ਸਾਈਬਰ ਧੋਖੇਬਾਜ਼ ਕਿਸੇ ਵੀ ਸਮੇਂ ਕਿਸੇ ਨੂੰ ਵੀ ਠੱਗ ਸਕਦੇ ਹਨ। ਨਿੱਤ ਨਵੇਂ ਤਰੀਕੇ ਅਪਣਾਉਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਇਹ ਠੱਗ ਲੋਕਾਂ ਨੂੰ ਮੈਸੇਜ ਭੇਜ ਕੇ ਚਲਾਨ ਕੱਟਣ ਲਈ ਕਹਿ ਰਹੇ ਹਨ ਅਤੇ ਇਸ ਦੇ ਝਾਂਸੇ ‘ਚ ਫਸੇ ਲੋਕਾਂ ਨੂੰ ਲੁੱਟ ਰਹੇ ਹਨ। ਇਹ ਘਪਲਾ ਵਾਹਨਾਂ ਦੇ ਚਲਾਨ ਨਾਲ ਸਬੰਧਤ ਹੈ, ਜਿਸ ਸਬੰਧੀ ਪੁਲੀਸ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਇਹ ਇੱਕ ਨਵੀਂ ਕਿਸਮ ਦਾ ਘਪਲਾ ਹੈ। ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਅਜਿਹੇ ਮੈਸੇਜ ਭੇਜ ਰਹੇ ਹਨ ਕਿ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਟ੍ਰੈਫਿਕ ਪੁਲਸ ਨੇ ਭੇਜਿਆ ਹੋਵੇ। ਇਨ੍ਹਾਂ ਸੰਦੇਸ਼ਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਇਨ੍ਹਾਂ ਸੰਦੇਸ਼ਾਂ ਦੇ ਨਾਲ ਇੱਕ ਵੈੱਬ ਲਿੰਕ ਵੀ ਭੇਜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਲਿੰਕ ‘ਤੇ ਕਲਿੱਕ ਕਰਕੇ ਚਲਾਨ ਦੀ ਰਕਮ ਜਮ੍ਹਾ ਕਰੋ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ 2 ਕਿਲੋ ਹੈ.ਰੋਇਨ ਸਣੇ 2 ਨ.ਸ਼ਾ ਤਸਕਰ ਕਾਬੂ, ਸਪਲਾਈ ਕਰਨ ਜਾਂਦੇ ਹੋਏ ਪੁਲਿਸ ਨੇ ਦਬੋਚਿਆ
ਇਸ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਲੋਕਾਂ ਨੂੰ ਫਰਜ਼ੀ ਵੈੱਬਸਾਈਟ ‘ਤੇ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅਦਾਇਗੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਵਾਰ ਯੂਜ਼ਰਸ ਦੇ ਫੋਨ ਵੀ ਲਿੰਕ ਰਾਹੀਂ ਹੈਕ ਹੋ ਜਾਂਦੇ ਹਨ। ਨਿੱਜੀ ਜਾਣਕਾਰੀ ਚੋਰੀ ਹੋ ਜਾਂਦੀ ਹੈ। ਇਹ ਧੋਖਾਧੜੀ ਦਾ ਬਿਲਕੁਲ ਨਵਾਂ ਤਰੀਕਾ ਹੈ। ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਸੰਦੇਸ਼ ਲੋਕਾਂ ਨੂੰ ਨਹੀਂ ਭੇਜੇ ਜਾ ਰਹੇ ਹਨ। ਜੇਕਰ ਤੁਹਾਨੂੰ ਵੀ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਡਿਲੀਟ ਕਰ ਦਿਓ।
ਅਸਲ ਚਲਾਨ ਦੇ ਸੰਦੇਸ਼ ਵਿੱਚ ਇੰਜਣ ਨੰਬਰ, ਚੈਸੀ ਨੰਬਰ ਵਰਗੀ ਜਾਣਕਾਰੀ ਹੁੰਦੀ ਹੈ। ਅਸਲ ਚਲਾਨ ਦੇ ਸੰਦੇਸ਼ ਦੇ ਨਾਲ ਆਉਣ ਵਾਲੇ ਲਿੰਕ ‘ਤੇ ਕਲਿੱਕ ਕਰਨ ‘ਤੇ, ਉਹ ਲਿੰਕ ਉਪਭੋਗਤਾਵਾਂ ਨੂੰ ਸਰਕਾਰ ਦੀ ਅਧਿਕਾਰਤ ਸਾਈਟ https://echallan.parivahan.gov.in ‘ਤੇ ਰੀਡਾਇਰੈਕਟ ਕਰਦਾ ਹੈ। ਫਰਜ਼ੀ ਸਾਈਟ ਦਾ ਲਿੰਕ ਕੁਝ ਇਸ ਤਰ੍ਹਾਂ ਹੈ https://echallan.parivahan.in/। ਇਸ ਵਿੱਚ .gov.in ਨੂੰ ਹਟਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –