ਅੱਜ ਕੱਲ੍ਹ ਬੱਚੇ ਜ਼ਿਆਦਾਤਰ ਸਮੇਂ ਫੋਨ ‘ਤੇ ਹੀ ਬਿਤਾਉਂਦੇ ਹਨ। ਫੋਨ ਦੀ ਮਦਦ ਨਾਲ ਬੱਚੇ ਆਪਣੀ ਆਨਲਾਈਨ ਕਲਾਸ ਕਰ ਸਕਦੇ ਹਨ ਪਰ ਫੋਨ ‘ਤੇ ਬੱਚੇ ਚੀਜ਼ਾਂ ਨੂੰ ਅਕਸੈਸ ਕਰ ਸਕਦੇ ਹਨ ਜੋ ਉੁਨ੍ਹਾਂ ਦੇ ਮਤਲਬ ਦੀ ਨਾ ਹੋਵੇ। ਇਸ ਨਾਲ ਮਾਤਾ-ਪਿਤਾ ਨੂੰ ਚਿੰਤਾ ਹੁੰਦੀ ਹੈ ਕਿ ਕਿਤੇ ਉਹ ਗਲਤ ਚੀਜ਼ ਨਾ ਦੇਖਣ ਲੈਣ। ਇਸ ਲਈ ਬੱਚਿਆਂ ਨੂੰ ਫੋਨ ਦਿੰਦੇ ਸਮੇਂ ਥੋੜ੍ਹੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਸੈਟਿੰਗ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਬੱਚਿਆਂ ਨੂੰ ਸਮਾਰਟਫੋਨ ਦੇਣ ਤੋਂ ਪਹਿਲਾਂ ਇਨੇਬਲ ਕਰ ਸਕਦੇ ਹੋ।
ਜ਼ਿਆਦਾਤਰ ਫੋਨ ਵਿਚ ਪੈਰੇਂਟਲ ਕੰਟਰੋਲ ਦਾ ਆਪਸ਼ਨ ਹੁੰਦਾ ਹੈ। ਇਹ ਫਚੀਰ ਮਾਤਾ ਪਿਤਾ ਲਈ ਬਹੁਤ ਕੰਮ ਦਾ ਸਾਬਤ ਹੋ ਸਕਦਾ ਹੈ। ਇਸ ਫੀਚਰ ਨੂੰ ਆਨ ਕਰਨ ਨਾਲ ਤੁਸੀਂ ਤੈਅ ਕਰ ਸਕਦੇ ਹੋ ਕਿ ਬੱਚੇ ਸਮਾਰਟਫੋਨ ‘ਤੇ ਕਿਹੜੇ ਐਪ ਇਸਤੇਮਾਲ ਕਰ ਸਕਦੇ ਹਨ। ਕਿਹੜੀ ਵੈੱਬਸਾਈਟ ਦੇਖ ਸਕਦੇ ਹਨ ਤੇ ਕਿਹੜੀਆਂ ਚੀਜ਼ਾਂ ਉਨ੍ਹਾਂ ਲਈ ਸਹੀ ਨਹੀਂ ਹਨ।
ਕੰਟੈਂਟ ਫਿਲਟਰ ਫੀਚਰ ਗਲਤ ਵੈੱਬਸਾਈਟਸ, ਐਡਲਟ ਕੰਟੈਂਟ ਤੇ ਖਰਾਬ ਚੀਜ਼ਾਂ ਨੂੰ ਰੋਕ ਦਿੰਦਾ ਹੈ। ਇਸ ਨਾਲ ਬੱਚੇ ਗਲਤੀ ਨਾਲ ਅਜਿਹੀਆਂ ਚੀਜ਼ਾਂ ਨਹੀੰ ਦੇਖ ਸਕਣਗੇ ਜੋ ਉਨ੍ਹਾਂ ਲਈ ਸਹੀ ਨਹੀਂ ਹੈ। ਇਹ ਫੀਚਰ ਪ੍ਰੋਟੈਕਸ਼ਨ ਦੀ ਇਕ ਐਕਸਟ੍ਰਾਅ ਲੇਅਰ ਦਿੰਦਾ ਹੈ।
ਸੇਫ ਸਰਚ ਆਪਸ਼ਨ ਵੈੱਬ ਬ੍ਰਾਊਜਰ ਤੇ ਸਰਚ ਇੰਜਣ ਵਿਚ ਹੁੰਦਾ ਹੈ। ਇਹ ਫੀਚਰ ਵੈੱਬ ਬ੍ਰਾਊਜ਼ਿੰਗ ਕਰਦੇ ਸਮੇਂ ਕੰਮ ਆਉਂਦਾ ਹੈ। ਇਸ ਨੂੰ ਚਾਲੂ ਕਰਨ ਨਾਲ ਜਦੋਂ ਬੱਚਾ ਕੁਝ ਸਰਚ ਕਰੇਗਾ ਤਾਂ ਉਸ ਨੂੰ ਸਿਰਫ ਉਮਰ ਦੇ ਹਿਸਾਬ ਨਾਲ ਸਹੀ ਚੀਜ਼ਾਂ ਹੀ ਦਿਖਣਗੀਆਂ। ਮਾਤਾ-ਪਿਤਾ ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਇਸ ਨੂੰ ਇਨੇਬਲ ਕਰ ਸਕਦੇ ਹਨ।
ਕੁਝ ਐਪਸ ਲੋਕੇਸ਼ਨ, ਕਾਂਟੈਕਟ ਤੇ ਫੋਟੋ ਵਰਗੀਆਂ ਚੀਜ਼ਾਂ ਨੂੰ ਦੇਖਣ ਦੀ ਪਰਮਿਸ਼ਨ ਮੰਗਦੇ ਹਨ। ਤੁਸੀਂ ਇਨ੍ਹਾਂ ਪਰਮਿਸ਼ਨਸ ਨੂੰ ਚੈੱਕ ਕਰੋ ਤੇ ਸਿਰਫ ਜ਼ਰੂਰੀ ਪਰਮਿਸ਼ਨ ਹੀ ਦਿਓ। ਇਸ ਨਾਲ ਬੱਚਿਆਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ। ਪੇਰੈਂਟਸ ਇਸ ਫੀਚਰ ਨੂੰ ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਆਨ ਕਰ ਸਕਦੇ ਹਨ।
ਇਸ ਫੀਚਰ ਦੀ ਮਦਦ ਨਾਲ ਤੁਸੀਂ ਇਹ ਸੈੱਟ ਕਰ ਸਕਦੇ ਹੋ ਕਿ ਬੱਚਾ ਇਕ ਦਿਨ ਵਿਚ ਕਿੰਨ ਘੰਟੇ ਫੋਨ ਇਸਤੇਮਾਲ ਕਰ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਫੋਨ ‘ਤੇ ਜ਼ਿਆਦਾ ਸਮੇਂ ਬਿਤਾਉਣ ਦੀ ਆਦਤ ਨਹੀਂ ਪਵੇਗੀ ਤੇ ਉਸ ਦੀਆਂ ਅੱਖਾਂ ਨੂੰ ਵੀ ਆਰਾਮ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: