WhatsApp ਮੈਟਾ ਦੀ ਮਲਕੀਅਤ ਵਾਲੀ ਮੈਸੇਜਿੰਗ ਕੰਪਨੀ ਨੇ ਭਾਰਤ ਵਿਚ ਵੱਡੀ ਕਾਰਵਾਈ ਕੀਤੀ ਹੈ। ਵ੍ਹਟਸਐਪ ਨੇ ਭਾਰਤ ਵਿਚ ਅਕਤੂਬਰ ਮਹੀਨੇ ‘ਚ 75 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ। ਇਹ ਕਾਰਵਾਈ ਨਵੇਂ ਆਈਟੀ ਕਾਨੂੰਨ ਤਹਿਤ ਕੀਤੀ ਗਈ ਹੈ।
ਮੇਟਾ ਨੇ ਕਿਹਾ ਕਿ 1-31 ਅਕਤੂਬਰ ਦੇ ਵਿਚ ਭਾਰਤ ਵਿਚ ਕੁੱਲ 7,548,000 ਵ੍ਹਟਸਐਪ ਅਕਾਊਂਟ ਬੈਨ ਕੀਤੀ ਗਏ ਹਨ। ਇਨ੍ਹਾਂ ਵਿਚੋਂ 1,919,000 ਯੂਜਰਸ ਦੀ ਸ਼ਿਕਾਇਤ ਤੋਂ ਪਹਿਲਾਂ ਹੀ ਬੈਨ ਕੀਤੇ ਗਏ ਹਨ।
ਵ੍ਹਟਸਐਪ ਨੂੰ ਅਕਤੂਬਰ 2023 ਵਿਚ WhatsApp ਅਕਾਊਂਟਸ ਨੂੰ ਲੈ ਕੇ 9063 ਸ਼ਿਕਾਇਤਾਂ ਮਿਲੀਆਂ ਸਨ। ਹਰ ਮਹੀਨੇ ਵ੍ਹਟਸਐਪ ਇਹ ਰਿਪੋਰਟ ਜਾਰੀ ਕਰਦਾ ਹੈ ਜਿਸ ਵਿਚ ਉਸ ਮਹੀਨੇ ਬੈਨ ਹੋਏ ਅਕਾਊਂਟ ਦੀ ਜਾਣਕਾਰੀ ਹੁੰਦੀ ਹੈ।
ਦੱਸ ਦੇਈਏ ਕਿ ਵ੍ਹਟਸਐਪ ਅਕਾਊਂਟ ‘ਤੇ ਬੈਨ ਪ੍ਰਾਈਵੇਸੀ ਤੇ ਪਾਲਿਸੀ ਦੇ ਉਲੰਘਣ ਨੂੰ ਲੈ ਕੇ ਲੱਗਦਾ ਹੈ। ਜੇਕਰ ਕਿਸੇ ਅਕਾਊਂਟ ਤੋਂ ਲੋਕਾਂ ਨੂੰ ਇਤਰਾਜ਼ਯੋਗ ਮੈਸੇਜ ਭੇਜੇ ਜਾ ਰਿਹਾ ਹੈ ਜਾਂ ਫਿਰ ਸਪੈਮ ਮੈਸੇਜ ਭੇਜੇ ਜਾ ਰਹੇ ਹਨ ਤਾਂ ਇਸ ਤਰ੍ਹਾਂ ਦੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਤੰਬਰ ਵਿਚ ਵ੍ਹਟਸਐਪ ਨੇ ਭਾਰਤ ਵਿਚ 71.1 ਲੱਖ ਅਕਾਊਂਟ ਬੈਨ ਕੀਤੇ ਹਨ।ਇਹ ਸਾਰੇ ਅਕਾਊਂਟ ਆਈਟੀ ਕਾਨੂੰਨ ਤਹਿਤ ਬੈਨ ਕੀਤੇ ਗਏ ਹਨ। ਸ਼ਿਕਾਇਤਾਂ ਦੇ ਆਧਾਰ ‘ਤੇ ਵ੍ਹਟਸਐਪ ਹਰ ਮਹੀਨੇ ਇਹ ਕਾਰਵਾਈ ਕਰਦਾ ਹੈ ਤੇ ਮਹੀਨੇ ਦੇ ਅਖੀਰ ਵਿਚ ਯੂਜਰ ਸੇਫਟੀ ਰਿਪੋਰਟ ਜਾਰੀ ਕਰਦਾ ਹੈ।
ਇਹ ਵੀ ਪੜ੍ਹੋ : 19 ਦਸੰਬਰ ਨੂੰ ਦੁਬਈ ‘ਚ ਹੋਵੇਗੀ IPL 2024 ਦੀ ਨਿਲਾਮੀ, 1166 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ
ਜ਼ਿਕਰਯੋਗ ਹੈ ਕਿ 2021 ਵਿਚ ਨਵੇਂ ਆਈਟੀ ਨਿਯਮ ਆਉਣ ਦੇ ਬਾਅਦ ਵ੍ਹਟਸਐਪ ਹਰ ਮਹੀਨੇ ਸ਼ਿਕਾਇਤ ਅਪੀਲ ਦੀ ਰਿਪੋਰਟ ਜਾਰੀ ਕਰਦਾ ਹੈ।ਇਸ ਵਿਚ ਸਪੈਮ, ਨਿਊਡਿਟੀ ਆਦਿ ਨੂੰ ਲੈ ਕੇ ਸ਼ਿਕਾਇਤਾਂ ਮਿਲਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਵ੍ਹਟਸਐਪ ਅਕਾਊਂਟ ਤੋਂ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਕਰਦੇ ਹੋ ਤਾਂ ਤੁਹਾਡਾ ਵੀ ਅਕਾਊਂਟ ਬੈਨ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –