Telegram ਨੂੰ 2013 ਵਿਚ ਲਾਂਚ ਕੀਤਾ ਗਿਆ ਸੀ। ਇਹ ਵ੍ਹਟਸਐਪ ਤੇ ਫੇਸਬੁੱਕ ਮੈਸੇਂਜਰ ਦੀ ਤਰ੍ਹਾਂ ਹੀ ਇਕ ਮੈਸੇਜਿੰਗ ਐਪ ਹੈ, ਜੋ ਯੂਜਰਸ ਨੂੰ ਵਾਈਫਾਈ ਤੇ ਮੋਬਾਈਲ ਡਾਟਾ ਰਾਹੀਂ ਸੰਦੇਸ਼ ਭੇਜਣ ਦੀ ਇਜਾਜ਼ਤ ਦਿੰਦਾ ਹੈ। ਨਵੇਂ ਸਾਲ ਵਿਚ ਕੰਪਨੀ ਆਪਣੇ ਯੂਜਰਸ ਲਈ ਵੱਡਾ ਤੋਹਫਾ ਲੈ ਕੇ ਆਈ ਹੈ।
ਟੈਲੀਗ੍ਰਾਮ ਆਪਣੇ ਯੂਜਰਸ ਲਈ 10.5.0 ਅਪਡੇਟ ਲੈ ਕੇ ਆਈ ਹੈ ਜੋ ਲੋਕਾਂ ਨੂੰ ਬੇਹਤਰੀਨ ਫੀਚਰਸ ਦਿੰਦਾ ਹੈ।ਇਹ ਅਪਡੇਟ ਵਾਇਸ ਤੇ ਵੀਡੀਓ ਕਾਲ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਅਪਡੇਟ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪੁਰਾਣੇ ਸਮਾਰਟਫੋਨ ‘ਤੇ ਵੀ ਠੀਕ ਤਰ੍ਹਾਂ ਕੰਮ ਕਰ ਸਕੇਗਾ।
ਨਵੇਂ ਅਪਡੇਟ ਬਾਰੇ ਟੈਲੀਗ੍ਰਾਮ ਨੇ ਡਿਟੇਲ ਸ਼ੇਅਰ ਕੀਤੀ ਹੈ। ਕੰਪਨੀ ਨੇ ਕਿਹਾ ਕਿ ਨਵਾਂ ਯੂਜਰ ਇੰਟਰਫੇਸ ਘੱਟ ਸਾਧਨਾਂ ਦਾ ਇਸਤੇਮਾਲ ਕਰਦਾ ਹੈ। ਇਸ ਲਈ ਇਹ ਤੁਹਾਡੇ ਫੋਨ ਦੀ ਪਰਫਾਰਮੈਂਸ ਨੂੰ ਵਧਾਏਗਾ ਤੇ ਬੈਟਰੀ ਲਾਈਫ ਨੂੰ ਵੀ ਵਧਾਏਗਾ। ਇਸ ਨਵੇਂ ਅਪਡੇਟ ਕਾਰਨ ਪੁਰਾਣੇ ਡਿਵਾਈਸ ‘ਤੇ ਵੀ ਐਪਲੀਕੇਸ਼ਨ ਬੇਹਤਰ ਕੰਮ ਕਰਨਗੀਆਂ।
ਅਪਡੇਟ ਬਾਰੇ ਗੱਲ ਕਰਦਿਆਂ ਟੈਲੀਗ੍ਰਾਮ ਨੇ ਕਿਹਾ ਕਿ ਇਸ ਅਪਡੇਟ ਵਿਚ ਅਸੀਂ ਪੂਰੀ ਤਰ੍ਹਾਂ ਤੋਂ ਕਾਲਸ ਨੂੰ ਡਿਜ਼ਾਈਨ ਕੀਤਾ ਹੈ। ਨਵੇਂ ਐਨੀਮੇਸ਼ਨ ਤੇ ਸੁੰਦਰ ਬੈਕਗਰਾਊਂਡ ਜੋੜੇ ਹਨ ਜੋ ਕਾਲ ਦੀ ਸਥਿਤੀ ਦੇ ਆਧਾਰ ‘ਤੇ ਗਤੀਸ਼ੀਲ ਤੌਰ ‘ਤੇ ਬਦਲਦੇ ਹਨ। ਨਵੇਂ ਇੰਟਰਫੇਸ ਨੂੰ ਘੱਟ ਸਾਧਨਾਂ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਇਹ ਬੈਟਰੀ ਲਾਈਫ ਨੂੰ ਬਚਾਉਂਦਾ ਹੈ ਤੇ ਪੁਰਾਣੇ ਹੈਂਡਸੈੱਟ ‘ਤੇ ਵੀ ਬੇਹਤਰ ਕੰਮ ਕਰਦਾ ਹੈ।
ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਟੈਲੀਗ੍ਰਾਮ ਨੇ iPhone ਯੂਜਰਸ ਲਈ ਵੈਪੋਰਿਜ ਐਨੀਮੇਸ਼ਨ ਦਾ ਐਲਾਨ ਕੀਤਾ ਸੀ ਜਿਸ ਨੂੰ ‘ਥਾਨੋਸ ਸਨੈਪ’ ਪ੍ਰਭਾਵ ਦਾ ਨਾਂ ਦਿੱਤਾ ਗਿਆ। ਇਹ ਨਵਾਂ ਐਨੀਮੇਸ਼ਨ ਜ਼ਿਆਦਾ ਕੁਸ਼ਲ ਉਪਯੋਗਕਰਤਾ ਤਜਰਬਾ ਦਾ ਵਾਅਦਾ ਕਰਦਾ ਹੈ। ਹੁਣ ਇਹ ਸਹੂਲਤ Android ਯੂਜਰਸ ਲਈ ਵੀ ਉਪਲਬਧ ਹੈ।
ਇਹ ਵੀ ਪੜ੍ਹੋ :
ਇਸ ਅਪਡੇਟ ਤੋਂ ਪਹਿਲਾਂ ਟੈਲੀਗ੍ਰਾਮ ਨੇ ਇਕ ਸਟੋਰੀ ਫੀਚਰ ਵੀ ਪੇਸ਼ ਕੀਤਾ ਸੀ ਜੋ ਵ੍ਹਟਸਐਪ, ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਉਪਲਬਧ ਹੈ। ਹਾਲਾਂਕਿ ਇਹ ਫੀਚਰ ਇਕ ਟਵਿਟਸ ਦੇ ਨਾਲ ਸਾਹਮਣੇ ਆਇਆ ਸੀ। ਯੂਜਰ ਟੈਲੀਗ੍ਰਾਮ ਵਿਚ ਪੋਸਟ ਕਰਨ ਦੇ ਬਾਅਦ ਵੀ ਆਪਣੀ ਸਟੋਰੀ ਨੂੰ ਐਡਿਟ ਕਰ ਸਕਦਾ ਹੈ।