ਮੁੱਖ ਮੰਤਰੀ ਭਗਵੰਤ ਮਾਨ ਟੀਚਰ ਡੇ ਮੌਕੇ ਅੱਜ ਮੋਗਾ ਵਿਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿਚ ਪਹੁੰਚੇ ਸਨ।ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਹਨ। ਮੁੱਖ ਮੰਤਰੀ ਮਾਨ ਨੇ ਦੀਪ ਜਗਾਉਣ ਸਣੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਫੁੱਲ ਭੇਟ ਕੀਤੇ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸਕੂਲੀ ਵਿਦਿਆਰਥੀਆਂ ਲਈ ਅਹਿਮ ਫੈਸਲਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਸਰਕਾਰੀ ਸਕੂਲਾਂ ਨੂੰ GPS ਵਾਲੀਆਂ ਬੱਸਾਂ ਦੇਣਗੇ ਜਿਸਨਾਲ ਮਾਤਾ-ਪਿਤਾ ਖੁਦ ਹੀ ਸਕੂਲੀ ਬੱਸਾਂ ਨੂੰ ਟ੍ਰੇਸ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਸੀ। ਅਧਿਆਪਕਾਂ ‘ਤੇ ਲਾਠੀਚਾਰਜ ਤੇ ਪਾਣੀ ਦੀਆਂ ਬੌਛਾਰਾਂ ਹੁੰਦੀਆਂ ਸਨ। ਕਿਸੇ ਸਮੇਂ ਅਧਿਆਪਕ ਪਰਿਵਾਰ ਸਣੇ ਧਰਨੇ ‘ਤੇ ਹੁੰਦੇ ਸਨ। ‘ਆਪ’ ਸਰਕਾਰ ਨੇ ਅਧਿਆਪਕਾਂ ਦੀ ਤਨਖਾਹ ਵਧਾਈ। ਹੁਣ ਅਧਿਆਪਕਾਂ ਤੋਂ ਪੜ੍ਹਾਈ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਭਰਤੀ ਹੋ ਸਕਣਗੇ ਟਰਾਂਸਜੈਂਡਰ, ਮਿਲਣਗੇ ਬਰਾਬਰ ਰਿਜ਼ਰਵ ਕੈਟਾਗਰੀ ਦੇ ਲਾਭ
CM ਮਾਨ ਨੇ ਕਿਹਾ ਕਿ 40 ਸਕੂਲ ਆਫ ਐਮੀਨੈਂਸ ਲਈ 68 ਕਰੋੜ ਰੁਪਏ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਦੇ ਸਰਕਾਰੀ ਸਕੂਲਾਂਦੀ ਦਸ਼ਾ ਬਦਲੀ, ਦਿੱਲੀ ‘ਚ 4 ਲੱਖ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਇਆ। ਪਹਿਲੀ ਵਾਰ ਪੰਜਾਬ ‘ਚ ਸਮੇਂ ‘ਤੇ ਕਿਤਾਬਾਂ ਤੇ ਵਰਦੀ ਮਿਲੀ ਹੈ। ਹੁਣ ਪੰਜਾਬ ਵਿਚ ਫਰਨੀਚਰ ਵਾਲੇ ਸਕੂਲ ਮਿਲਣਗੇ।