Captain shared an old photo : ਚੰਡੀਗੜ੍ਹ : ਮਾਂ ਬੱਚੇ ਨੂੰ ਜਨਮ ਦਿੰਦੀ ਹੈ ਪਰ ਪਿਤਾ ਬੱਚੇ ਨੂੰ ਜ਼ਿੰਦਗੀ ਦੇ ਉਤਾਰ-ਚੜ੍ਹਾਅ ਵਿਚ ਜਿਊਣਾ ਸਿਖਾਉਂਦਾ ਹੈ। ਪਿਤਾ ਦੇ ਕੋਲ ਹੋਣ ’ਤੇ ਬੱਚੇ ਵਿਚ ਇਕ ਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ। ਪਿਤਾ ਦੇ ਪਿਆਰ ਨੂੰ ਸਮਰਿਪਤ ਪੂਰੀ ਦੁਨੀਆ ਵਿਚ ਜੂਨ ਦੇ ਮਹੀਨੇ ਵਿਚ ਤੀਸਰੇ ਐਤਵਾਰ ਨੂੰ ‘ਫਾਦਰਸ ਡੇ’ ਮਨਾਇਆ ਜਾਂਦਾ ਹੈ। ਇਸੇ ਮੌਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਪਣੇ ਪਿਤਾ ਮਹਾਰਾਜਾ ਯਾਦਵਿੰਦਰਾ ਸਿੰਘ, ਜੋਕਿ ਪਟਿਆਲੇ ਰਿਆਸਤ ਦਾ ਆਖਰੀ ਮਹਾਰਾਜਾ ਸਨ, ਦੀ ਇਕ ਪੁਰਾਣੀ ਤਸਵੀਰ ਟਵਿੱਟਰ ’ਤੇ ਸਾਂਝੀ ਕੀਤੀ, ਜਿਸ ਵਿਚ ਉਹ ਆਪਣੇ ਵਿਆਹ ਦੀ ਇਕ ਯਾਦ ਸਾਂਝੀ ਕਰ ਰਹੇ ਹਨ।
ਕੈਪਟਨ ਨੇ ਟਵੀਟ ਵਿਚ ਲਿਖਿਆ ਕਿ ਮੇਰੇ ਪਿਤਾ ਮਹਾਰਾਜਾ ਯਾਦਵਿੰਦਰਾ ਸਿੰਘ ਜੀ ਨੇ ਮੈਨੂੰ ਹਮੇਸ਼ਾ ਦੇਸ਼ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ। ਫਾਦਰਜ਼ ਡੇ ਦੇ ਦਿਨ ਮੇਰੇ ਪਿਤਾ ਨਾਲ ਸਕਿਨਰਜ਼ ਹਾਰਸ ਦੇ ਸੀਓ ਮੌਜੂਦ ਹਨ, ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਤੋਹਫੇ ਵਜੋਂ ਸਾਲਵਰ ਦਿੱਤੀ। ਕੈਪਟਨ ਨੇ ਇਸ ਦੇ ਨਾਲ ਲਿਖਿਆ ਕਿ ਉਨ੍ਹਾਂ ਨਾਲ ਰੈਜੀਮੈਂਟ ਦੇ ਕਰਨਲ ਅਤੇ ਉਨ੍ਹਾਂ ਦੇ ਸਹੁਰਾ ਸਾਹਿਬ ਵੀ ਮੌਜੂਦ ਹਨ।