ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ ਜੋ ਕਿ ਪ੍ਰਸ਼ਾਸਨ ਲਈ ਰਾਹਤ ਭਰੀ ਖਬਰ ਹੈ। ਅੱਜ ਸੂਬੇ ਵਿਚ ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 1293 ਨਵੇਂ ਮਾਮਲੇ ਸਾਹਮਣੇ ਆਏ ਅਤੇ 82 ਮੌਤਾਂ ਹੋਈਆਂ।
ਅੱਜ ਪੰਜਾਬ ਵਿਚ ਜਿਹੜੀਆਂ 82 ਮੌਤਾਂ ਹੋਈਆਂ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਮੌਤਾਂ ਪੰਜਾਬ ਦੇ ਜਿਲ੍ਹਾ ਬਠਿੰਡਾ ਵਿਖੇ ਹੋਈਆਂ, ਉਥੇ ਕੋਰੋਨਾ ਨਾਲ ਅੱਜ 9 ਮੌਤਾਂ ਹੋਈਆਂ। ਇਸੇ ਤਰ੍ਹਾਂ ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ਵਿਚ 6, ਫਾਜ਼ਿਲਕਾ ਵਿਚ 5, ਐੱਸ. ਏ. ਐੱਸ. ਨਗਰ ਵਿਚ ਜਲੰਧਰ, ਕਪੂਰਥਲਾ, ਮੁਕਤਸਰ, ਪਠਾਨਕੋਟ ਵਿਚ 4-4, ਫਰੀਦਕੋਟ ਤੇ ਰੋਪੜ ਵਿਚ 3 ਅਤੇ ਬਰਨਾਲਾ,ਗੁਰਦਾਸਪੁਰ, ਹੁਸ਼ਿਆਰਪੁਰ, ਮਾਨਸਾ ਤੇ ਮੋਗੇ ਵਿਚ 2-2 ਤੇ ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਤਰਨਤਾਰਨ ਤੇ ਫਿਰੋਜ਼ਪੁਰ ਵਿਚ 1-1 ਮੌਤ ਹੋਈ।
ਘੱਟ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿੰਨੀ ਲੌਕਡਾਊਨ ਵਿਚ ਕਾਫੀ ਰਾਹਤ ਦਿੱਤੀ ਗਈ ਹੈ। ਸ਼ਨੀਵਾਰ ਨੂੰ ਹੁਣ ਵੀਕੈਂਡ ਲੌਕਡਾਊਨ ਖਤਮ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਦਫਤਰਾਂ ਨੂੰ 50 ਫੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਵੀਕੈਂਡ ਕਰਫਿਊ ਨਹੀਂ ਹੋਵੇਗਾ।
ਸਿਰਫ ਐਤਵਾਰ ਨੂੰ ਨਿਯਮਿਤ ਹਫਤੇ ਦਾ ਕਰਫਿਊ ਜਾਰੀ ਰਹੇਗਾ। ਕੇਸਾਂ ਦੀ ਸਕਾਰਾਤਮਕਤਾ ਘਟ ਕੇ 3.2% ਰਹਿ ਗਈ ਅਤੇ ਸਰਗਰਮ ਮਾਮਲੇ ਵੀ ਹੇਠਾਂ ਆਉਣ ਨਾਲ, ਮੁੱਖ ਮੰਤਰੀ ਨੇ 20 ਲੋਕਾਂ ਤੱਕ ਦੇ ਇਕੱਠ ਕਰਨ ਦੀ ਇਜਾਜ਼ਤ ਦਿੱਤੀ, ਜਿਸ ਵਿੱਚ ਵਿਆਹ ਅਤੇ ਸਸਕਾਰ ਸ਼ਾਮਲ ਹਨ।