Sukhbir Badal Appoints : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਪਿੰਡ ਪੱਧਰ ਤੱਕ ਸਾਰੀ ਪਾਰਟੀ ਜਥੇਬੰਦੀ ਨੂੰ ਕਾਇਮ ਕਰਨ ਲਈ ਯਕੀਨੀ ਬਣਾਉਣ ਵਾਸਤੇ ਪੰਜਾਬ ਦੇ ਸਾਰੇ ਜ਼ਿਲਿਆਂ ‘ਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਆਬਜ਼ਰਵਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਆਬਜ਼ਰਵਰਾਂ ਦੇ ਨਾਲ ਸਹਾਇਕ ਆਬਜ਼ਰਵਰ ਵੀ ਨਿਯੁਕਤ ਕੀਤੇ ਗਏ ਹਨ। ਉਪਰੋਕਤ ਆਬਜ਼ਰਵਰ ਆਪੋ-ਆਪਣੇ ਜ਼ਿਲ੍ਹੇ ‘ਚ ਪਹਿਲ ਦੇ ਆਧਾਰ ‘ਤੇ ਪਾਰਟੀ ਜਥੇਬੰਦੀ ਨੂੰ ਮੁਕੰਮਲ ਕਰਨਗੇ ਅਤੇ ਆ ਰਹੀਆਂ ਮਿਊਂਸਪਲ ਕਮੇਟੀਆਂ ਦੀਆਂ ਚੋਣਾਂ ਲਈ ਸਮੁੱਚੀ ਜਥੇਬੰਦੀ ਨੂੰ ਲਾਮਬੰਦ ਕਰਨਗੇ। ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਵੱਖ-ਵੱਖ ਜ਼ਿਲਿਆਂ ਦੇ ਆਬਜ਼ਰਵਰ ਹੇਠ ਲਿਖੇ ਅਨੁਸਾਰ ਹੋਣਗੇ :-
ਜਿਲ੍ਹਾ ਮੋਗਾ ਲਈ ਜਥੇਦਾਰ ਤੋਤਾ ਸਿੰਘ ਆਬਜ਼ਰਵਰ ਅਤੇ ਸ. ਮਨਪ੍ਰੀਤ ਸਿੰਘ ਇਯਾਲੀ ਸਹਾਇਕ ਆਬਜ਼ਰਵਰ, ਜਿਲ੍ਹਾ ਗੁਰਦਾਸਪੁਰ ਲਈ ਸ. ਬਿਕਰਮ ਸਿੰਘ ਮਜੀਠੀਆ ਆਬਜ਼ਰਵਰ ਅਤੇ ਸ. ਹਰਮੀਤ ਸਿੰਘ ਸੰਧੂ ਅਤੇ ਸ. ਇੰਦਰਇਕਬਾਲ ਸਿੰਘ ਅਟਵਾਲ ਸਹਾਇਕ ਆਬਜ਼ਰਵਰ , ਜਲੰਧਰ (ਦਿਹਾਤੀ) ਲਈ ਸ. ਮਹੇਸ਼ਇੰਦਰ ਸਿੰਘ ਗਰੇਵਾਲ ਆਬਜ਼ਰਵਰ ਅਤੇ ਬੀਬੀ ਮਹਿੰਦਰ ਕੌਰ ਜੋਸ਼ ਤੇ ਸ਼੍ਰੀ ਐਸ.ਆਰ ਕਲੇਰ ਸਹਾਇਕ ਆਬਜ਼ਰਵਰ , ਲੁਧਿਆਣਾ (ਸ਼ਹਿਰ) ਲਈ ਡਾ. ਦਲਜੀਤ ਸਿੰਘ ਚੀਮਾ ਆਬਜ਼ਰਵਰ ਅਤੇ ਸ. ਸੁਰਜੀਤ ਸਿੰਘ ਕੋਹਲੀ,ਸ. ਇੰਦਰਮੋਹਨ ਸਿੰਘ ਬਜਾਜ ਅਤੇ ਮੁਹੱਮਦ ਉਵੈਸ ਸਹਾਇਕ ਆਬਜ਼ਰਵਰ , ਜਿਲ੍ਹਾ ਮੋਹਾਲੀ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਬਜ਼ਰਵਰ ਅਤੇ ਸ. ਚਰਨਜੀਤ ਸਿੰਘ ਬਰਾੜ ਸਹਾਇਕ ਆਬਜ਼ਰਵਰ , ਜਿਲ੍ਹਾ ਹੁਸ਼ਿਆਰਪੁਰ ਲਈ ਸ. ਸ਼ਰਨਜੀਤ ਸਿੰਘ ਢਿੱਲੋਂ ਆਬਜ਼ਰਵਰ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਆਬਜ਼ਰਵਰ , ਜਿਲ੍ਹਾ ਫਾਜ਼ਲਿਕਾ ਅਤੇ ਫਿਰੋਜ਼ਪੁਰ ਲਈ ਸ. ਜਨਮੇਜਾ ਸਿੰਘ ਸੇਖੋਂ ਆਬਜ਼ਰਵਰ ਅਤੇ ਫਾਜ਼ਿਲਕਾ ਲਈ ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਸ. ਸਤਿੰਦਰਜੀਤ ਸਿੰਘ ਮਿੰਟਾ ਸਹਾਇਕ ਆਬਜ਼ਰਵਰ , ਜਿਲ੍ਹਾ ਫਿਰੋਜਪੁਰ ਲਈ ਸ. ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਆਬਜ਼ਰਵਰ , ਜਿਲ੍ਹਾ ਸੰਗਰੂਰ ਲਈ ਸ. ਸਿਕੰਦਰ ਸਿੰਘ ਮਲੂਕਾ ਆਬਜ਼ਰਵਰ ਅਤੇ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਸਹਾਇਕ ਆਬਜ਼ਰਵਰ , ਜਲੰਧਰ (ਸ਼ਹਿਰ) ਲਈ ਸ. ਹੀਰਾ ਸਿੰਘ ਗਾਬੜੀਆ ਆਬਜ਼ਰਵਰ ਅਤੇ ਸ਼੍ਰੀ ਪਵਨ ਕੁਮਾਰ ਟੀਨੂੰ, ਨੁਸਰਤ ਅਲੀ ਖਾਂਨ ਅਤੇ ਸ਼੍ਰੀ ਜੀਵਨ ਧਵਨ ਸਹਾਇਕ ਆਬਜ਼ਰਵਰ , ਜਿਲ੍ਹਾ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਸ. ਜਗਮੀਤ ਸਿੰਘ ਬਰਾੜ ਆਬਜ਼ਰਵਰ , ਸ.ਹਰਦੀਪ ਸਿੰਘ ਡਿੰਪੀ ਢਿੱਲੋਂ ਸਹਾਇਕ ਆਬਜ਼ਰਵਰ ਜਿਲ੍ਹਾ ਮਾਨਸਾ ਅਤੇ ਸ. ਵਰਦੇਵ ਸਿੰਘ ਮਾਨ ਸਹਾਇਕ ਆਬਜ਼ਰਵਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜਿਲ੍ਹਾ ਤਰਨ ਤਾਰਨ ਸ. ਗੁਲਜਾਰ ਸਿੰਘ ਰਾਣੀਕੇ ਆਬਜ਼ਰਵਰ ਅਤੇ ਸ. ਅਵਤਾਰ ਸਿੰਘ ਜੀਰਾ ਸਹਾਇਕ ਆਬਜ਼ਰਵਰ , ਪੁਲਿਸ ਜਿਲ੍ਹਾ ਜਗਰਾਓਂ ਲਈ ਸ. ਬਲਦੇਵ ਸਿੰਘ ਮਾਨ ਆਬਜ਼ਰਵਰ ਅਤੇ ਸ. ਤੀਰਥ ਸਿੰਘ ਮਾਹਲਾ ਸਹਾਇਕ ਆਬਜ਼ਰਵਰ , ਜਿਲ੍ਹਾ ਫਤਿਹਗੜ੍ਹ ਸਾਹਿਬ ਲਈ ਸ. ਸੁਰਜੀਤ ਸਿੰਘ ਰੱਖੜਾ ਆਬਜ਼ਰਵਰ ਅਤੇ ਸ. ਦਰਸ਼ਨ ਸਿੰਘ ਸ਼ਿਵਾਲਿਕ ਸਹਾਇਕ ਆਬਜ਼ਰਵਰ , ਜਿਲ੍ਹਾ ਬਠਿੰਡਾ ਲਈ ਸ. ਮਨਤਾਰ ਸਿੰਘ ਬਰਾੜ ਆਬਜ਼ਰਵਰ ਅਤੇ ਸ. ਪਰਮਬੰਸ ਸਿੰਘ ਰੋਮਾਣਾ ਅਤੇ ਸ. ਦਿਲਰਾਜ ਸਿੰਘ ਭੂੰਦੜ ਸਹਾਇਕ ਆਬਜ਼ਰਵਰ , ਸ਼ਹੀਦ ਭਗਤ ਸਿੰਘ ਨਗਰ ਲਈ ਸ. ਸੋਹਣ ਸਿੰਘ ਠੰਡਲ ਆਬਜ਼ਰਵਰ , ਪੁਲਿਸ ਜਿਲ੍ਹਾ ਖੰਨਾ ਲਈ ਸ਼੍ਰੀ ਹਰੀਸ਼ ਰਾਏ ਢਾਂਡਾ ਆਬਜ਼ਰਵਰ ਅਤੇ ਸ. ਗਗਨਜੀਤ ਸਿੰਘ ਬਰਨਾਲਾ ਸਹਾਇਕ ਆਬਜ਼ਰਵਰ , ਜਿਲ੍ਹਾ ਰੋਪੜ ਲਈ ਸ. ਸੰਤਾ ਸਿੰਘ ਉਮੈਦਪੁਰ ਆਬਜ਼ਰਵਰ ਅਤੇ ਸ. ਰਣਜੀਤ ਸਿੰਘ ਗਿੱਲ ਸਹਾਇਕ ਆਬਜ਼ਰਵਰ , ਜਿਲ੍ਹਾ ਪਟਿਆਲਾ (ਸ਼ਹਿਰੀ ਅਤੇ ਦਿਹਾਤੀ) ਲਈ ਸ਼੍ਰੀ ਪ੍ਰਕਾਸ਼ ਚੰਦ ਗਰਗ ਆਬਜ਼ਰਵਰ ਅਤੇ ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਸਹਾਇਕ ਆਬਜ਼ਰਵਰ , ਜਿਲ੍ਹਾ ਫਰੀਦਕੋਟ ਲਈ ਸ. ਜੀਤਮਹਿੰਦਰ ਸਿੰਘ ਸਿੱਧੂ ਆਬਜ਼ਰਵਰ ਅਤੇ ਸ. ਜੋਗਿੰਦਰ ਸਿੰਘ ਜਿੰਦੂ ਸਹਾਇਕ ਆਬਜ਼ਰਵਰ , ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਲਈ ਸ. ਲਖਬੀਰ ਸਿੰਘ ਲੋਧੀਨੰਗਲ ਆਬਜ਼ਰਵਰ , ਅੰਮ੍ਰਿਤਸਰ (ਸ਼ਹਿਰੀ) ਲਈ ਪ੍ਰੋ. ਵਿਰਸਾ ਸਿੰਘ ਵਲਟੋਹਾ ਆਬਜ਼ਰਵਰ ਅਤੇ ਸ. ਸਰਬਜੀਤ ਸਿੰਘ ਮੱਕੜ ਤੇ ਸ.ਅਮਰਪਾਲ ਸਿੰਘ ਬੋਨੀ ਅਜਨਾਲਾ ਸਹਾਇਕ ਆਬਜ਼ਰਵਰ , ਜਿਲ੍ਹਾ ਕਪੂਰਥਲਾ ਲਈ ਸ. ਗੁਰਪ੍ਰਤਾਪ ਸਿੰਘ ਵਡਾਲਾ ਆਬਜ਼ਰਵਰ ਅਤੇ ਸ. ਬਲਦੇਵ ਸਿੰਘ ਖਹਿਰਾ ਸਹਾਇਕ ਆਬਜ਼ਰਵਰ, ਜਿਲ੍ਹਾ ਬਰਨਾਲਾ ਲਈ ਸ. ਇਕਬਾਲ ਸਿੰਘ ਝੂੰਦਾ ਆਬਜ਼ਰਵਰ ਅਤੇ ਸ. ਜਗਦੀਪ ਸਿੰਘ ਨਕੱਈ ਤੇ ਸ. ਬਰਜਿੰਦਰ ਸਿੰਘ ਬਰਾੜ ਸਹਾਇਕ ਆਬਜ਼ਰਵਰ ਅਤੇ ਜਿਲ੍ਹਾ ਪਠਾਨਕੋਟ ਲਈ ਸ. ਗੁਰਬਚਨ ਸਿੰਘ ਬੱਬੇਹਾਲੀ ਆਬਜ਼ਰਵਰ ਹੋਣਗੇ।