ਨਵੀਂ ਦਿੱਲੀ – ਲਿਵ-ਇਨ ਪਾਰਟਨਰ ਸ਼ਰਧਾ ਕਤਲ ਕੇਸ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਪਹਿਲੀ ਵਾਰ ਆਫਤਾਬ ਦੀ ਨਵੀਂ ਪ੍ਰੇਮਿਕਾ ਦਾ ਬਿਆਨ ਸਾਹਮਣੇ ਆਇਆ ਹੈ। ਸ਼ਰਧਾ ਦੇ ਕਤਲ ਤੋਂ ਕੁਝ ਦਿਨ ਬਾਅਦ ਆਫਤਾਬ ਡੇਟਿੰਗ ਐਪ ਰਾਹੀਂ ਇਸ ਲੜਕੀ ਦੇ ਸੰਪਰਕ ‘ਚ ਆਇਆ ਸੀ। ਜਾਣਕਾਰੀ ਮੁਤਾਬਕ ਇਹ ਔਰਤ ਪੇਸ਼ੇ ਤੋਂ ਮਨੋਵਿਗਿਆਨੀ ਹੈ ਅਤੇ ਅਕਤੂਬਰ ‘ਚ 2 ਵਾਰ ਆਫਤਾਬ ਨੂੰ ਮਿਲਣ ਉਸ ਦੇ ਫਲੈਟ ‘ਤੇ ਗਈ ਸੀ। ਇਸ ਦੌਰਾਨ ਘਰ ‘ਚ ਹੀ ਸ਼ਰਧਾ ਦੀ ਲਾਸ਼ ਦੇ ਕੁਝ ਟੁਕੜੇ ਮੌਜੂਦ ਸਨ। ਪਰ ਲੜਕੀ ਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਿਆ। ਆਫਤਾਬ ਦੇ ਸਾਧਾਰਨ ਰਵੱਈਏ ਨੇ ਕੋਈ ਅਣਸੁਖਾਵੀਂ ਘਟਨਾ ਬਾਰੇ ਪਤਾ ਨਹੀਂ ਲੱਗਣ ਦਿੱਤਾ।
ਮੀਡੀਆ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਡੇਟਿੰਗ ਐਪ ਬੰਬਲ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ 18 ਮਈ ਨੂੰ ਸ਼ਰਧਾ ਦੇ ਕਤਲ ਤੋਂ ਕਰੀਬ 12 ਦਿਨ ਬਾਅਦ 30 ਮਈ ਨੂੰ ਇੱਕ ਮਨੋਵਿਗਿਆਨੀ ਜੋ ਕਿ ਬਾਅਦ ਵਿੱਚ ਉਸ ਦੀ ਪ੍ਰੇਮਿਕਾ ਬਣ ਗਈ, ਐਪ ਰਾਹੀਂ ਆਫਤਾਬ ਦੇ ਸੰਪਰਕ ਵਿੱਚ ਆਈ। ਲੜਕੀ ਅਕਤੂਬਰ ‘ਚ ਆਫਤਾਬ ਦੇ ਫਲੈਟ ‘ਤੇ ਆਈ ਸੀ। ਇੱਥੇ ਆਫਤਾਬ ਨੇ ਉਸ ਨੂੰ ਸ਼ਰਧਾ ਦੀ ਮੁੰਦਰੀ ਤੋਹਫੇ ਵਜੋਂ ਪਹਿਨਾਈ। ਪੁਲਿਸ ਨੇ ਲੜਕੀ ਕੋਲੋਂ ਮੁੰਦਰੀ ਬਰਾਮਦ ਕਰਕੇ ਉਸ ਦੇ ਬਿਆਨ ਦਰਜ ਕਰ ਲਏ ਹਨ।
ਇਹ ਵੀ ਪੜ੍ਹੋ : ਸਾਵਧਾਨ! ਕਿਤੇ ਤੁਹਾਨੂੰ ਤਾਂ ਨਹੀਂ ਆਇਆ ਮੈਸੇਜ, ਬਿਜਲੀ ਕੱਟਣ ਦੇ ਨਾਂ ‘ਤੇ ਮਾਰੀ ਡੇਢ ਲੱਖ ਦੀ ਠੱਗੀ
ਲੜਕੀ ਨੇ ਦੱਸਿਆ ਕਿ ਜਦੋਂ ਉਸ ਨੂੰ ਸ਼ਰਧਾ ਕਤਲ ਕਾਂਡ ਬਾਰੇ ਪਤਾ ਲੱਗਾ ਤਾਂ ਉਹ ਸਦਮੇ ‘ਚ ਚਲੀ ਗਈ। ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਆਫਤਾਬ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਲੜਕੀ ਨੇ ਦੱਸਿਆ ਕਿ ਉਸ ਪ੍ਰਤੀ ਆਫਤਾਬ ਦਾ ਰਵੱਈਆ ਬਹੁਤ ਹੀ ਦੇਖਭਾਲ ਵਾਲਾ ਸੀ, ਜਿਸ ਕਾਰਨ ਉਸ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਆਫਤਾਬ ਦੀ ਮਾਨਸਿਕ ਸਥਿਤੀ ਇਸ ਹੱਦ ਤੱਕ ਬੇਰਹਿਮ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਮੁਤਾਬਕ ਉਸ ਨੇ ਇਹ ਵੀ ਦੱਸਿਆ ਕਿ ਆਫਤਾਬ ਕੋਲ ਵੱਖ-ਵੱਖ ਡੀਓਡਰੈਂਟਸ ਅਤੇ ਪਰਫਿਊਮ ਦਾ ਭੰਡਾਰ ਸੀ ਅਤੇ ਉਹ ਅਕਸਰ ਉਸ ਨੂੰ ਪਰਫਿਊਮ ਗਿਫਟ ਕਰਦਾ ਸੀ। ਆਫਤਾਬ ਸਿਗਰਟ ਬਹੁਤ ਪੀਂਦਾ ਸੀ ਅਤੇ ਅਕਸਰ ਸਿਗਰਟ ਛੱਡਣ ਦੀ ਗੱਲ ਕਰਦਾ ਸੀ। ਕਈ ਵਾਰ ਉਸ ਨੇ ਨਵੀਂ ਪ੍ਰੇਮਿਕਾ ਦੇ ਸਾਹਮਣੇ ਮੁੰਬਈ ਸਥਿਤ ਘਰ ਦਾ ਜ਼ਿਕਰ ਵੀ ਕੀਤਾ। ਪੁਲਿਸ ਵੱਲੋਂ ਆਫਤਾਬ ਦੀ ਨਵੀਂ ਪ੍ਰੇਮਿਕਾ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ, ਕਿਉਂਕਿ ਸ਼ਰਧਾ ਕਤਲ ਕਾਂਡ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਸਦਮੇ ‘ਚ ਸੀ।