ਟੀਵੀ ਦਾ ਫੇਮਸ ਡਾਂਸ ਰਿਐਲਿਟੀ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ ਸੀਜ਼ਨ-3’ ਨੂੰ ਆਪਣਾ ਜੇਤੂ ਮਿਲ ਚੁੱਕਾ ਹੈ। ਬੀਤੇ ਦਿਨ 30 ਸਤੰਬਰ ਨੂੰ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਇਆ ਜਿਥੇ ਸਮਰਪਣ ਲਾਮਾ ਨੇ ਸ਼ੋਅ ਜਿੱਤ ਕੇ ਵਿਨਰ ਦੀ ਟਰਾਫੀ ਆਪਣੇ ਨਾਂ ਕੀਤੀ। ਪੁਣੇ ਦੇ ਰਹਿਣ ਵਾਲੇ ਸਮਰਪਣ ਲਾਨਾ ਨੇ ਆਪਣੀ ਪਰਫਾਰਮੈਂਸ ਨਾਲ ਸ਼ੋਅ ਦੇ ਜੱਜਾਂ ਸਣੇ ਕਰੋੜਾਂ ਦਰਸ਼ਕਾਂ ਨੂੰ ਵੀ ਆਪਣਾ ਮੁਰੀਦ ਬਣਾ ਲਿਆ ਹੈ।
ਸ਼ੋਅ ਜਿੱਤਣ ‘ਤੇ ਸਮਰਪਣ ਲਾਮਾ ਨੂੰ ਟਰਾਫੀ ਦੇ ਨਾਲ 15 ਲੱਖ ਰੁਪਏ ਪ੍ਰਾਈਜ਼ ਮਨੀ ਵੀ ਮਿਲੀ ਹੈ। ਜੇਤੂ ਦਾ ਖਿਤਾਬ ਜਿੱਤਣ ਦੇ ਬਾਅਦ ਸਮਰਪਣ ਲਾਮਾ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਸਾਰਾ ਕੁਝ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਮੈਂ ਹਮੇਸ਼ਾ ਤੋਂ ਰਿਐਲਿਟੀ ਸ਼ੋਅ ਦੇਖਦਾ ਆਰਿਹਾ ਹਾਂ ਤੇ ਦੁਆ ਕਰਦਾ ਸੀ ਕਿ ਕਾਸ਼ ਇਕ ਦਿਨ ਮੈਂ ਵੀ ਅਜਿਹੇ ਕਿਸੇ ਸ਼ੋਅ ਦਾ ਹਿੱਸਾ ਬਣ ਸਕਾਂ। ਪਰ ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣਾ ਪਹਿਲਾਂ ਡਾਂਸ ਰਿਐਲਿਟੀ ਸ਼ੋਅ ਹੀ ਜਿੱਤ ਜਾਵਾਂਗਾ।
ਦੱਸ ਦੇਈਏ ਕਿ ਸਮਰਪਣ ਲਾਮਾ ਨੇ ਹਮੇਸ਼ਾ ਹੀ ਆਪਣੀ ਸਖਤ ਮਿਹਨਤ ਤੇ ਸ਼ਾਂਤ ਸੁਭਾਅ ਨਾਲ ਸ਼ੋਅ ਦੇ ਜੱਜਾਂ ਦਾ ਦਿਲ ਜਿੱਤਿਆ ਹੈ। ਇਕ ਵਾਰ ਸ਼ੋਅ ਦੌਰਾਨ ਰੇਮੋ ਡਿਸੂਜਾ ਨੇ ਸਮਰਪਣ ਲਾਮਾ ਨੂੰ ਜੁੱਤੇ ਗਿਫਟ ਕੀਤੇ ਸਨ। ਇਹ ਪਲ ਸਮਰਪਣ ਲਾਮਾ ਲਈ ਬਹੁਤ ਖਾਸ ਸੀ ਕਿਉਂਕਿ ਡਾਂਸ ਗੁਰੂ ਤੋਂ ਇਸ ਤਰ੍ਹਾਂ ਦਾ ਸਨਮਾਨ ਮਿਲਣਾ ਲਾਮਾ ਲਈ ਬਹੁਤ ਵੱਡੀ ਗੱਲ ਸੀ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਏਸ਼ੀਆਈ ਖੇਡਾਂ ਵਿੱਚ ਜਿੱਤ ਲਈ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ
ਜ਼ਿਕਰਯੋਗ ਹੈ ਕਿ ਇਸ ਸ਼ੋਅ ਦੌਰਾਨ ਹੀ ਸਮਰਪਣ ਲਾਮਾ 17 ਸਾਲ ਬਾਅਦ ਆਪਣੇ ਪਿਤਾ ਤੋਂ ਵੀ ਮਿਲੇ ਸਨ। ਸਮਰਪਣ ਲਾਮਾ ਦੇ ਪਿਤਾ ਉਨ੍ਹਾਂ ਦੇ ਨਾਲ ਨਹੀਂ ਰਹਿੰਦੇ। ਆਪਣੇ ਪਰਿਵਾਰ ਦੇ ਖਾਤਰ ਸਮਰਪਣ ਲਾਮਾ ਦੇ ਪਿਤਾ ਵਿਦੇਸ਼ ਵਿਚ ਕੰਮ ਕਰਦੇ ਹਨ ਤਾਂਕਿ ਉਹ ਆਪਣੇ ਪਰਿਵਾਰ ਦਾ ਖਰਚਾ ਚੁੱਕ ਸਕਣ।
ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish























