Manjinder Sirsa appealed to Maharashtra : ਇੱਕ ਸਿੱਖ ਔਰਤ ’ਤੇ ਬੀਤੀ 22 ਅਕਤੂਬਰ ਨੂੰ ਗੁੰਡਾਗਰਦੀ ਕਰ ਰਹੇ ਆਟੋ ਚਾਲਕ ਨੂੰ ਇਕੱਲੇ ਹੀ ਸ੍ਰੀਸਾਹਿਬ ਨਾਲ ਹਮਲਾਵਰ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਸਬਕ ਸਿਖਾਇਆ। ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਮਹਿਲਾ ਮਨਜੀਤ ਕੌਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇਹ ਵੀ ਯਕੀਨੀ ਬਣਾਉਣ ਕਿ ਉਸ ਖਿਲਾਫ ਕੋਈ ਵੀ ਝੂਠਾ ਪੁਲਿਸ ਕੇਸ ਦਰਜ ਨਾ ਕੀਤਾ ਜਾਵੇ।
ਦੱਸਣਯੋਗ ਹੈ ਕਿ ਮੁੰਬਈ ਵਿਚ ਇਕ ਸਿੱਖ ਮਹਿਲਾ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਹ ਔਰਤ ਇਕ ਆਟੋ ਡਰਾਇਵਰ ਦੀ ਗੁੰਡਾਗਰਦੀ ਦਾ ਇਕੱਲਿਆਂ ਹੀ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਹੱਥ ਵਿਚ ਸ੍ਰੀ ਸਾਹਿਬ ਫੜੀ ਹੋਈ ਹੈ ਤੇ ਉਸ ਨੇ ਆਟੋ ਵਾਲੇ ਨੂੰ ਇਸ ਸਿਰੀ ਸਾਹਿਬ ਨਾਲ ਵਾਰ ਕਰਦੇ ਹੋਏ ਸਬਕ ਸਿਖਾਇਆ। ਇਹ ਆਟੋ ਵਾਲਾ ਵਾਰ-ਵਾਰ ਇਸ ਔਰਤ ਉਤੇ ਹਮਲੇ kjv ਦੀ ਕੋਸ਼ਿਸ਼ ਕਰਦਾ ਹੈ। ਇਸ ਵੀਡੀਓ ਨੂੰ ਡੀਐਸਜੀਪੀਸੀ ਦੇ ਪ੍ਰਧਾਨ ਮਨਜੀਤ ਸਿੰਘ ਸਿਰਸਾ ਨੇ ਸ਼ੇਅਰ ਕਰਕੇ ਔਰਤ ਦੀ ਬਹਾਦਰੀ ਨੂੰ ਸ਼ਾਬਾਸ਼ੀ ਦਿੱਤੀ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮਨਜੀਤ ਕੌਰ ‘ਤੇ ਇਕ ਆਟੋ ਚਾਲਕ ਨੇ ਹਮਲਾ ਕੀਤਾ ਅਤੇ ਸੜਕ ਦੇ ਵਿਚਕਾਰ ਹੀ ਕੁੱਟਿਆ। ਉਸਨੇ ਸਿਖ ਗੁਰੂਆਂ ਦੇ ਦਰਸਾਏ ਮਾਰਗ’ ਤੇ ਚੱਲਦਿਆਂ ਆਪਣੀ ਰੱਖਿਆ ਲਈ ਸ੍ਰੀ ਸਾਹਿਬ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਗੁਰੂਆਂ ਨੇ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਲਈ ਅਤੇ ਆਪਣੇ ਧਰਮ ਨੂੰ ਨਿਭਾਉਂਦਿਆਂ ਮਨਜੀਤ ਕੌਰ ਨੇ ਜੋ ਵੀ ਕੀਤਾ, ਉਸਨੇ ਆਪਣੀ ਸਵੈ-ਰੱਖਿਆ ਲਈ ਕੀਤਾ ਅਤੇ ਉਸ ‘ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਦੇ ਹੋਏ ਕੀਤਾ।
ਇਹ ਸਪਸ਼ਟ ਤੌਰ ‘ਤੇ ਸਵੈ-ਰੱਖਿਆ ਦਾ ਮਾਮਲਾ ਹੈ ਜਿਸ ਵਿਚ ਮਨਜੀਤ ਕੌਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਅਪੀਲ ਵੀ ਕੀਤੀ ਕਿ ਮਨਜੀਤ ਕੌਰ ਦੇ ਘਰ ਹੇਠ ਖੜ੍ਹੇ ਆਟੋ ਚਾਲਕ, ਜਿਸ ਨੇ ਉਸ ਦੀ ਧੀ ਨੂੰ ਧਮਕੀ ਵੀ ਦਿੱਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਦੁਬਾਰਾ ਉਨ੍ਹਾਂ ਦੇ ਘਰ ਹੇਠ ਨਾ ਖੜੇ ਹੋਏ।