Big Rally of Farmers : ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਿਜਦਾ ਕਰਨ ਅਤੇ ਦਿੱਲੀ ਮੋਰਚੇ ਦੀ ਮਜ਼ਬੂਤੀ ਅਤੇ ਇਕਜੁਟ ਦੀ ਪ੍ਰੇਰਣਾ ਲਈ ਰੱਖੀ ਗਈ ਕਿਸਾਨਾਂ ਦੀ ਵੱਡੀ ਰੈਲੀ ਦਾ ਤੈਅ ਸਥਾਨ ਬਦਲ ਦਿੱਤਾ ਗਿਆ ਹੈ। ਕਿਸਾਨ ਮਜ਼ਦੂਰ ਏਕਤਾ ਮਹਾਸਭਾ ਦੇ ਅੱਜ ਦੇ ਪ੍ਰੋਗਰਾਮ ਵਿੱਚ ਖਰਾਬ ਮੌਸਮ ਦੇ ਚੱਲਦਿਆਂ ਤਬਦੀਲੀ ਕੀਤੀ ਗਈ ਹੈ, ਜਿਸ ਮੁਤਾਬਕ ਹੁਣ ਇਹ ਮਹਾਸਭਾ ਖਟਕੜ ਕਲਾਂ ਦੀ ਜਗ੍ਹਾ ਬੰਗਾ ਸ਼ਹਿਰ ਦੀ ਦਾਣਾ ਮੰਡੀ ਵਿੱਚ ਹੋ ਰਹੀ ਹੈ। ਇਸ ਮਹਾਸਭਾ ਵਿੱਚ ਸੰਯੁਕਤ ਕਿਸਨ ਮੋਰਚਾ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜਵਾ, ਮਨਜੀਤ ਸਿੰਘ ਰਾਏ, ਡਾ. ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਸਤਨਾਮ ਸਿੰਘ ਅਤੇ ਹੋਰ ਆਗੂ ਸ਼ਿਰਕਤ ਕਰ ਰਹੇ ਹਨ।
ਇਸ ਮਹਾਸਭਾ ਵਿੱਚ ਕਈ ਅਹਿਮ ਧਾਰਮਿਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚ ਬਾਬਾ ਬਲਵੀਰ ਸਿੰਘ ਜੀ (ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ), ਜਥੇਦਾਰ ਬਾਬਾ ਨਿਹਾਲ ਸਿੰਘ ਜੀ (ਮਿਸਲ ਸ਼ਹੀਦਾਂ ਤਰਨ ਦਲ ਹਰੀਆਂ ਵੇਲਾਂ), ਜਥੇਦਾਰ ਬਾਬਾ ਅਵਤਾਰ ਸਿੰਘ ਜੀ (ਮੁਖੀ ਦਲ ਬਾਬਾ ਬਿਧੀ ਚੰਦ ਜੀ), ਬਾਬਾ ਕੁਲਵੰਤ ਰਾਮ ਜੀ, ਬਾਬਾ ਹਰਦੀਪ ਸਿੰਘ ਜੀ ਮਹਿਰਾਜ, ਜਥੇਦਾਰ ਬਾਬਾ ਗੱਜਣ ਸਿੰਘ ਜੀ (ਮੁਖੀ ਮਿਸਲ ਸ਼ਹੀਦਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ), ਬਾਬਾ ਸੇਵਾ ਸਿੰਘ ਜੀ (ਮੁਖੀ ਕਾਰ ਸੇਵਾ ਖਡੂਰ ਸਾਹਿਬ), ਭਾਈ ਹਰਦਿਪ ਸਿੰਘ ਡਿੱਬਡਿਬਾ (ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ), ਮੁਖੀ ਰਜਸਥਾਨ ਐਸਜੀਪੀਸੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਕਈ ਬੱਬੂ ਮਾਨ, ਤਰਸੇਮ ਜੱਸੜ, ਕਨਵਰ ਗਰੇਵਾਲ ਤੇ ਹੋਰ ਕਈ ਮਸ਼ਹੂਰ ਪੰਜਾਬੀ ਕਲਾਕਾਰ ਮੰਚ ਸਾਂਝਾ ਕਰਨਗੇ।