ਇਕ ਸਮਾਂ ਸੀ ਜਦੋਂ ਕੰਮ ਫਾਈਲਾਂ ਵਿਚ ਹੁੰਦਾ ਸੀ ਪਰ ਹੁਣ ਲੋਕ ਕੰਪਿਊਟਰਸ ਵਿਚ ਕੰਮ ਕਰਨ ਲੱਗੇ ਹਨ। ਵੱਡੀਆਂ ਫਾਈਲਾਂ ਦਾ ਕੰਮ ਇਕੱਠਾ ਕਰਕੇ ਕੰਪਿਊਟਰ ਵਿਚ ਰੱਖ ਦਿੱਤਾ ਜਾਂਦਾ ਹੈ। ਨਾ ਸਿਰਫ ਦਫਤਰ, ਸਗੋਂ ਸਕੂਲ ਤੇ ਕਾਲਜਾਂ ਵਿਚ ਵੀ ਪੜ੍ਹਾਈ ਦਾ ਆਧਾਰ ਲੈਪਟਾਪ ਜਾਂ ਕੰਪਿਊਟਰ ‘ਤੇ ਰੱਖਿਆ ਜਾ ਰਿਹਾ ਹੈ।ਇਸ ਲਈ ਲੈਪਟਾਪ ਤੇ ਕੰਪਿਊਟਰ ਦਾ ਇਸਤੇਮਾਲ ਬਹੁਤ ਵੱਧ ਗਿਆ ਹੈ। ਇਸ ਤਰ੍ਹਾਂ ਜਿਨ੍ਹਾਂ ਨੂੰ ਵੀ ਲੈਪਟਾਪ ਤੇ ਕੰਪਿਊਟਰ ਦਾ ਇਸਤੇਮਾਲ ਕਰਨਾ ਆਉਂਦਾ ਹੈ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਸ ਵਿਚ QWERTY ਕੀਬੋਰਡ ਸ਼ਾਮਲ ਹੈ।
ਪਰ ਕੀ ਤੁਹਾਨੂੰ ਪਤਾ ਹੈ ਕਿ Keyboard ‘ਤੇ F ਤੇ J ਬਟਨ ਦੇ ਹੇਠਾਂ ਛੋਟੀ ਲਾਈਨਾਂ ਕਿਉਂ ਬਣੀਆਂ ਹੁੰਦੀਆਂ ਹਨ। ਕਾਫੀ ਲੋਕਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਇਹ ਲਾਈਨਾਂ ਆਖਿਰ ਕਿਸ ਕੰਮ ਲਈ ਹੁੰਦੀਆਂ ਹਨ।ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕੀਬੋਰਡ ‘ਤੇ ਇਨ੍ਹਾਂ ਲਾਈਨਾਂ ਦਾ ਕੀ ਮਤਲਬ ਹੁੰਦਾ ਹੈ।
ਕੰਪਿਊਟਰ ਸਿਸਟਮ ਵਿਚ ਕੀਬੋਰਡ ਇਨਪੁੱਟ ਤੇ ਕਮਾਂਡ ਦੇਣ ਲਈ ਇਕ ਮਹੱਤਵਪੂਰਨ ਉਪਕਰਨ ਹੈ। ਇਸ ਨੂੰ ਇੰਝ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਲੋਕ ਇਸ ਨੂੰ ਆਸਾਨੀ ਨਾਲ ਵਰਤ ਸਕਣ ਤੇ ਤੇਜ਼ੀ ਨਾਲ ਕੰਮ ਕਰ ਸਕਣ।
F ਤੇ J ਬਟਨ ਦੇ ਹੇਠਾਂ ਬਣੀ ਲਾਈਨ ਦਾ ਉਦੇਸ਼ ਹੈ ਟਾਈਪ ਕਰਨ ਵਾਲਿਆਂ ਨੂੰ ਬਿਨਾਂ ਕੀਬੋਰਡ ਨੂੰ ਦੇਖੇ ਹੱਥ ਨੂੰ ਸੱਜੇ ਤੇ ਖੱਬੇ ਪੁਜ਼ੀਸ਼ਨ ਵਿਚ ਲਿਆਉਣ ਵਿਚ ਮਦਦ ਕਰਨਾ ਹੈ। ਇਸ ਬੰਪ ਨੂੰ Home Row Key ਪੁਜ਼ੀਸ਼ਨ ਕਿਹਾ ਜਾਂਦਾ ਹੈ ਤੇ ਇਹ ਟਾਈਪਿੰਗ ਦੀ ਸਪੀਡ ਨੂੰ ਵਧਾਉਂਦਾ ਹੈ। ਇਹ ਬੰਪ ਉਹੀ ਅੰਸ਼ ਹੈ ਜਿਸ ਨੂੰ ਸਿਰਫ ਕੁਝ ਲੋਕਾਂ ਨੇ ਗੌਰ ਕੀਤਾ ਹੈ ਪਰ ਇਸ ਦਾ ਮਹੱਤਵ ਹੈ ਕਿਉਂਕਿ ਇਹ ਟਾਈਪਿੰਗ ਨੂੰ ਸੁਧਾਰਦਾ ਹੈ ਤੇ ਸਹੀ ਪੁਜ਼ੀਸ਼ਨ ਬਣਾਏ ਰੱਖਦਾ ਹੈ।
ਵਿਚ ਵਾਲੀ ਲਾਈਨ ਵਿਚ ਹੱਥਾਂ ਨੂੰ ਸਹੀ ਪੁਜ਼ੀਸ਼ਨ ਮਿਲਣ ਨਾਲ ਉਪਰ ਤੋਂ ਹੇਠਾਂ ਦੀ ਲਾਈਨ ਵਿਚ ਮੂਲ ਕਰਨਾ ਕਾਫੀ ਆਸਾਨ ਹੋ ਜਾਂਦਾ ਹੈ। ਇਥੇ ਉਂਗਲੀਆਂ ਨੂੰ ਰੱਖਣ ‘ਤੇ ਤੁਹਾਡਾ ਸੱਜਾ ਹੱਥ A, S, D ਤੇ F ਨੂੰ ਕਵਰ ਕਰਦਾ ਹੈ ਤੇ ਖੱਬਾ ਹੱਥ J, K, L ਤੇ ਕੋਲਨ (;) ਨੂੰ ਕਵਰ ਕਰਦਾ ਹੈ। ਇਸ ਸਮੇਂ ਦੋਵੇਂ ਅੰਗੂਠੇ ਸਪੇਸ ਬਾਰ ‘ਤੇ ਰਹਿੰਦੇ ਹਨ ਤਾਂ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਆਖਿਰ F ਤੇ J ਬਟਨ ‘ਤੇ ਹੇਠਾਂ ਵੱਲ ਹਲਕਾ ਜਿਹਾ ਬੰਪ ਕਿਉਂ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ : –