ਪੰਜਾਬ ‘ਚ ਅੱਜ ਕੋਰੋਨਾ ਕੇਸਾਂ ਦੀ ਗਿਣਤੀ ‘ਚ ਕਾਫੀ ਕਮੀ ਆਈ ਹੈ ਜਿਸ ਨਾਲ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ‘ਚ 4124 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਪਰ ਇਸ ਦੇ ਨਾਲ ਹੀ 186 ਵਿਅਕਤੀ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਵੀ ਗਏ।
ਸਭ ਤੋਂ ਵੱਧ ਮੌਤਾਂ ਜਿਲ੍ਹਾ ਪਟਿਆਲੇ ਤੋਂ ਹੋਈਆਂ ਜਿਥੇ ਕੋਰੋਨਾ ਕਾਰਨ 20 ਮੌਤਾਂ ਹੋਈਆਂ। ਅੰਮ੍ਰਿਤਸਰ ਤੋਂ 14 ਵਿਅਕਤੀਆਂ ਦੀ ਜਾਨ ਚਈ ਗਈ। ਇਸੇ ਤਰ੍ਹਾਂ ਬਰਨਾਲੇ ਤੋਂ 8, ਬਠਿੰਡੇ ਤੋਂ 14, ਫਤਿਹਗੜ੍ਹ ਸਾਹਿਬ ਤੋਂ 3, ਫਾਜ਼ਿਲਕਾ ਤੋਂ 14, ਫਿਰੋਜ਼ਪੁਰ ਤੋਂ 5, ਗੁਰਦਾਸਪੁਰ ਤੋਂ 8, ਹੁਸ਼ਿਆਰਪੁਰ ਤੋਂ 6, ਜਲੰਧਰ ਤੋਂ 11, ਕਪੂਰਥਲਾ ਤੋਂ 5, ਲੁਧਿਆਣਾ ਤੋਂ 20, ਮਾਨਸੇ ਤੋਂ 6, ਮੋਗੇ ਤੋਂ 4, ਐੱਸ. ਏ. ਐੱਸ. ਨਗਰ ਤੋਂ 7, ਮੁਕਤਸਰ ਤੋਂ 10, ਪਠਾਨਕੋਟ ਤੋਂ 10, ਰੋਪੜ ਤੋਂ 1, ਸੰਗਰੂਰ ਤੋਂ 15 ਤੇ ਤਰਨਤਾਰਨ ਤੋਂ 5 ਮਰੀਜ਼ਾਂ ਦੀ ਮੌਤ ਹੋ ਗਈ।
ਪੰਜਾਬ ‘ਚ ਹੁਣ ਤੱਕ 8925740 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਰਾਹਤ ਭਰੀ ਗੱਲ ਇਹ ਵੀ ਰਹੀ ਕਿ 487859 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵੀ ਪਰਤ ਚੁੱਕੇ ਹਨ। ਹਾਲ ਦੀ ਘੜੀ ਪੰਜਾਬ ‘ਚ ਕੋਰੋਨਾ ਦੇ 50549 ਐਕਟਿਵ ਕੇਸ ਹਨ। 6007 ਆਕਸੀਜਨ ਸਪੋਰਟ ‘ਤੇ ਹਨ। 354 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਭਾਵੇਂ ਸੂਬੇ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਘਟੀ ਹੈ ਪਰ ਮੌਤਾਂ ਦਾ ਸਿਲਸਿਲਾ ਜਾਰੀ ਹੈ। ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਵੈਕਸੀਨੇਸ਼ਨ ਤੋਂ ਬਾਅਦ ਵੀ ਮਾਸਕ ਲਗਾਉਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 2 IAS ਤੇ 1 PCS ਅਫਸਰਾਂ ਦੇ ਹੋਏ ਟਰਾਂਸਫਰ