ਜਰਮਨੀ : ਮੱਛਰ ਦੇ ਕੱਟਣ ‘ਤੇ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਦਾ ਹੋਣਾ ਆਮ ਗੱਲ ਹੈ ਪਰ ਹਾਲ ਹੀ ‘ਚ ਜਰਮਨੀ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਅਨੋਖਾ ਹੋਣ ਦੇ ਨਾਲ-ਨਾਲ ਡਰਾਉਣਾ ਵੀ ਹੈ। ਇੱਥੇ ਇੱਕ 27 ਸਾਲਾ ਵਿਅਕਤੀ ਮੱਛਰ ਦੇ ਕੱਟਣ ਤੋਂ ਬਾਅਦ ਕੋਮਾ ਵਿੱਚ ਚਲਾ ਗਿਆ। ਇੰਨਾ ਹੀ ਨਹੀਂ ਉਸ ਦੇ 30 ਆਪਰੇਸ਼ਨ ਵੀ ਕਰਵਾਉਣੇ ਪਏ।
ਦਰਅਸਲ ਰੋਡਰਮਾਰਕ ਦੇ ਰਹਿਣ ਵਾਲੇ ਸੇਬੇਸਟਿਅਨ ਰੋਟਸਕੇ ਨੂੰ ਏਸ਼ੀਅਨ ਟਾਈਗਰ ਸਪੀਸੀਜ਼ ਮੱਛਰ ਨੇ ਕੱਟਿਆ ਸੀ। ਜਾਣਕਾਰੀ ਅਨੁਸਾਰ ਇਹ ਮਾਮਲਾ 2021 ਦੀਆਂ ਗਰਮੀਆਂ ਦਾ ਹੈ। ਜਦੋਂ ਸੇਬੇਸਟਿਅਨ ਨੂੰ ਇੱਕ ਮੱਛਰ ਨੇ ਕੱਟਿਆ ‘ਤਾਂ ਉਸਨੂੰ ਫਲੂ ਦੇ ਲੱਛਣ ਹੋਣੇ ਸ਼ੁਰੂ ਹੋ ਗਏ ਸਨ। ਹੌਲੀ-ਹੌਲੀ ਉਸ ਦੀ ਹਾਲਤ ਵਿਗੜਦੀ ਗਈ।
ਇਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਮੱਛਰ ਨੇ ਸੇਬੇਸਟੀਅਨ ਦੇ ਖੂਨ ‘ਚ ਜ਼ਹਿਰ ਫੈਲਾ ਦਿੱਤਾ ਸੀ। ਇਸ ਦੀ ਲਾਗ ਇੰਨੀ ਖ਼ਤਰਨਾਕ ਸੀ ਕਿ ਸੇਬੇਸਟੀਅਨ ਦੀ ਖੱਬੀ ਪੱਟ ਦਾ ਲਗਭਗ 50% ਹਿੱਸਾ ਸੜ ਗਿਆ ਸੀ। ਇਸ ਦੇ ਨਾਲ ਹੀ ਕਈ ਵਾਰ ਲਿਵਰ, ਕਿਡਨੀ, ਫੇਫੜੇ ਅਤੇ ਦਿਲ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਫ਼ਿਰੋਜ਼ਾਬਾਦ ‘ਚ 3 ਮੰਜ਼ਿਲਾ ਘਰ ਨੂੰ ਲੱਗੀ ਭਿਆਨਕ ਅੱਗ, 6 ਲੋਕ ਜਿਊਂਦੇ ਸੜੇ, 3 ਦੀ ਹਾਲਤ ਨਾਜ਼ੁਕ
ਸੇਬੇਸਟਿਅਨ ਖੂਨ ਦੇ ਜ਼ਹਿਰ ਕਾਰਨ 4 ਹਫਤੇ ਤੱਕ ਕੋਮਾ ‘ਚ ਰਿਹਾ। ਇਸ ਦੇ ਨਾਲ ਹੀ ਉਸ ਨੂੰ ਆਪਣੀ ਲੱਤ ਨੂੰ ਠੀਕ ਕਰਨ ਲਈ 30 ਸਰਜਰੀਆਂ ਕਰਵਾਉਣੀਆਂ ਪਈਆਂ। ਇਸ ਵਿਚ ਉਸ ਦੀ ਲੱਤ ਦੀਆਂ 2 ਉਂਗਲਾਂ ਨੂੰ ਵੀ ਅੱਧਾ ਕੱਟਣਾ ਪਿਆ। ਜਾਂਚ ਰਿਪੋਰਟ ਮੁਤਾਬਕ ਸੇਰੇਸੀਆ ਮਾਰਸੇਸੈਂਸ ਨਾਂ ਦਾ ਬੈਕਟੀਰੀਆ ਉਸ ਦੇ ਪੱਟ ਨੂੰ ਖਾ ਗਿਆ ਸੀ। ਸੇਬੇਸਟੀਅਨ ਦਾ ਕਹਿਣਾ ਹੈ ਕਿ ਉਹ ਵਿਦੇਸ਼ ਨਹੀਂ ਗਿਆ ਹੈ, ਇਸ ਲਈ ਉਸ ਨੂੰ ਸਥਾਨਕ ਮੱਛਰ ਨੇ ਹੀ ਕੱਟਿਆ ਹੈ। ਫਿਲਹਾਲ ਉਸ ਦੀ ਰਿਕਵਰੀ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: