ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਘੱਟ ਹੋ ਰਿਹਾ ਹੈ। ਸੂਬੇ ਵਿਚ ਮੰਗਲਵਾਰ ਨੂੰ ਕੋਰੋਨਾ ਕਾਰਨ 38 ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ 642 ਨਵੇਂ ਕੇਸਾਂ ਦੀ ਪੁਸ਼ਟੀ ਹੋਈ।
ਸਭ ਤੋਂ ਵੱਧ ਮੌਤਾਂ ਜਿਲ੍ਹਾ ਬਠਿੰਡਾ ਤੇ ਸੰਗਰੂਰ ਤੋਂ ਹੋਈਆਂ ਉਥੇ ਕੋਰੋਨਾ ਕਾਰਨ 6 ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਤੋਂ ਇਲਾਵਾ ਜਲੰਧਰ ਤੋਂ 4, ਅੰਮ੍ਰਿਤਸਰ ਤੋਂ 3, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਪਠਾਨਕੋਟ, ਤਰਨਤਾਰਨ, ਪਟਿਆਲੇ ਤੇ ਐੱਸ. ਏ. ਐੱਸ. ਨਗਰ ਤੋਂ 2-2 ਮਰੀਜ਼, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਮਾਨਸਾ ਤੇ ਰੋਪੜ ਤੋਂ 1-2 ਮਰੀਜ਼ ਦੀ ਮੌਤ ਹੋ ਗਈ।
ਰਾਹਤ ਭਰੀ ਗੱਲ ਇਹ ਵੀ ਰਹੀ ਕਿ 1691 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵਾਪਸ ਪਰਤ ਗਏ। ਲੁਧਿਆਣੇ ਤੋਂ 200, ਅੰਮ੍ਰਿਤਸਰ ਤੋਂ 140, ਸੰਗਰੂਰ ਤੋਂ 110, ਪਟਿਆਲੇ ਤੋਂ 125, ਹੁਸ਼ਿਆਰਪੁਰ ਤੋਂ 75 ਤੇ ਜਲੰਧਰ ਤੋਂ 120 ਮਰੀਜ਼ ਡਿਸਚਾਰਜ ਹੋ ਗਏ।
ਪੰਜਾਬ ਵਿਚ ਹੁਣ ਤੱਕ 10136118 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ ਦੇ ਦਿਨ 52829 ਸੈਂਪਲ ਇਕੱਠੇ ਕੀਤੇ ਗਏ। ਸੂਬੇ ਵਿਚ ਹਾਲ ਦੀ ਘੜੀ ਐਕਟਿਵ ਕੇਸਾਂ ਦੀ ਗਿਣਤੀ 10802 ਤੱਕ ਜਾ ਪੁੱਜੀ ਹੈ। 15650 ਮਰੀਜ਼ ਕੋਰੋਨਾ ਕਾਰਨ ਆਪਣੀ ਜਾਨ ਗੁਆ ਬੈਠੇ ਹਨ। 2342 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 185 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਵੈਂਟੀਲੇਟਰ ‘ਤੇ ਹਨ।
ਦੱਸ ਦੇਈਏ ਕਿ ਰਾਜ ਦੀ ਕੋਵਿਡ ਸਕਾਰਾਤਮਕ ਦਰ 2% ਤੱਕ ਆ ਜਾਣ ਦੇ ਨਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇਹ ਪਾਬੰਦੀਆਂ ਘੱਟ ਕਰਨ, ਰੈਸਟੋਰੈਂਟਾਂ ਅਤੇ ਖਾਣ ਪੀਣ ਦੀਆਂ ਥਾਵਾਂ ਦੇ ਨਾਲ-ਨਾਲ ਸਿਨੇਮਾਘਰਾਂ ਅਤੇ ਜਿੰਮ ਕੱਲ੍ਹ ਤੋਂ 50% ਦੀ ਸਮਰੱਥਾ ‘ਤੇ ਖੋਲ੍ਹਣ ਦੀ ਐਲਾਨ ਕੀਤਾ। ਉਨ੍ਹਾਂ ਨੇ ਵਿਆਹ ਅਤੇ ਸਸਕਾਰ ਸਮੇਂ ਲੋਕਾਂ ਦੇ ਇਕੱਠ ਵਿੱਚ 50 ਵਿਅਕਤੀਆਂ ਦੇ ਵਾਧੇ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ‘ਆਪ’ ਨਿੱਜੀ ਹਸਪਤਾਲਾਂ ‘ਚ ਟੀਕਿਆਂ ਦੀ ਸਪਲਾਈ ਤੇ ਫ਼ਤਿਹ ਕਿੱਟ ਘੋਟਾਲੇ ‘ਤੇ ਕਰ ਰਿਹਾ ਸਿਆਸਤ : ਕੈਪਟਨ