Another Punjabi won the British Columbia : ਸਰੀ : ਅੱਜ ਇੱਕ ਹੋਰ ਪੰਜਾਬਣ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਕੈਨੇਡਾ ਵਿੱਚ ਪੰਜਾਬੀਆਂ ਦੀ ਸ਼ਾਨ ਵਧਾਈ ਹੈ। ਬ੍ਰਿਟਿਸ਼ ਕੋਲੰਬੀਆ (ਬੀਸੀ) ਵਿੱਚ 24 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਜਿਸ ਵਿਚ ਬੀਤੇ ਦਿਨੀਂ ਪੋਸਟਲ ਬੈਲੇਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਇਸ ਦੇ ਨਤੀਜੇ ਐਲਾਣੇ ਗਏ ਹਨ। ਨਤੀਜਿਆਂ ਅਨੁਸਾਰ ਵਰਨਨ ਮੋਨਸ਼ੀ ਤੋਂ ਐਨਡੀਪੀ ਦੀ ਪੰਜਾਬਣ ਹਰਵਿੰਦਰ ਸੰਧੂ ਨੇ ਲਿਬਰਲ ਉਮੀਦਵਾਰ ਏਰਿਕ ਫੋਸਟਰ ਨੂੰ ਹਰਾ ਕੇ ਚੋਣ ਜਿੱਤੀ ਹੈ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ ਇਲੈਕਸ਼ਨਸ ਵੱਲੋਂ ਅੰਤਿਮ ਨਤੀਜੇ ਐਲਾਨਣਾ ਅਜੇ ਬਾਕੀ ਹੈ ਪਰ ਵੋਟਾਂ ਦੀ ਗਿਣਤੀ ਲਗਭਗ ਪੂਰੀ ਹੋ ਗਈ ਹੈ। ਹਰਵਿੰਦਰ ਸੰਧੂ ਨੂੰ 9568 ਵੋਟਾਂ ਮਿਲੀਆਂ ਜਦੋਂਕਿ ਏਰਿਕ ਨੂੰ 9286 ਵੋਟਾਂ ਮਿਲੀਆਂ ਅਤੇ ਉਹ 282 ਵੋਟਾਂ ਨਾਲ ਅੱਗੇ ਸੀ। ਦੱਸਣਯੋਗ ਹੈ ਕਿ ਹਰਵਿੰਦਰ ਸੰਧੂ ਦੀ ਜਿੱਤ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਵਿੱਚ 9 ਪੰਜਾਬ ਦੇ ਵਿਧਾਇਕ ਹੋਣਗੇ।
ਦੱਸ ਦੇਈਏ ਕਿ ਵਰਨਨ ਮੋਨਸ਼ੀ ‘ਚ 1996 ਤੋਂ ਲਿਬਰਲਾਂ ਦਾ ਦਬਦਬਾ ਚਲਦਾ ਰਿਹਾ ਹੈ, ਪਰ ਇਸ ਵਾਰ ਮੁਕਾਬਲਾ ਸਖ਼ਤ ਹੋਣ ਦੀ ਸੰਭਾਵਨਾ ਹੈ। ਬੀ.ਸੀ. ਐਨਡੀਪੀ ਨੇ ਆਪਣੇ ਦੋ ਹੋਰ ਉਮੀਦਵਾਰ ਦਾ ਐਲਾਨ ਕੀਤ ਗਿਆ ਸੀ, ਜਿਨ੍ਹਾਂ ਵਿੱਚੋਂ ਹਰਵਿੰਦਰ ਸੰਧੂ ਨੂੰ ਵਰਨੌਨ-ਮੋਨਾਸ਼ੀ ਹਲਕੇ ਤੋਂ ਅਤੇ ਸਪ੍ਰਿੰਗ ਹਾਵੇਜ਼ ਨੂੰ ਕਿਲੋਨਾ ਵੈਸਟ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਵਰਨੌਨ-ਮੋਨਾਸ਼ੀ ਹਲਕੇ ‘ਚ 1996 ਤੋਂ ਲਿਬਰਲ ਪਾਰਟੀ ਦਾ ਦਬਦਬਾ ਰਿਹਾ ਹੈ, ਪਰ ਇਸ ਵਾਰ ਹਰਵਿੰਦਰ ਸੰਧੂ ਨੇ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇ ਕੇ ਇਹ ਚੋਣ ਜਿੱਤ ਲਈ। ਦੱਸਣਯੋਗ ਹੈ ਕਿ ਹਰਵਿੰਦਰ ਸੰਧੂ ਵਰਨੌਨ ਜੁਬਲੀ ਹਸਪਤਾਲ ਦੀ ਇੱਕ ਜਾਣੀ-ਪਛਾਣੀ ਨਰਸ ਹੈ। 2019 ਦੀਆਂ ਫੈਡਰਲ ਚੋਣਾਂ ਵਿੱਚ ਹਰਵਿੰਦਰ ਸੰਧੂ ਨੌਰਥ ਓਕਾਨਾਗਨ-ਸ਼ੁਸਵੈਪ ਸੀਟ ਤੋਂ ਚੋਣ ਲੜੀ ਸੀ। ਇਨ੍ਹਾਂ ਚੋਣਾਂ ਵਿੱਚ ਸੰਧੂ ਨੇ 15.3 ਫੀਸਦੀ ਜਾਂ 11 ਹਜ਼ਾਰ 198 ਵੋਟਾਂ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ ਸੀ। ਜਦਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਦੂਜੀ ਵਾਰ ਚੋਣ ਲੜ ਰਹੇ ਮੇਲ ਅਰਨੌਲਡ ਨੇ 35 ਹਜ਼ਾਰ 753 ਵੋਟਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਦਾ ਝੰਡਾ ਗੱਡਿਆ ਸੀ। ਹਰਵਿੰਦਰ ਸੰਧੂ ਨੇ ਮਰੀਜ਼ਾਂ ਅਤੇ ਹੈਲਥ-ਕੇਅਰ ਵਰਕਰਾਂ ਦੀ ਸੁਰੱਖਿਆ ਸਣੇ ਹੈਲਥ ਕੇਅਰ ਦੇ ਕਈ ਮੁੱਦਿਆਂ ‘ਤੇ ਸੰਬੋਧਤ ਕੀਤਾ ਹੈ। ਇਸ ਦੇ ਚਲਦਿਆਂ ਉਹ ਸਥਾਨਕ ਲੋਕਾਂ ਦੀ ਆਰਥਿਕ ਤੇ ਸਮਾਜਿਕ ਤਰੱਕੀ ਲਈ ਵਧੀਆਂ ਸੇਵਾਵਾਂ ਨਿਭਾਅ ਸਕਦੀ ਹੈ।