ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਪਿੰਡ ਡੱਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਦੇ ਹੋਏ ਕਤਲ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇਸ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਹੋਏ ਗੈਂਗਸਟਰ ਅਰਸ਼ ਡੱਲਾ ਨੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਪੋਸਟ ਵਿਚ ਲਿਖਿਆ ਅੱਜ ਜੋ ਪਿੰਡ ਡੱਲਾ ਵਿਚ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਦਾ ਕਤਲ ਹੋਇਆ ਹੈ, ਉਹ ਉਸ ਨੇ ਕਰਵਾਈ ਹੈ ਕਿਉਂਕਿ ਉਸ ਨੂੰ ਉਸ ਰਸਤੇ ‘ਤੇ ਲਿਜਾਣ ਵਾਲੀ ਉਸ ਦੇ ਪਿੰਡ ਦੀ ਹੀ ਸਿਆਸਤ ਸੀ। ਅਰਸ਼ ਡੱਲਾ ਨੇ ਫੇਸਬੁੱਕ ਪੋਸਟ ‘ਚ ਇਹ ਦੋਸ਼ ਲਗਾਇਆ ਕਿ ਬੱਲੀ ਨੇ ਉਸ ਦਾ ਭਵਿੱਖ ਖਰਾਬ ਕੀਤਾ ਤੇ ਉਸ ਨੂੰ ਗੈਂਗਸਟਰ ਬਣਨ ‘ਤੇ ਮਜਬੂਰ ਕੀਤਾ। ਇਸ ਲਈ ਬਦਲਾ ਲੈਣ ਲਈ ਉਸ ਨੇ ਇਹ ਹੱਤਿਆ ਕਰਵਾਈ ਹੈ।
ਪੋਸਟ ਵਿਚ ਅਰਸ਼ ਡੱਲਾ ਨੇ ਲਿਖਿਆ-‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਅੱਜ ਜੋ ਪਿੰਡ ਡਾਲੇ ਵਿਚ ਬੱਲੀ ਸਰਪੰਚ ਦਾ ਕਤਲ ਹੋਇਆ ਉਹ ਮੈਂ ਕਰਵਾਇਆ ਕਿਉਂਕਿ ਮੈਨੂੰ ਇਸ ਰਾਹ ‘ਤੇ ਤੋਰਨ ਵਾਲੀ ਮੇਰੇ ਪਿੰਡ ਦੀ ਹੀ ਸਿਆਸਤ ਸੀ। ਇਸ ਬੰਦੇ ਨੇ ਮੇਰੀ ਮਾਂ ਨੂੰ ਇਕ ਹਫਤਾ ਸੀਏ ਸਟਾਫ ਵਿਚ ਰਖਵਾਇਆ ਮੇਰੇ ਯਾਰਾਂ ਦੋਸਤਾਂ ਨੂੰ ਪੁਲਿਸ ਨੂੰ ਫੜਵਾਇਆ ਇਸ ਨੇ ਪੁਲਿਸ ਦਾ ਸਾਥ ਦੇ ਕੇ ਮੇਰੇ ਘਰ ਵਿਚੋਂ ਕੌਲੀਆਂ ਚਮਚੇ ਨਹੀਂ ਛੱਡੇ ਤੇ ਮੇਰੇ ਘਰ ਦੇ ਅੰਦਰ ਭੰਨ ਤੋੜ ਕਰਵਾਈ ਤੇ ਮੇਰੇ ਘਰ ਦਾ ਸਾਰਾ ਸਾਮਾਨ ਘਰ ਖੜ ਕੇ ਪੁਲਿਸ ਨੂੰ ਚੁਕਵਾਇਆ ਤੇ ਆਵਦੀ ਅਫਸਰਸ਼ਾਹੀ ਵਿਚ ਪਉਂਚ ਬਣਾਉਣ ਖਾਤਰ ਮੇਰਾ ਸਾਰਾ ਘਰ ਖਰਾਬ ਕਰਤਾ ਤੇ ਮੈਨੂੰ ਇਸ ਰਾਹ ‘ਤੇ ਤੁਰਨ ਲਈ ਮਜਬੂਰ ਕਰ ਦਿੱਤਾ।ਉਨ੍ਹਾਂ ਮੇਰਾ ਜ਼ਿੰਦਗੀ ਜਿਊਣ ਦਾ ਮਕਸਦ ਨਹੀਂ ਸੀ ਜਿੰਨਾ ਇਸ ਨੂੰ ਮਾਰਨ ਦਾ ਸੀ। ਮਾਰਨ ਨੂੰ ਅਸੀਂ ਇਸ ਦਾ ਜਵਾਕ ਵੀ ਘਰ ਵਿਚ ਮਾਰ ਸਕਦੇ ਸੀ ਪਰ ਉਸ ਜਵਾਕ ਦਾ ਕੋਈ ਕਸੂਰ ਨਹੀਂ ਸੀ। ਅੱਜ ਮੇਰੇ ਮਨ ਨੂੰ ਤਸੱਲੀ ਮਿਲ ਗਈ ਇਸ ਨੂੰ ਮਾਰ ਕੇ ਇਸ ਨੇ ਸਾਨੂੰ ਮਜਬੂਰ ਏਨਾ ਕਰਤਾ ਦੀ ਸਾਨੂੰ ਮਾਰਨਾ ਪਿਆ ਇਸ ਨੇ ਆਵਦੀ ਸਿਆਸਤ ਲਈ ਇਹ ਸਭ ਕੁਝ ਕਰਿਆ ਸੀ ਜਿਹੜਾ ਇਸ ਲਈ ਬਾਹਲੀ ਹਮਦਰਦੀ ਰੱਖਦਾ ਉਹ ਵੀ ਸਾਨੂੰ ਦੱਸ ਦੇਣ ਉਸਦਾ ਵੀ ਘਰ ਦੂਰ ਨਹੀਂ।
ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਕਿਸੇ ਵੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਚਾਰ ਭਰਾ ਜਿਹੜੇ ਸਾਡੇ ਨਾਲ ਸਹੀ ਚਲਦੇ ਨੇ। ਬੱਸਉਹ ਚੱਲ ਰਹੇ ਨੇ ਤੇ ਓਹੀ ਸਾਡਾ ਭਰਾ ਹੈ ਜੋ ਸਾਡੇ ਨਾਲ ਸਹੀ ਚੱਲਦਾ ਹੈ ਸਾਨੂੰ ਤੀਜੇ ਬੰਦੇ ਨਾਲ ਕੋਈ ਮਤਲਬ ਨਹੀਂ।
ਇਹ ਵੀ ਪੜ੍ਹੋ : ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, 6 ਕਿਲੋ ਹੈਰੋਇਨ ਤੇ 7 ਲੱਖ ਦੀ ਡਰੱਗ ਮਨੀ ਸਣੇ 5 ਤਸਕਰ ਕਾਬੂ
ਦੱਸ ਦੇਈਏ ਕਿ ਜ਼ਿਲ੍ਹਾ ਮੋਗਾ ਤੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਪਿੰਡ ਡੱਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਦੀ ਦਿਨ-ਦਿਹਾੜੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਲਜਿੰਦਰ ਸਿੰਘ ਨੂੰ ਇਕ ਜਾਣਕਾਰ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਨੂੰ ਕੁਝ ਜ਼ਰੂਰੀ ਦਸਤਾਵੇਜ਼ ‘ਤੇ ਹਸਤਾਖਰ ਕਰਵਾਉਣੇ ਹਨ ਤੇ ਇਸੇ ਤਹਿਤ ਹਮਲਾਵਰ ਬਹਾਨੇ ਤੋਂ ਮੋਟਰਸਾਈਕਲ ‘ਤੇ ਆਏ। ਹਸਤਾਖਰ ਕਰਵਾਉਂਦੇ ਹੋਏ ਉਨ੍ਹਾਂ ਦੇ ਘਰ ਦਾਖਲ ਹੋਏ ਤੇ ਬਲਜਿੰਦਰ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ।
ਵੀਡੀਓ ਲਈ ਕਲਿੱਕ ਕਰੋ -: