ਭੌਤਿਕੀ ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸ਼੍ਰੇਣੀ ਲਈ 2023 ਦਾ ਨੋਬਲ ਪ੍ਰਾਈਜ਼ ਸੰਯੁਕਤ ਤੌਰ ‘ਤੇ ਪਿਅਰੇ ਆਗਸਟਿਨੀ, ਫੇਰੇਂਸ ਕਰਾਊਸਜ ਤੇ ਐਨੀ ਐਲ ਹੁਲੀਅਰ ਨੂੰ ਦਿੱਤਾ ਗਿਆ। ਇਲੈਕਟ੍ਰਾਨਸ ‘ਤੇ ਅਧਿਐਨ ਲਈ ਇਹ ਸਨਮਾਨ ਦਿੱਤਾ ਗਿਆ। ਐਵਾਰਡ ਉਨ੍ਹਾਂ ਪ੍ਰਯੋਗਿਕ ਤਰੀਕਿਆਂ ਲਈ ਦਿੱਤਾ ਗਿਆ ਜਿਸ ਵਿਚ ਪਦਾਰਥ ਵਿਚ ਇਲੈਕਟ੍ਰੋਨ ਦੀ ਗਤੀਸ਼ੀਲਤਾ ਦੇ ਅਧਿਐਨ ਲਈ ਪ੍ਰਕਾਸ਼ ਦੇ ਏਟੋਸੇਕੰਡ ਪਲੱਸ ਪੈਦਾ ਕੀਤੇ ਗਏ। ਏਨੀ ਹੁਲੀਅਰ ਫਿਜੀਕਸ ਦੇ ਇਸ ਖੇਤਰ ਵਿਚ ਨੋਬਲ ਜਿੱਤਣ ਵਾਲੀ ਪੰਜਵੀਂ ਮਹਿਲਾ ਬਣੀ ਹੈ। ਹੁਣ ਤੱਕ ਭੌਤਿਕੀ ਦੇ ਖੇਤਰ ਵਿਚ 119 ਲੋਕਾਂ ਨੂੰ ਇਸ ਖਿਤਾਬ ਨਾਲ ਨਿਵਾਜਿਆ ਗਿਆ ਹੈ।
ਪਿਛਲੇ ਸਾਲ ਭੌਤਿਕੀ ਦਾ ਨੋਬਲ ਪੁਰਸਕਾਰ ਅਲੇਨ ਅਸਪੈਕਟ, ਜਾਨ ਐੱਫ ਕਲਾਊਸਰ ਤੇ ਏਂਟਨ ਜਿਲਿੰਗਰ ਨੂੰ ਦਿੱਤਾ ਗਿਆ ਸੀ। ਅਲੇਨ ਅਸਪੈਕਟ ਫਰਾਂਸ ਦੇ ਭੌਤਿਕੀ ਵਿਗਿਆਨੀ ਹਨ ਜਦੋਂ ਕਿ ਜਾਨ ਐੱਫ ਕਲਾਊਸਰ ਅਮਰੀਕਾ ਤੇ ਏਂਟਨ ਜਿਲਿੰਗਰ ਆਸਟ੍ਰੀਆ ਦੇ ਵਿਗਿਆਨਕ ਹਨ। ਇਨ੍ਹਾਂ ਵਿਗਿਆਨਕਾਂ ਦੇ ਪ੍ਰਯੋਗਾਂ ਨੇ ਕਵਾਂਟਮ ਸੂਚਨਾ ਦੇ ਆਧਾਰ ‘ਤੇ ਨਵੀਂ ਤਕਨੀਕ ਦਾ ਰਸਤਾ ਸਾਫ ਕੀਤਾ ਸੀ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਫਿਜੀਓਲਾਜੀ ਜਾਂ ਮੈਡੀਸਨ ਖੇਤਰ ਲਈ ਇਸ ਸਨਮਾਨ ਦੇ ਜੇਤੂਆਂ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਇਸ ਸਾਲ ਕੈਟਾਲਿਨ ਕਾਰਿਕੋ ਤੇ ਡਰੂਅ ਵੀਸਮੈਨ ਨੂੰ ਚਕਿਤਸਾ ਦਾ ਨੋਬਲ ਦਿੱਤਾ ਗਿਆ।ਇਨ੍ਹਾਂ ਨੂੰ ਨਿਊਕਲਯੋਸਾਈਡ ਬੇਸ ਸੋਧਾਂ ਨਾਲ ਸਬੰਧਤ ਖੋਜਾਂ ਲਈ ਇਹ ਸਨਮਾਨ ਦਿੱਤਾ ਗਿਆ। ਇਸ ਖੋਜ ਦੀ ਵਜ੍ਹਾ ਨਾਲ ਕੋਰੋਨਾ ਖਿਲਾਫ ਪ੍ਰਭਾਵੀ ਐੱਮਆਰਐੱਨਏ ਟੀਕਿਆਂ ਦੇ ਵਿਕਾਸ ਵਿਚ ਮਦਦ ਮਿਲੀ।
ਇਹ ਵੀ ਪੜ੍ਹੋ : ਦਿੱਲੀ-NCR ਪੰਜਾਬ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਦੇਰ ਤੱਕ ਕੰਬੀ ਧਰਤੀ
ਐਵਾਰਡਾਂ ਵਿੱਚ 11 ਮਿਲੀਅਨ ਸਵੀਡਿਸ਼ ਕ੍ਰੋਨਰ, ਜਾਂ ਇੱਕ ਮਿਲੀਅਨ ਅਮਰੀਕੀ ਡਾਲਰ ਜਾਂ ਇੱਕ ਮਿਲੀਅਨ ਡਾਲਰ ਦਾ ਨਕਦ ਇਨਾਮ ਹੁੰਦਾ ਹੈ। ਇਹ ਫੰਡ ਅਵਾਰਡ ਦੇ ਸੰਸਥਾਪਕ ਅਤੇ ਸਵੀਡਿਸ਼ ਖੋਜੀ ਅਲਫਰੇਡ ਨੋਬਲ ਦੁਆਰਾ ਛੱਡੀ ਗਈ ਵਸੀਅਤ ਤੋਂ ਆਉਂਦੇ ਹਨ। 1896 ਵਿਚ ਉਸ ਦੀ ਮੌਤ ਹੋ ਗਈ ਸੀ।