ETT exam will be : ਚੰਡੀਗੜ੍ਹ : ਪੰਜਾਬ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆ 29 ਨਵੰਬਰ 2020 ਨੂੰ ਲਈ ਜਾਵੇਗੀ। ਇਸ ਲਿਖਤੀ ਪ੍ਰੀਖਿਆ ਦਾ ਕੁਲ ਸਮਾਂ 100 ਮਿੰਟ ਦਾ ਹੋਵੇਗਾ, ਜੋਕਿ 10 ਵਜੇ ਸ਼ੁਰੂ ਹੋ ਕੇ 11.40 ਤੱਕ ਖਤਮ ਹੋਵੇਗਾ। ਇਨ੍ਹਾਂ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੇ ਐਡਮਿਟ ਕਾਰਡ ਵੀ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ 6 ਮਾਰਚ 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ।






















