ਦੁਨੀਆ ਭਰ ਵਿਚ ਕਰੋੜਾਂ ਲੋਕ ਇੰਸਟੈਂਟ ਮੈਸੇਜਿੰਗ ਐਪ WhatsApp ਦਾ ਇਸਤੇਮਾਲ ਕਰਦੇ ਹਨ। ਵ੍ਹਟਸਐਪ ਆਪਣੇ ਯੂਜਰਸ ਲਈ ਖਾਸ ਫੀਚਰਸ ਲੈ ਕੇ ਆ ਚੁੱਕੀ ਹੈ ਜੋ ਉਨ੍ਹਾਂ ਲਈ ਬਹੁਤ ਕੰਮ ਦੇ ਸਾਬਤ ਹੋਏ। ਹੁਣ ਕੰਪਨੀ ਇਕ ਨਵੇਂ ਫੀਚਰ ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜਰ ਆਪਣੇ ਫੇਵਰੇਟ ਕਾਂਟੈਕਟਸ ਨੂੰ ਆਸਾਨੀ ਨਾਲ ਕਾਲ ਕਰ ਸਕਣਗੇ। ਇਹ ਫੀਚਰ ਯੂਜਰਸ ਦੇ ਬਹੁਤ ਕੰਮ ਦਾ ਸਾਬਤ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਨੂੰ ਐਪ ਨੂੰ ਆਪ੍ਰੇਟ ਕਰਨ ਵਿਚ ਆਸਾਨੀ ਹੋਵੇਗੀ। ਵ੍ਹਟਸਐਪ ਦੀ ਮਦਦ ਨਾਲ ਲੋਕ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਚੈਟ ਕਰ ਸਕਦੇ ਹਨ। ਆਡੀਓ-ਵੀਡੀਓ ਕਾਲ ਕਰ ਸਕਦੇ ਹਨ। ਆਡੀਓ-ਵੀਡੀਓ ਕਰ ਸਕਦੇ ਹਨ।
ਵ੍ਹਟਸਐਪ ਜਿਸ ਫੀਚਰ ‘ਤੇ ਕੰਮ ਕਰ ਰਹੀ ਹੈ, ਉਸ ਦਾ ਨਾਂ Favorite Contacts ਹੋ ਸਕਦਾ ਹੈ। ਇਸ ਨਾਲ ਤੁਸੀਂ ਆਪਣੇ ਮਨਪਸੰਦ ਲੋਕਾਂ ਨੂੰ ਇਕ ਹੀ ਟੈਪ ਵਿਚ ਕਾਲ ਕਰ ਸਕੋਗੇ। ਵ੍ਹਟਸਐਪ ਇਕ ਅਜਿਹਾ ਫੀਚਰ ਬਣਾਉਣ ਵਿਚ ਕੰਮ ਕਰਰਿਹਾ ਹੈ ਜਿਸ ਨਾਲ ਯੂਜਰਸ ਆਪਣੇ ਖਾਸ ਕਾਂਟੈਕਟਸ ਨੂੰ ਚੁਣ ਸਕਣਗੇ।ਇਹ ਖਾਸ ਕਾਂਟੈਕਟਸ ਕਾਲ ਟੈਬ ਦੇ ਸਭ ਤੋਂ ਉਪਰ ਦਿਖਣਗੇ, ਜਿਸ ਨਾਲ ਉਨ੍ਹਾਂ ਨੂੰ ਬਸ ਇਕ ਟੈਪ ਨਾਲ ਕਾਲ ਕੀਤਾ ਜਾ ਸਕੇਗਾ।
ਇਸ ਫੀਚਰ ਨਾਲ ਯੂਜ਼ਰ ਆਪਣੇ ਖਾਸ ਲੋਕਾਂ ਨਾਲ ਹੋਰ ਵੀ ਆਸਾਨੀ ਨਾਲਤੇ ਜਲਦੀ ਗੱਲ ਕਰ ਸਕਣਗੇ। ਯੂਜ਼ਰ ਨੂੰ ਆਪਣੇ ਕੁਝ ਕਾਂਟੈਕਟਸ ਨੂੰ ‘ਫੇਵਰੇਟ’ ਮਾਰਕ ਕਰਨਾ ਹੋਵੇਗਾ। ਇਸ ਨਾਲ ਉਹ ਕਾਂਟੈਕਟ ਕਾਲਟੈਬ ਵਿਚ ਸਭ ਤੋਂ ਉਪਰ ਦਿਖਣ ਲੱਗਣਗੇ। ਫਿਰ ਯੂਜ਼ਰ ਉਨ੍ਹਾਂ ਨੂੰ ਇਕ ਹੀ ਟੈਪ ਵਿਚ ਕਾਲ ਕਰ ਸਕਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਦੋਸਤ ਦਾ ਜਨਮਦਿਨ ਮਨਾਉਣ ਘਰੋਂ ਗਿਆ ਨੌਜਵਾਨ ਹੋਇਆ ਲਾਪਤਾ, ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ
ਹੁਣ ਜਿਹੇ ਜਾਰੀ ਹੋਈ ਇਕ ਰਿਪੋਰਟ ਮੁਤਾਬਕ ਵ੍ਹਟਸਐਪ iPhone ਯੂਜਰਸ ਲਈ ਇਕ ਖਾਸ ਫੀਚਰ ਲਿਆ ਰਿਹਾ ਹੈ ਜਿਸ ਦਾ ਨਾਂ ਪਾਸਕੀ ਹੈ।ਇਹ ਫੀਚਰ ਅਜੇ ਸਿਰਫ iOS ਬੀਟਾ ਯੂਜਰਸ ਲਈ 24.2.10.73 ਅਪਡੇਟ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰ ਨੂੰ ਲਾਗ ਇਨ ਕਰਨ ਲਈ ਪਾਸਵਰਡ ਜਾਂ ਵਨ-ਟਾਇਮ ਪਿਨ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ। ਯੂਜ਼ਰ ਇਸ ਲਈ ਆਪਣਾ Face ID, Touch ID ਜਾਂ ਡਿਵਾਈਸ ਦਾ ਪਾਸਕੋਡ ਇਸਤੇਮਾਲ ਕਰ ਸਕਣਗੇ। ਇਸ ਨਾਲ ਨਾ ਸਿਰਫ ਅਕਾਊਂਟ ਜ਼ਿਆਦਾ ਸੁਰੱਖਿਅਤ ਰਹੇਗਾ, ਸਗੋਂ ਲਾਗ ਇਨ ਕਰਨਾ ਵੀ ਆਸਾਨ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –