ਤੱਕ ਪੂਰਾ ਕਰ ਸਕਦੇ ਹੋ। ਇਸ ਦੀ ਡੈੱਡਲਾਈਨ ਨੂੰ ਵਧਾ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਡੈੱਡਲਾਈਨ ਨੂੰ ਵਧਾ ਦਿੱਤਾ ਗਿਆ ਹੈ।