ਸੂਬੇ ਵਿਚ ਕੋਰੋਨਾ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ। ਬੀਤੇ 24 ਘੰਟਿਆਂ ਦਰਮਿਆਨ ਪੰਜਾਬ ਵਿਚ ਕੋਰੋਨਾ ਦੇ 1273 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੇ ਨਾਲ ਹੀ 60 ਵਿਅਕਤੀ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ।
ਕੋਵਿਡ-19 ਨਾਲ ਅੱਜ ਜਲੰਧਰ ‘ਚ 7, ਅੰਮ੍ਰਿਤਸਰ ਤੇ ਲੁਧਿਆਣੇ ‘ਚ 6, ਬਠਿੰਡੇ ਤੇ ਐੱਸ. ਏ. ਐੱਸ. ਨਗਰ ‘ਚ, ਪਟਿਆਲੇ ‘ਚ 5, ਗੁਰਦਾਸਪੁਰ, ਸੰਗਰੂਰ, ਮੋਗੇ ‘ਚ 3-3, ਮੁਕਤਸਰ ਤੇ ਪਠਾਨਕੋਟ ‘ਚ 2-2, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ, ਮਾਨਸਾ, ਰੋਪੜ, ਐੱਸ. ਬੀ. ਐੱਸ. ਨਗਰ ‘ਚ 1-1 ਮਰੀਜ਼ ਦੀ ਮੌਤ ਹੋ ਗਈ।
ਪੰਜਾਬ ‘ਚ ਹੁਣ ਤੱਕ 9762160 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਅੱਜ ਦੇ ਦਿਨ 63480 ਸੈਂਪਲ ਇਕੱਠੇ ਕੀਤੇ ਗਏ ਜਿਨ੍ਹਾਂ ‘ਚੋਂ 51545 ਦੇ ਟੈਸਟ ਕੀਤੇ ਗਏ। ਹਾਲ ਦੀ ਘੜੀ ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 18546 ‘ਤੇ ਜਾ ਪੁੱਜੀ ਹੈ ਤੇ 15219 ਮਰੀਜ਼ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। 3094 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 247 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 2642 ਕੋਰੋਨਾ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।
ਅੰਮ੍ਰਿਤਸਰ ਤੋਂ 172, ਬਰਨਾਲੇ ਤੋਂ 50, ਬਠਿੰਡੇ ਤੋਂ 223, ਫਰੀਦਕੋਟ ਤੋਂ 55, ਫਾਜ਼ਿਲਕਾ ਤੋਂ 148, ਫਿਰੋਜ਼ਪੁਰ ਤੋਂ 154, ਫਤਿਹਗੜ੍ਹ ਸਾਹਿਬ ਤੋਂ 100, ਗੁਰਦਾਸਪੁਰ ਤੋਂ 92, ਹੁਸ਼ਿਆਰਪੁਰ ਤੋਂ 73, ਜਲੰਧਰ ਤੋਂ 202, ਕਪੂਰਥਲੇ ਤੋਂ 68, ਲੁਧਿਆਣੇ ਤੋਂ 237, ਮਾਨਸੇ ਤੋਂ 157, ਮੋਗੇ ਤੋਂ 21, ਮੁਕਤਸਰ ਤੋਂ 120, ਪਠਾਨਕੋਟ ਤੋਂ 44, ਪਟਿਆਲੇ ਤੋਂ 191, ਰੋਪੜ ਤੋਂ 79, ਸੰਗਰੂਰ ਤੋਂ 146, ਐੱਸ. ਏ. ਐੱਸ. ਨਗਰ ਤੋਂ 235, ਐੱਸ. ਬੀ. ਐੱਸ. ਨਗਰ ਤੋਂ 34 ਤੇ ਤਰਨਤਾਰਨ ਤੋਂ 42 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਗਈ।
ਇਹ ਵੀ ਪੜ੍ਹੋ : ਕੇਂਦਰ ਦਾ ਪੰਜਾਬ ਨੂੰ ਝਟਕਾ, ਚਾਵਲ ਦੀ ਡਲਿਵਰੀ ਰੋਕੀ, ਪੰਜਾਬ ਖੁਰਾਕ ਤੇ ਸਪਲਾਈ ਮੰਤਰੀ ਆਸ਼ੂ ਨੇ ਪੀਯੂਸ਼ ਗੋਇਲ ਨੂੰ ਲਿਖੀ ਚਿੱਠੀ