ਲੈਪਟਾਪ ਹੋਵੇ ਜਾਂ ਪੀਸੀ ਕੀਬੋਰਡ ਦੇ ਬਿਨਾਂ ਤਾਂ ਕੁਝ ਵੀ ਟਾਈਪ ਨਹੀਂ ਕੀਤਾ ਜਾ ਸਕਦਾ ਹੈ। ਜਿਸ ਨੇ ਕੀਬੋਰਡ ਦਾ ਇਸਤੇਮਾਲ ਨਹੀਂ ਵੀ ਕੀਤਾ ਹੈ, ਉਸ ਨੇ ਦੇਖਿਆ ਤਾਂ ਜ਼ਰੂਰ ਹੋਵੇਗਾ। ਜਿਹੜੇ ਲੋਕਾਂ ਦਾ ਕੰਮ ਪੀਸੀ ਜਾਂ ਲੈਪਟਾਪ ਦੇ ਬਿਨਾਂ ਨਹੀਂ ਚੱਲ ਸਕਦਾ, ਉਹ ਲੋਕ ਪੂਰੇ ਦਿਨ ਦੇ ਕਈ ਘੰਟੇ ਕੀਬੋਰਡ ‘ਤੇ ਟਾਈਪਿੰਗ ਕਰਨ ਵਿਚ ਬਿਤਾ ਦਿੰਦੇ ਹਨ ਤਾਂ ਜਿਹੜੇ ਲੋਕਾਂ ਨੇ ਕੀਬੋਰਡ ਚਲਾਇਆ ਹੈ ਜਾਂ ਦੇਖਿਆ ਵੀ ਹੈ, ਉਨ੍ਹਾਂ ਨੇ ਇਕ ਗੱਲ ਜ਼ਰੂਰ ਨੋਟਿਸ ਕੀਤੀ ਹੋਵੇਗੀ ਕਿ ਇਸ ਦਾ ਸਪੇਸ ਬਾਰ ਬਾਕੀ ਕੀਜ਼ ਦੇ ਮੁਕਾਬਲੇ ਵੱਡਾ ਹੁੰਦਾ ਹੈ।
ਕੀਬੋਰਡ ‘ਤੇ ਸਪੇਸ ਬਾਰ ਆਮ ਤੌਰ ‘ਤੇ ਬਾਕੀ ਕੀਜ਼ ਦੇ ਮੁਕਾਬਲੇ ਵੱਡੇ ਸਾਈਜ਼ ਦਾ ਹੁੰਦਾ ਹੈ ਕਿਉਂਕਿ ਇਸ ਨੂੰ ਬਾਕੀ ਕੀਜ਼ ਦੀ ਤੁਲਨਾ ਵਿਚ ਜ਼ਿਆਦਾ ਵਾਰ ਇਸਤੇਮਾਲ ਕੀਤਾ ਜਾਂਦਾ ਹੈ।
ਕੀਬੋਰਡ ਦੇ ਸਪੇਸ ਬਾਰ ਦਾ ਇਸਤੇਮਾਲ ਅਕਸਰ ਲਿਖੇ ਹੋਏ ਟੈਕਸਟ ਵਿਚ ਸ਼ਬਦਾਂ ਨੂੰ ਵੱਖ ਕਰਨ ਦੇ ਤਰੀਕੇ ਵਜੋਂ ਹੁੰਦਾ ਹੈ। ਤੁਸੀਂ ਜੇਕਰ ਕੀਬੋਰਡ ‘ਤੇ ਕੰਮ ਕੀਤਾ ਹੈ ਤਾਂ ਧਿਆਨ ਦੇਣਾ ਕਿ ਸਪੇਸ ਬਾਰ ਨੂੰ ਅਸੀਂਸਾਰੇ ਅੰਗੂਠੇ ਨਾਲ ਪ੍ਰੈੱਸ ਕਰਦੇ ਹਾਂ ਤੇ ਇਹੀ ਵਜ੍ਹਾ ਹੈ ਕਿ ਇਸ ਨੂੰ ਸੁਵਿਧਾਨਜਕ ਜਗ੍ਹਾ ‘ਤੇ ਰੱਖਿਆ ਜਾਂਦਾ ਹੈ।
ਸਪੇਸ ਬਾਰ ਸਭ ਤੋਂ ਵੱਡਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਨੂੰ ਦੋਵੇਂ ਹੱਥਾਂ ਨਾਲ ਪ੍ਰੈੱਸ ਕਰਨ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਟਾਈਪਿੰਗ ਕਾਂਫਿਗਰੇਸ਼ਨ ਦੀ ਗੱਲ ਕਰੀਏਤਾਂ ਤੁਹਾਡੀ ਖੱਬੀ ਇੰਡੈਕਸ ਫਿੰਗਰ ‘F’ ‘ਤੇ ਸੱਜੀ ਉਂਗਲੀ ‘J’ Key ‘ਤੇ ਆ ਰਹੀ ਹੈ ਤਾਂ ਤੁਹਾਡੇ ਦੋਵੇਂ ਅੰਗੂਠੇ ਸਪੇਸ ਬਾਰ ਦਬਾ ਸਕਣਗੇ।
ਸਪੇਸ ਬਾਰ ਨੂੰ ਇਕ ਜ਼ਰੂਰੀ ਬਟਨ ਵੀ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਸ਼ਬਦਾਂ ਦੇ ਵਿਚ ਸਪੇਸ ਨਾ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਇਨ੍ਹਾਂ ਦਾ ਮਤਲਬ ਹੀ ਨਾ ਸਮਝ ਵਿਚ ਆਵੇ।
ਸੋਚੋ ਅਗਰ ਕੀਬੋਰਡ ‘ਤੇ ਮੌਜੂਦ ਸਪੇਸ ਬਾਰ ਨੂੰ ਵੱਡਾ ਨਾ ਰੱਖਿਆ ਜਾਂਦਾ ਤਾਂ ਸ਼ਾਇਦ ਇਸ ਨੂੰ ਵਾਰ-ਵਾਰ ਪ੍ਰੈਸ ਕਰਨ ਲਈ ਤੁਹਾਨੂੰ ਕੋਈ ਇਕ ਹੱਥ ਉਠਾਉਣਾ ਪੈਂਦਾ ਤੇ ਅਜਿਹਾ ਹੋਣ ‘ਤੇ ਟਾਈਪਿੰਗ ਸਪੀਡ ਘੱਟ ਹੋ ਜਾਂਦੀ ਹੈ। ਇਸ ਲਈ ਸਪੇਸ ਬਾਰ ਦਾ ਸਾਈਜ਼ ਵੱਡਾ ਰੱਖਣ ਦਾ ਖਾਸ ਮਕਸਦ ਹੈ।
ਵੀਡੀਓ ਲਈ ਕਲਿੱਕ ਕਰੋ –