ਪਾਸਪੋਰਟ ਲਈ ਅਪਲਾਈ ਕਰਨਾ ਹੁਣ ਕੋਈ ਵੱਡੀ ਗੱਲ ਨਹੀਂ ਹੈ। ਹੁਣ ਤੁਸੀਂ ਘਰ ਬੈਠੇ ਮੋਬਾਈਲ ਐਪ ਤੇ ਵੈੱਬਸਾਈਟ ਤੋਂ ਅਪਲਾਈ ਕਰ ਸਕਦੇ ਹੋ ਪਰ ਆਨਲਾਈਨ ਪਾਸਪੋਰਟ ਅਪਲਾਈ ਵਿਚ ਬਹੁਤ ਵੱਡੀ ਧਾਂਦਲੀ ਚੱਲ ਰਹੀ ਹੈ ਜਿਸ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਨਹੀਂ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ। ਦਰਅਸਲ ਪਾਸਪੋਰਟ ਦੇ ਨਾਂ ‘ਤੇ ਬਹੁਤ ਸਾਰੇ ਫਰਜ਼ੀ ਵੈੱਬਸਾਈਟ ਚੱਲ ਰਹੀ ਹੈ ਜੋ ਪਾਸਪੋਰਟ ਦੀ ਅਧਿਕਾਰਕ ਵੈੱਬਸਾਈਟ ਹੋਣ ਦਾ ਦਾਅਵਾ ਕਰਦੀ ਹੈ ਪਰ ਅਸਲ ਵਿਚ ਨਕਲੀ ਹੈ। ਇਹ ਵੈੱਬਸਾਈਟ ਲੋਕਾਂ ਤੋਂ ਨਿੱਜੀ ਡਾਟਾ ਲੈ ਕੇ ਉਨ੍ਹਾਂ ਨੂੰ ਚੂਨਾ ਲਗਾ ਰਹੀ ਹੈ। ਪਾਸਪੋਰਟ ਵਿਭਾਗ ਨੇ ਇਨ੍ਹਾਂ ਫਰਜ਼ੀ ਸਾਈਟ ਬਾਰੇ ਲੋਕਾਂ ਨੂੰ ਅਲਰਟ ਕੀਤਾ ਹੈ ਤੇ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਸਭ ਤੋਂ ਪਹਿਲਾਂ ਤੁਹਾਨੂੰ ਅਸਲੀ ਸਾਈਟ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਪਾਸਪੋਰਟ ਲਈ ਸਰਕਾਰ ਦੀ ਇਸ ਅਧਿਕਾਰਕ ਵੈੱਬਸਾਈਟ www.passportindia.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਹ ਸਾਈਟ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹੈ ਤੇ ਇਹੀ ਅਧਿਕਾਰਕ ਵੈੱਬਸਾਈਟ ਹੈ।
ਵੈੱਬਸਾਈਟ ਤੋਂ ਇਲਾਵਾ ਤੁਸੀਂ ਐਪ ਜ਼ਰੀਏ ਵੀ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ। ਇਸ ਐਪ ਦਾ ਨਾਂ ਐਮ ਪਾਸਪੋਰਟ ਸੇਵਾ ਹੈ। ਇਹ ਐਪ ਐਂਡ੍ਰਾਇਡ ਤੇ ਆਈਓਐੱਸ ਪਲੇਟਫਾਰਮ ‘ਤੇ ਉਪਲਬਧ ਹੈ।ਇਸ ਐਪ ਨੂੰ ਗੂਗਲ ਪਲੇਅ ਸਟੋਰ ਤੇ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।
ਜੇਕਰ ਤੁਸੀਂ ਇਸ ਸਾਈਟ htttps://www.indiapassport.org/ ‘ਤੇ ਜਾ ਕੇ ਪਾਸਪੋਰਟ ਲਈ ਅਪਲਾਈ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਡਾਟਾ ਲੀਕ ਹੋ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ ਆਰਥਿਕ ਤੌਰ ‘ਤੇ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ‘ਤੇ ਜਾਰੀ ਰਹੇਗੀ ਰੋਕ
ਇਹ ਵੀ ਇਕ ਫਰਜ਼ੀ ਵੈੱਬਸਾਈਟ ਹੈ। http://www.passport.india.in/ ‘ਤੇ ਤੁਹਾਡਾ ਡਾਟਾ ਲੀਕ ਹੋ ਸਕਦਾ ਹੈ। ਅਜਿਹੇ ਵਿਚ ਇਸ ਤੋਂ ਦੂਰ ਰਹੋ। www.applypassport.org, www.onlinepassportindia.com, www.passport.india-org, www.onlinepassportindia.com, www.passportsava.in, www.mpassportsava.in, www.inditab.com ਸਾਰੀਆਂ ਫਰਜ਼ੀ ਵੈੱਬਸਾਈਟਾਂ ਹਨ।
ਵੀਡੀਓ ਲਈ ਕਲਿੱਕ ਕਰੋ -: