ਏਸ਼ੀਆਈ ਖੇਡਾਂ 2023 ਵਿਚ ਭਾਰਤ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਪਹਿਨ ਦਿਨ ਦੇਸ਼ ਨੂੰ 5 ਤੇ ਦੂਜੇ ਦਿਨ 6 ਤਮਗੇ ਮਿਲੇ। ਭਾਰਤ ਕੁੱਲ 11 ਤਮਗਿਆਂ ਨਾਲ 5ਵੇਂ ਸਥਾਨ ‘ਤੇ ਹੈ। ਭਾਰਤ ਕੋਲ ਦੋ ਸੋਨ, ਤਿੰਨ ਚਾਂਦੀ ਤੇ 6 ਖਾਂਸੇਦੇ ਤਮਗੇ ਹਨ।ਤਜੇ ਦਿਨ ਵੀ ਭਾਰਤੀ ਖਿਡਾਰੀਆਂ ਤੋਂ ਕਈ ਤਮਗਿਆਂ ਦ ਉਮੀਦ ਹੈ।
ਹਾਕੀ ਵਿਚ ਭਾਰਤੀ ਪੁਰਸ਼ ਟੀਮ ਨੇ ਸਿੰਗਾਪੁਰ ਖਿਲਾਫ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਇਹ ਮੈਚ 16-1 ਦੇ ਫਰਕ ਨਾਲ ਆਪਣੇ ਨਾਂ ਕੀਤਾ।ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਉਜ਼ਬੇਕਿਸਤਾਨ ਖਿਲਾਫ 16-0 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਭਾਰਤ ਦਾ ਅਗਲਾ ਮੈਚ ਜਾਪਾਨ ਦੇ ਨਾਲ ਹੈ।
ਤਲਵਾਰਬਾਜ਼ੀ ਵਿਚ ਕੁਆਰਟਰ ਫਾਈਨਲ ਮੈਚ ਵਿਚ ਭਵਾਨੀ ਦੇਵੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਦੀ ਭਵਾਨੀ ਦੇਵੀ ਨੂੰ ਮਹਿਲਾਵਾਂ ਦੀ ਸੇਬਰ ਵਿਅਕਤੀਗਤ ਮੁਕਾਬਲੇ ਦੇ ਕੁਆਟਰ ਫਾਈਨਲ ਵਿਚ ਚੀਨ ਦੀ ਸ਼ਾਓ ਯਾਕੀ ਖਿਲਾਫ 7-15 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਸਵਰਾ ਭਾਸਕਰ ਬਣੀ ਮਾਂ, ਧੀ ਨਾਲ ਸ਼ੇਅਰ ਕੀਤੀ ਤਸਵੀਰਾਂ, ਬੇਬੀ ਦਾ ਰੱਖਿਆ ਇਹ ਨਾਂ
ਦਿਵਿਆਂਸ਼-ਰਮਿਤਾ ਨੇ ਕਾਂਸੇ ਦੇ ਤਮਗੇ ਮੈਚ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤੀ ਜੋੜੀ ਨੇ ਕੁਵਾਲੀਫਿਕੇਸ਼ਨ ਰਾਊਂਡ ਵਿਚ 628.2 ਦਾ ਸਕੋਰ ਕੀਤਾ ਜਿਸ ਨਾਲ ਉਨ੍ਹਾਂ ਨੂੰ 6ਵਾਂ ਸਥਾਨ ਮਿਲਿਆ। ਭਾਰਤ ਹੁਣ ਦੂਜੇ ਕਾਂਸੇ ਤਮਗੇ ਮੈਚ ਵਿਚ ਸਵੇਰੇ 8.40 ਵਜੇ ਦੱਖਣ ਕੋਰੀਆ ਨਾਲ ਭਿੜੇਗਾ।
ਵੀਡੀਓ ਲਈ ਕਲਿੱਕ ਕਰੋ -: