ਵੋਟਰ ਆਈਡੀ ਕਾਰਡ ਭਾਰਤੀਆਂ ਲਈ ਜ਼ਰੂਰੀ ਦਸਤਾਵੇਜ਼ ਹੈ। ਇਕ ਵੋਟਰ ਵਜੋਂ ਇਹ ਤੁਹਾਡਾ ਪਛਾਣ ਪੱਤਰ ਹੈ। ਵੋਟਰ ਆਈਡੀ ਕਾਰਡ ਵਿਚ ਕਈ ਵਾਰ ਤੁਹਾਡੀ ਖਰਾਬ ਫੋਟੋ ਪ੍ਰਿੰਟ ਹੋ ਜਾਂਦੀ ਹੈ। ਅਜਿਹੇ ਵਿਚ ਫੋਟੋ ਨੂੰ ਅਪਡੇਟ ਕਰਾਉਣ ਲਈ ਘਰ ਬੈਠੇ ਹੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ। ਅਜਿਹੇ ਵਿਚ ਉਹ ਸਰਕਾਰੀ ਦਫਤਰਾਂ ਦਾ ਚਕਰ ਕੱਟਣ ਵਿਚ ਲੱਗ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਘਰ ਬੈਠੇ ਹੀ ਵੋਟਰ ਆਈਡੀ ਕਾਰਡ ਵਿਚ ਫੋਟੋ ਨੂੰ ਅਪਡੇਟ ਕੀਤਾ ਜਾ ਸਕਦਾ ਹੈ।
- ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਅਧਿਕਾਰਕ ਵੈੱਬਸਾਈਟ https://www.nvsp.in/ ‘ਤੇ ਜਾਓ।
- ਹੋਮ ਪੇਜ ‘ਤੇ Voter Services ਟੈਬ ‘ਤੇ ਕਲਿੱਕ ਕਰੋ।
- Correction in Voter ID ‘ਤੇ ਕਲਿੱਕ ਕਰੋ।
- ਹੁਣ Voter ID Number ਦਰਜ ਕਰੋ।
- ਜੇਕਰ ਤੁਹਾਡੇ ਕੋਲ ਵੋਟਰ ਆਈਡੀ ਨੰਬਰ ਨਹੀਂ ਹੈ ਤਾਂ My Voter ID Number is not available ‘ਤੇ ਕਲਿੱਕ ਕਰੋ।
- ਹੁਣ Next ਬਟਨ ‘ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਆਪਣੀ ਪਰਸਨਲ ਜਾਣਕਾਰੀ ਦਰਜ ਕਰਾਉਣੀ ਹੋਵੇਗੀ।
- ਫੋਟੋ ‘ਤੇ ਕਲਿੱਕ ਕਰੋ।
- ਹੁਣ Upload Photo ‘ਤੇ ਕਲਿੱਕ ਕਰੋ।
- ਹੁਣ Submit ਬਟਨ ‘ਤੇ ਕਲਿੱਕ ਕਰੋ।
ਤੁਹਾਡੀ ਅਰਜ਼ੀ ਸਫਲਤਾਪੂਵਰਕ ਦਰਜ ਹੋ ਜਾਵੇਗੀ। ਅਪਲਾਈ ਦੀ ਸਥਿਤੀ ਦੀ ਜਾਂਚ ਕਰਨ ਲਈ ਤੁਸੀਂ Track your application ਟੈਬ ‘ਤੇ ਜਾ ਸਕਦੇ ਹੋ।
ਫੋਟੋ ਅਪਡੇਟ ਕਰਨ ਲਈ ਪਾਸਪੋਰਟ ਸਾਈਜ਼ ਦੀ ਫੋਟੋ, ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਜਾਂ ਪੈਨ ਕਾਰਡ ਜਾਂ ਹੋਰ ਜਾਇਜ਼ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਫੋਟੋ ਅਪਡੇਟ ਕਰਨ ਦੀ ਪ੍ਰਕਿਰਿਆ ਵਿਚ 15 ਤੋਂ 30 ਦਿਨ ਦਾ ਸਮਾਂ ਲੱਗਦਾ ਹੈ।ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”