ਪਹਿਲਾਂ ਲੋਕ ਆਪਣੇ ਸਮਾਰਟਫੋਨ ਨੂੰ ਲੰਬੇ ਸਮੇਂ ਤੱਕ ਇਸਤੇਮਾਲ ਕਰਦੇ ਸਨ ਪਰ ਹੁਣ ਅਜਿਹਾ ਨਹੀਂ ਹਨ। ਇਕ ਸਰਵੇ ਮੁਤਾਬਕ ਲੋਕ ਹੁਣ 1-2 ਸਾਲ ਵਿਚ ਆਪਣੇ ਫੋਨ ਨੂੰ ਬਦਲ ਰਹੇ ਹਨ। ਇਸ ਦਾ ਕਾਰਨ ਹੈ ਕਿ ਮਾਰਕੀਟ ਵਿਚ ਹਰ ਰੋਜ਼ ਨਵੇਂ-ਨਵੇਂ ਫੋਨ ਲਾਂਚ ਹੋ ਰਹੇ ਹਨ ਜਿਨ੍ਹਾਂ ਵਿਚ ਨਵੇਂ-ਨਵੇਂ ਫੀਚਰਸ ਮਿਲਦੇ ਹਨ। ਪੁਰਾਣੇ ਸਮਾਰਟਫੋਨ ਨੂੰ ਵੇਚਣਾ ਹੁਣ ਬਹੁਤ ਹੀ ਆਸਾਨ ਹੋ ਗਿਆ ਹੈ। ਹੁਣ ਤੁਸੀਂ ਘਰ ਬੈਠੇ ਪੁਰਾਣੇ ਫੋਨ ਨੂੰ ਆਨਲਾਈਨ ਵੀ ਵੇਚ ਸਕਦੇ ਹੋ ਪਰ ਫੋਨ ਵੇਚਣ ਤੋਂ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਨਹੀਂ ਤਾਂ ਤੁਸੀਂ ਵੱਡੀ ਮੁਸੀਬਤ ਵਿਚ ਫਸ ਸਕਦੇ ਹੋ ਤੇ ਸਕੈਮ ਦਾ ਸ਼ਿਕਾਰ ਵੀ ਹੋ ਸਕਦੇ ਹੋ।
ਯੂਪੀਆਈ ਐਪਸ ਨੂੰ ਡਿਲੀਟ ਕਰੋ
ਫੋਨ ਨੂੰ ਵੇਚਣ ਤੋਂ ਪਹਿਲਾਂ ਆਪਣੇ ਫੋਨ ਵਿਚ ਮੌਜੂਦ ਸਾਰੇ ਤਰ੍ਹਾਂ ਦੇ ਯੂਪੀਆਈ ਤੇ ਪੇਮੈਂਟ ਐਪਸ ਨੂੰ ਡਿਲੀਟ ਕਰੋ ਤੇ ਉਸ ਦੇ ਡਾਟੇ ਨੂੰ ਵੀ ਡਿਲੀਟ ਕਰੋ।
ਕਾਲ ਤੇ ਮੈਸੇਜ
ਕਿਸੇ ਵੀ ਫੋਨ ਵੇਚਣ ਜਾਂ ਐਕਸਚੇਂਜ ਕਰਨ ਤੋਂ ਪਹਿਲਾਂ ਕਾਲ ਤੇ ਮੈਸੇਜ ਹਿਸਟਰੀ ਨੂੰ ਜ਼ਰੂਰ ਡਿਲੀਟ ਕਰੋ। ਇਹ ਬਹੁਤ ਜ਼ਰੂਰੀ ਹੁੰਦਾ ਹੈ। ਮੈਸੇਜ ਨੂੰ ਧਿਆਨ ਨਾਲ ਦੇਖੋ ਤੇ ਡਿਲੀਟ ਕਰੋ। ਮੈਸੇਜ ਵਿਚ ਕੋਈ ਬਹੁਤ ਜ਼ਰੂਰੀ ਮੈਸੇਜ ਵੀ ਹੋ ਸਕਦਾ ਹੈ।
ਬੈਕਅੱਪ
ਆਪਣੇ ਫੋਨ ਨੂੰ ਵੇਚਣ ਤੋਂ ਪਹਿਲਾਂ ਉਸ ਵਿਚ ਮੌਜੂਦ ਡਾਟੇ ਦਾ ਬੈਕਅੱਪ ਜ਼ਰੂਰ ਲਓ। ਬੈਕਅੱਪ ਲਈ ਗੂਗਲ ਫੋਟੋਜ਼, ਗੂਗਲ ਡਰਾਈਵ, ਮਾਈਕ੍ਰੋਸਾਫਟ ਵਨ ਡਰਾਈ, Drop Box ਜਾਂ ਕਿਸੇ ਦੂਜੇ ਕਲਾਊਡ ਸਰਵਿਸ ਦਾ ਇਸਤੇਮਾਲ ਕਰੋ। ਤੁਸੀਂ ਚਾਹੋ ਤਾਂ ਐਕਸਟਰਨਲ ਡਰਾਈਵ ਵਿਚ ਵੀ ਬੈਕਅੱਪ ਲੈ ਸਕਦੇ ਹੋ।
ਮੈਮੋਰੀ ਕਾਡ
ਆਪਣੇ ਫੋਨ ਤੋਂ ਮੈਮੋਰੀ ਕਾਰਡ ਜ਼ਰੂਰੀ ਕੱਢੋ। ਉਂਝ ਤਾਂ ਅੱਜਕਲ ਬਹੁਤ ਹੀ ਘੱਟ ਲੋਕ ਆਪਣੇ ਫੋਨ ਵਿਚ ਮੈਮਰੀ ਕਾਰਡ ਦਾ ਇਸਤੇਮਾਲ ਕਰ ਰਹੇ ਹਨ ਪਰ ਜੇਕਰ ਤੁਸੀਂ ਉਨ੍ਹਾਂ ਵਿਚੋਂ ਇਕ ਹੋ ਜੋ ਮੈਮੋਰੀ ਕਾਰਡ ਇਸਤੇਮਾਲ ਕਰਦੇ ਹੋ ਤਾਂ ਫੋਨ ਵੇਚਣ ਤੋਂ ਪਹਿਲਾਂ ਮੈਮੋਰੀ ਕਾਰਡ ਜ਼ਰੂਰ ਕੱਢ ਲਓ।
ਸਿਮ ਕਾਰਡ ਤੇ ਇਸਿਮ
ਜੇਕਰ ਤੁਸੀਂ ਸਿਮ ਕਾਰਡ ਇਸਤੇਮਾਲ ਕਰਦੇ ਹੋ ਤਾਂ ਉਸ ਨੂੰ ਜ਼ਰੂਰ ਕੱਢ ਲਓ ਤੇ ਜੇਕਰ ਇਸਿਮ ਦਾ ਇਸਤੇਮਾਲ ਕਰਦੇ ਹੋ ਤਾਂ ਇਸਿਮ ਦੀ ਪ੍ਰੋਫਾਈਲ ਜ਼ਰੂਰ ਡਿਲੀਟ ਕਰੋ। ਫੋਨ ਦੀ ਸੈਟਿੰਗ ਤੋਂ ਇਸ ਨੂੰ ਡਿਲੀਟ ਕੀਤਾ ਜਾ ਸਕਦਾ ਹੈ।
WhatsApp ਬੈਕਅੱਪ
ਪੁਰਾਣੇ ਵੇਚਣ ਨੂੰ ਵੇਚਣ ਤੋਂ ਪਹਿਲਾਂ ਵ੍ਹਟਸਐਪ ਦਾ ਬੈਕਅੱਪ ਜ਼ਰੂਰ ਲਓ ਕਿਉਂਕਿ ਵ੍ਹਟਸਐਪ ਵਿਚ ਸਾਰੀ ਤਰ੍ਹਾਂ ਦੀਆਂ ਨਿੱਜੀ ਗੱਲਾਂ ਤੇ ਚੈਟਿੰਗ ਹੁੰਦੀ ਹੈ। ਬੈਕਅੱਪ ਲੈਣ ਦਾ ਫਾਇਦਾ ਇਹ ਹੋਵੇਗਾ ਕਿ ਜਦੋਂ ਤੁਸੀਂ ਨਵੇਂ ਫੋਨ ਵਿਚ ਵ੍ਹਟਸਐਪ ਇੰਸਟਾਲ ਕਰੋਗੇ ਤਾਂ ਇਥੇ ਤੁਹਾਡੀ ਚੈਟ ਰਿਸਟੋਰ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –