ਸੀਬੀਐਸਈ ਸਕੂਲਾਂ ਵਿੱਚ ਪੜ੍ਹ ਰਹੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣਗੀਆਂ। ਹਾਲਾਂਕਿ ਸਾਲਾਨਾ ਪ੍ਰੀਖਿਆਵਾਂ ਫਰਵਰੀ ਮਹੀਨੇ ਸ਼ੁਰੂ ਹੋਣਗੀਆਂ, ਜੋ ਅਪ੍ਰੈਲ ਤੱਕ ਜਾਰੀ ਰਹਿਣਗੀਆਂ।
ਬੋਰਡ ਨੇ ਪ੍ਰੀਖਿਆ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪ੍ਰੈਕਟੀਕਲ ਪ੍ਰੀਖਿਆਵਾਂ 15 ਫਰਵਰੀ ਤੋਂ ਪਹਿਲਾਂ ਖਤਮ ਹੋ ਜਾਣਗੀਆਂ। ਬੋਰਡ 10ਵੀਂ, 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਵੀ ਜਲਦੀ ਹੀ ਜਾਰੀ ਕਰ ਸਕਦਾ ਹੈ। ਵਿਦਿਆਰਥੀ ਇਸ ਨੂੰ ਅਧਿਕਾਰਤ ਵੈੱਬਸਾਈਟ ਤੋਂ ਚੈੱਕ ਅਤੇ ਡਾਊਨਲੋਡ ਕਰ ਸਕਣਗੇ।
ਬੋਰਡ ਵੱਲੋਂ ਜਾਰੀ ਹਦਾਇਤਾਂ ਵਿੱਚ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਸਕੂਲ ਇਸ ਲਈ ਲੋੜੀਂਦੀਆਂ ਲੈਬਾਰਟਰੀਆਂ ਤਿਆਰ ਕਰਨਗੇ। ਇਸ ਤੋਂ ਇਲਾਵਾ ਪ੍ਰੀਖਿਆ ਵਿਚ ਬੈਠਣ ਵਾਲੇ ਵਿਦਿਆਰਥੀਆਂ ਦੀ ਸੂਚੀ ਨੂੰ ਆਨਲਾਈਨ ਚੈੱਕ ਕਰਨਾ ਹੋਵੇਗਾ ਤਾਂ ਜੋ ਉਨ੍ਹਾਂ ਦੀ ਕੈਗਾਗਰੀ ਸਹੀ ਕੀਤੀ ਜਾ ਸਕੇ।
ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਸਕੂਲ ਵਿੱਚ ਲੋੜੀਂਦੀ ਗਿਣਤੀ ਵਿੱਚ ਪ੍ਰੈਕਟੀਕਲ ਆਂਸਰ ਬੁੱਕ ਸਮੇਂ ਸਿਰ ਉਪਲਬਧ ਹੋਣ। ਕਿਸੇ ਵੀ ਕਿਸਮ ਦੀ ਸਹਾਇਤਾ ਲਈ ਤੁਸੀਂ ਸਕੂਲ ਬੋਰਡ ਦੇ ਖੇਤਰੀ ਦਫਤਰ ਨਾਲ ਸੰਪਰਕ ਕਰ ਸਕਦੇ ਹੋ।
ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਹੂਲਤ ਲਈ ਬੋਰਡ ਵੱਲੋਂ ਦੋਵੇਂ ਜਮਾਤਾਂ ਦੇ ਸੈਂਪਲ ਪੇਪਰ ਜਾਰੀ ਕੀਤੇ ਗਏ ਸਨ। ਇਹ ਸੈਂਪਲ ਪੇਪਰ ਸਰਕਾਰੀ ਵੈਬਸਾਈਟ ‘ਤੇ 10ਵੀਂ, 12ਵੀਂ ਜਮਾਤ ਦੇ ਵਿਸ਼ੇ ਮੁਤਾਬਕ ਉਪਲਬਧ ਹਨ।
ਇਹ ਵੀ ਪੜ੍ਹੋ : ਦੋਹਰੀ ਖੁਸ਼ਖਬਰੀ, ਅਯੁੱਧਿਆ ਮਗਰੋਂ ਇਸ ਮੁਸਲਿਮ ਦੇਸ਼ ‘ਚ ਹਿੰਦੂ ਮੰਦਰ ਦਾ ਉਦਘਾਟਨ, ਪਹੁੰਚਣਗੇ PM ਮੋਦੀ
ਸੈਂਪਲ ਪੇਪਰਾਂ ਦੀ ਪ੍ਰੈਕਟਿਸ ਕਰਨ ਨਾਲ ਵਿਦਿਆਰਥੀ ਬੋਰਡ ਪ੍ਰੀਖਿਆ 2024 ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਪੈਟਰਨ, ਪੇਪਰ ਫਾਰਮੈਟ, ਪ੍ਰਸ਼ਨਾਂ ਦੀਆਂ ਕਿਸਮਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਮੇਂ ਸਿਰ ਅਜਿਹਾ ਕਰਨ ਨਾਲ ਬੋਰਡ ਪ੍ਰੀਖਿਆਵਾਂ ਲਈ ਪ੍ਰੈਕਟਿਸ ਕਰਨ ਵਿੱਚ ਵੀ ਮਦਦ ਮਿਲੇਗੀ। ਵਿਦਿਆਰਥੀ ਇਸ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”