ਭਾਰਤ ਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਵਨਡੇ World Cup 2023 ਦੇ ਫਾਈਨਲ ਮੈਚ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਐਡਵਾਇਜਰੀ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੀ ਗਈ ਐਡਵਾਇਜਰੀ ਮੁਤਾਬਕ ਕਿਸੇ ਵੀ ਜਨਤਕ ਥਾਂ ‘ਤੇ ਬਿਨਾਂ ਪਰਮਿਸ਼ਨ ਦੇ ਸਕ੍ਰੀਨ ਲਗਾਉਣ ਜਾਂ ਇਕੱਠਾ ਹੋਣ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਰਹੇਗੀ। ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਤਾਬਕ ਸਿਰਫ ਪਰਮਿਸ਼ਨ ਲੈ ਕੇ ਹੀ ਸਕ੍ਰੀਨ ਜਾਂ ਭੀੜ ਇਕੱਠੀ ਕਰਕੇ ਮੈਚ ਦੇਖਣ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ : ਖੰਨਾ : ਵਿਆਹ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾ.ਦਸਾ, ਕਾਰ ਨਾਲ ਹੋਈ ਟੱਕਰ, 2 ਦੀ ਮੌ.ਤ, 1 ਜ਼ਖ਼ਮੀ
ਪੁਲਿਸ ਮੁਤਾਬਕ ਵਰਲਡ ਕੱਪ ਦੇ ਬਾਅਦ ਵੱਡੀ ਗਿਣਤੀ ਵਿਚ ਪਟਾਕੇ ਵੀ ਸਾੜੇ ਜਾਂਦੇ ਹਨ। ਹਾਲਾਂਕਿ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਪਟਾਕਿਆਂ ‘ਤੇ ਵੀ ਪਾਬੰਦੀ ਹੈ। ਅਜਿਹੇ ਵਿਚ ਪੁਲਿਸ ਨੇ ਮੈਚ ਦੌਰਾਨ ਜਾਂ ਬਾਅਦ ਵਿਚ ਕਿਸੇ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।ਇਸ ਦੇ ਨਾਲ ਹੀ ਇਕ ਜਗ੍ਹਾ ‘ਤੇ ਬੇਵਜ੍ਹਾ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠਾ ਹੋਣ ‘ਤੇ ਪਾਬੰਦੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ : –