ਟ੍ਰੈਵਲਿੰਗ ਦੌਰਾਨ ਤੁਹਾਨੂੰ ਬਹੁਤ ਸਾਰੇ ਗੈਜੇਟਸ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਕੁਝ ਜ਼ਰੂਰੀ ਗੈਜੇਟਸ ਹਨ ਜਿਨ੍ਹਾਂ ਨੂੰ ਤੁਹਾਨੂੰ ਸਫਰ ਵਿਚ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤਹਾਨੂੰ ਇਨ੍ਹਾਂ ਗੈਜੇਟਸ ਬਾਰੇ ਦੱਸਾਂਗੇ ਜੋ ਸਫਰ ਵਿਚ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ।
ਆਨਲਾਈਨ ਸ਼ਾਪਿੰਗ ਸਾਈਟਸ ‘ਤੇ ਤੁਹਾਨੂੰ ਕਿਫਾਈਤੀ ਕੀਮਤ ‘ਤੇ ਏਅਰ ਕੰਪ੍ਰੈਸਰ ਮਿਲ ਜਾਂਦੇ ਹਨ। ਇਨ੍ਹਾਂ ਦੀ ਬਦੌਲਤ ਜੇਕਰ ਟਾਇਰ ਵਿਚ ਹਵਾ ਘੱਟ ਹੋਣ ਦੀ ਹਾਲਤ ਵਿਚ ਇਸ ਨੂੰ ਆਸਾਨੀ ਨਾਲ ਭਰ ਸਕਦੇ ਹੋ ਤੇ ਤੁਹਾਨੂੰ ਸੁੰਨਸਾਨ ਇਲਾਕਿਆਂ ਵਿਚ ਵੀ ਭਟਕਣ ਦੀ ਲੋੜ ਨਹੀਂ ਪੈਂਦੀ ਹੈ।
ਫਾਸਟ ਚਾਰਜਿੰਗ ਕੇਬਲ ਮਾਰਕੀਟ ਵਿਚ ਆਸਾਨੀ ਨਾਲ ਉਪਲਬਧ ਹਨ ਤੇ ਇਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਸਣੇ ਹੋਰ ਡਿਵਾਈਸਿਸ ਨੂੰ ਤੇਜ਼ੀ ਨਾਲ ਚਾਰਜ ਕਰ ਸਕਦੇ ਹੋ।
ਕੈਂਪਿੰਗ ਲਾਈਟਸ ਇਕ ਅਜਿਹਾ ਜ਼ਰੂਰੀ ਗੈਜੇਟ ਹਨ ਜੋ ਤੁਹਾਨੂੰ ਹਮੇਸ਼ਾ ਸਫਰ ਦੌਰਾਨ ਰੱਖਣਾ ਚਾਹੀਦਾ ਹੈ। ਰਿਚਾਰਜੇਬਲ ਕੈਂਪਿੰਗ ਲਾਈਟਸ ਮਾਰਕੀਟ ਵਿਚ ਆਸਾਨੀ ਨਾਲ ਕਿਫਾਈਤੀ ਕੀਮਤ ‘ਚ ਉਪਲਬਧ ਹੈ ਤੇ ਗੱਡੀ ਖਰਾਬ ਹੋਣ ਦੀ ਸਥਿਤੀ ਵਿਚ ਜਾਂ ਫਿਰ ਰਾਤ ਦੇ ਸਮੇਂ ਕਿਤੇ ਰੁਕਣ ਦੀ ਹਾਲਤ ਵਿਚ ਇਹ ਤੁਹਾਡੇ ਬਹੁਤ ਕੰਮ ਆ ਸਕਦੀ ਹੈ।
ਜੇਕਰ ਤੁਸੀਂ ਕੈਂਪਿੰਗ ਕਰ ਰਹੇ ਹਨ ਜਾ ਫਿਰ ਆਪਣੇ ਦੋਸਤਾਂ ਨਾਲ ਟ੍ਰੈਕਿੰਗ ਕਰ ਰਹੇ ਹੋ ਤਾਂ ਅਜਿਹਾ ਕਈ ਵਾਰ ਹੁੰਦਾ ਹੈ ਜਦੋਂ ਪਾਵਰ ਬੈਂਕ ਵੀ ਡਿਸਚਾਰਜ ਹੋ ਜਾਂਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਆਪਣੇ ਨਾਲ ਕ੍ਰੈਂਕ ਚਾਰਜਰ ਰੱਖਣਾ ਚਾਹੀਦਾ ਹੈ। ਇਸ ਨੂੰ ਤੁਸੀਂ ਆਪਣੇ ਹੱਥ ਦੀ ਮਦਦ ਨਾਲ ਚਲਾ ਕੇ ਆਪਣੇ ਸਮਾਰਟਫੋਨ ਨੂੰ ਚਾਰਜ ਕਰ ਸਕਦੇ ਹੋ ਕਿਉਂਕਿ ਇਸ ਵਿਚ ਡਾਇਨੇਮੋ ਲੱਗਾ ਰਹਿੰਦਾ ਹੈ ਜੋ ਪਾਵਰ ਜਨਰੇਟ ਕਰਦਾ ਹੈ।
ਹਮੇਸ਼ਾ ਤੁਹਾਨੂੰ ਆਪਣੇ ਨਾਲ ਘੱਟੋ-ਘੱਟ 10,000 MHA ਦੀ ਬੈਟਰੀ ਵਾਲਾ ਪਾਵਰ ਬੈਂਕ ਰੱਖਣਾ ਚਾਹੀਦਾ ਹੈ। ਇਸ ਦੀ ਬਦੌਲਤ ਤੁਸੀਂ ਆਪਣੇ ਸਮਾਰਟਫੋਨ ਨੂੰ ਸਫਰ ਦੌਰਾਨ ਲਗਭਗ 2 ਤੋਂ 4 ਵਾਰ ਚਾਰਜ ਕਰ ਸਕਦੇ ਹੋ। ਮਾਰਕੀਟ ਵਿਚ ਇਨ੍ਹਾਂ ਦੀ ਕੀਮਤ 800 ਰੁਪਏ ਤੋਂ ਲੈ ਕੇ 1500 ਦੇ ਵਿਚ ਹੁੰਦੀ ਹੈ।
-
ਵੀਡੀਓ ਲਈ ਕਲਿੱਕ ਕਰੋ -: