ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਅੰਮ੍ਰਿਤਸਰ ਤੇ ਜੈਪੁਰ ਏਅਰਪੋਰਟ ‘ਤੇ ਇਕੱਠੇ ਦਬਿਸ਼ ਦੇ ਕੇ ਵਿਦੇਸ਼ੀ ਮੁਦਰਾ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਫੜਿਆ। ਇਨ੍ਹਾਂ ਤੋਂ 3.55 ਕਰੋੜ ਦੀ ਵਿਦੇਸ਼ੀ ਮੁਦਰਾ ਬਰਾਮਦ ਹੋਈ ਹੈ। ਮਾਮਲੇ ਵਿਚ ਮਾਸਟਰਮਾਈਂਡ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਡੀਆਰਆਈ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵਿਦੇਸ਼ੀ ਮੁਦਰਾ ਨੂੰ ਦੁਬਈ ਭੇਜੇ ਜਾਣ ਦੀ ਸੂਚਨਾ ਮਿਲੀਸੀ। ਸੂਚਨਾ ਸੀਕਿ ਇਹ ਪੈਸਾ ਅੰਮ੍ਰਿਤਸਰ ਤੇ ਜੈਪੁਰ ਏਅਰਪੋਰਟ ਰਾਹੀਂ ਬਾਹਰ ਭੇਜਿਆ ਜਾ ਰਿਹਾ ਹੈ। ਇਸ ‘ਤੇ ਤੁਰੰਤ ਡੀਆਰਆਈ ਹਰਕਤ ਵਿਚ ਆਈ ਤੇ ਜੈਪੁਰ ਤੇ ਅੰਮ੍ਰਿਤਸਰ ਏਅਰਪੋਰਟ ‘ਤੇ ਦਬਿਸ਼ ਦਿੱਤੀ। ਇਸ ਦੌਰਾਨ ਤਿੰਨ ਬ੍ਰੀਫਕੇਸ ਨਾਲ 3 ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਅੱਜ ਪਾਕਿਸਤਾਨ ਰਵਾਨਾ ਹੋਵੇਗਾ 2704 ਸ਼ਰਧਾਲੂਆਂ ਦਾ ਜਥਾ, ਵੀਜ਼ਾ ਨਾ ਮਿਲਣ ਨਾਲ ਹਜ਼ਾਰਾਂ ਹੋਏ ਨਿਰਾਸ਼
ਮੁਲਜ਼ਮਾਂ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਮੁਲਜ਼ਮ ਬ੍ਰੀਫਕੇਸ ਵਿਚ ਵੱਖ ਲੇਅਰ ਲਗਾ ਕੇ ਉਸ ਵਿਚ ਵਿਦੇਸ਼ੀ ਮੁਦਰਾ ਨੂੰ ਲੁਕਾ ਕੇ ਦੁਬਈ ਲਿਜਾ ਰਹੇ ਸਨ। ਬ੍ਰੀਫਕੇਸ ਨੂੰ ਜਦੋਂ ਖੋਲ੍ਹਿਆ ਤਾਂ ਉਸ ਵਿਚ 3.55 ਕਰੋੜ ਦੀ ਵਿਦੇਸ਼ੀ ਮੁਦਰਾ ਮਿਲੀ। ਇਸ ਵਿਚ ਅਮਰੀਕੀ ਡਾਲਰ ਤੇ ਯੂਰੋ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿਛ ਕਰਕੇ ਗਿਰੋਹ ਦਾ ਮਾਸਟਰਮਾਈਂਡ ਵੀ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ : –