ਨਵੀਂ ਦਿੱਲੀ : ਦਿੱਲੀ ਦੇ ਮਹਿਰੌਲੀ ‘ਚ ਲਿਵ-ਇਨ ਪਾਰਟਨਰ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਅੱਜ ਸਵੇਰੇ 10 ਵਜੇ ਰੋਹਿਣੀ ਦੇ ਅੰਬੇਡਕਰ ਹਸਪਤਾਲ ‘ਚ ਕੀਤਾ ਜਾਵੇਗਾ। ਪੁਲਿਸ ਨਾਰਕੋ ਟੈਸਟ ਲਈ ਆਫਤਾਬ ਨੂੰ ਲੈ ਕੇ ਤਿਹਾੜ ਜੇਲ੍ਹ ‘ਤੋਂ ਰਵਾਨਾ ਹੋ ਗਈ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਪੁਲਿਸ ਨੇ ਦੱਸਿਆ ਸੀ ਕਿ ਆਫਤਾਬ ਨੇ ਪੋਲੀਗ੍ਰਾਫ ਟੈਸਟ ‘ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਸ਼ਰਧਾ ਦਾ ਕਤਲ ਕਰਕੇ ਲਾਸ਼ ਦੇ ਟੁਕੜੇ ਸੁੱਟਣ ਦੀ ਗੱਲ ਕਬੂਲੀ ਹੈ। ਆਫਤਾਬ ਨੇ ਦੱਸਿਆ ਸੀ ਕਿ ਰਿਸ਼ਤੇ ‘ਚ ਸ਼ੱਕ ਹੋਣ ਕਾਰਨ ਸ਼ਰਧਾ ਉਸ ਤੋਂ ਦੂਰ ਜਾਣਾ ਚਾਹੁੰਦੀ ਸੀ, ਜਿਸ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ।
ਦੱਸ ਦੇਈਏ ਕਿ ਸੋਮਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਰੋਹਿਣੀ ਦੇ FSL ਤੋਂ ਪੋਲੀਗ੍ਰਾਫ ਟੈਸਟ ਤੋਂ ਬਾਅਦ ਆਫਤਾਬ ਨੂੰ ਲਿਜਾ ਰਹੀ ਪੁਲਿਸ ਵੈਨ ‘ਤੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਆਫਤਾਬ ਦੀ ਸੁਰੱਖਿਆ ਨੂੰ ਲੈ ਕੇ ਹੋਰ ਚੌਕਸ ਹੋ ਗਈ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਆਫਤਾਬ ਦੀ ਦੂਜੀ ਪ੍ਰੇਮਿਕਾ ਦਾ ਬਿਆਨ ਦਰਜ ਕੀਤਾ ਹੈ, ਜੋ ਕਿ ਪੇਸ਼ੇ ਤੋਂ ਡਾਕਟਰ ਹੈ। ਮੀਡੀਆ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਆਫਤਾਬ ਨੇ ਅਕਤੂਬਰ ‘ਚ ਨਵੀਂ ਪ੍ਰੇਮਿਕਾ ਨੂੰ ਦੋ ਵਾਰ ਆਪਣੇ ਫਲੈਟ ‘ਤੇ ਬੁਲਾਇਆ ਸੀ। ਇਸ ਦੌਰਾਨ ਘਰ ‘ਚ ਹੀ ਸ਼ਰਧਾ ਦੀ ਲਾਸ਼ ਦੇ ਕੁਝ ਟੁਕੜੇ ਮੌਜੂਦ ਸਨ। ਲੜਕੀ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਆਫਤਾਬ ਦਾ ਵਿਵਹਾਰ ਕਾਫੀ ਸਾਧਾਰਨ ਸੀ, ਜਿਸ ਕਾਰਨ ਉਸ ਨੂੰ ਆਫਤਾਬ ‘ਤੇ ਕਦੇ ਸ਼ੱਕ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: