Taking advantage of : ਚੰਡੀਗੜ੍ਹ ਦੇ ਸੈਕਟਰ-21 ਵਿਖੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਕੁਝ ਔਰਤਾਂ ਵੱਲੋਂ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਪਰਟੀ ਡੀਲਰ ਯੂ. ਐੱਸ. ਵਿਖੇ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਗਿਆ ਹੋਇਆ ਸੀ। ਇਸੇ ਦੌਰਾਨ ਉਕਤ ਮਹਿਲਾ ਗੈਂਗ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮਹਿਲਾ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਦੋਸ਼ੀ ਔਰਤਾਂ ਦੀ ਨਿਸ਼ਾਨਦੇਹੀ ‘ਤੇ ਆਪ੍ਰੇਸ਼ਨ ਸੈਲ ਨੇ LED, ਕਾਸਮੈਟਿਕ ਦਾ ਸਾਮਾਨ, ਜੁੱਤੇ, ਹੈਂਡ ਵਾਚ, ਵਾਲ ਘੜੀ, ਗਹਿਣੇ, ਸਟੈਬਲਾਈਜਰ, ਕੀਬੋਰਡ ਤੇ ਇਲੈਕਟ੍ਰੋਨਿਕਸ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ‘ਚ ਆਪ੍ਰੇਸ਼ਨ ਸੈੱਲ ਦੇ ਐੱਸ. ਪੀ. ਵਿਨੀਤ ਕੁਮਾਰ ਤੇ ਡੀ. ਐੱਸ. ਪੀ. ਰਸ਼ਿਮ ਸ਼ਰਮਾ ਦੁਆਰਾ ਸਾਰਾ ਖੁਲਾਸਾ ਕਰਨ ਦਾ ਦਾਅਵਾ ਕਰ ਰਹੇ ਹਨ।
ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ‘ਚ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ-21 ਸਥਿਤ ਕੋਠੀ ‘ਚ ਹੋਈ ਚੋਰੀ ਦੀ ਫੁਟੇਜ ਨੂੰ ਖੰਗਾਲਿਆ। ਵਾਰਦਾਤ ਤੋਂ ਬਾਅਦ ਸਾਹਣੇ ਆਈ ਫੁਟੇਜ ‘ਚ ਦੋ ਔਰਤਾਂ ਘਰ ਅੰਦਰ ਜਾ ਰਹੀਆਂ ਹਨ ਤੇ ਥੋੜ੍ਹੀ ਦੇਰ ਬਾਅਦ ਵਾਪਸ ਆ ਰਹੀਆਂ ਹਨ। ਇਸੇ ਆਧਾਰ ‘ਤੇ ਏਰੀਆ ਦੇ ਦੂਜੇ ਫੁਟੇਜ ਨੂੰ ਖੰਗਾਲਣ ਤੋਂ ਬਾਅਦ ਆਪ੍ਰੇਸ਼ਨ ਸੈਲ ਨੇ ਦੋਸ਼ੀ ਔਰਤਾਂ ਨੂੰ ਕਾਬੂ ਕੀਤਾ ਹੈ। ਫਿਲਹਾਲ ਔਰਤਾਂ ਤੋਂ ਤਿਓਹਾਰੀ ਸੀਜ਼ਨ ‘ਚ ਹੋਣ ਵਾਲੀਆਂ ਹੋਰ ਚੋਰੀਆਂ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਨਵਦੀਪ ਸਿੰਘ ਕੋਠੀ ਦੀ ਪਹਿਲੀ ਮੰਜ਼ਿਲ ‘ਤੇ ਪਰਿਵਾਰ ਨਾਲ ਰਹਿ ਰਹੇ ਸਨ। ਪਿਛਲੇ ਹਫਤੇ ਪਿਤਾ ਦਾ ਇਲਾਜ ਕਰਵਾਉਣ ਯੂ. ਐੱਸ. ਗਏ ਹਨ। ਇਸੇ ਦੌਰਾਨ ਆਪਣੀ ਪਤਨੀ ਨੂੰ ਹਰਿਆਣਾ ਦੇ ਕਰਨਾਲ ਸਥਿਤ ਆਪਣੇ ਪੇਕੇ ਛੱਡ ਕੇ ਆਏ ਸਨ। ਉਨ੍ਹਾਂ ਨੇ ਆਪਣੇ ਗੁਆਂਢੀ ਨੂੰ ਗਮਲੇ ‘ਚ ਪਾਣੀ ਦੇਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ। ਬੁੱਧਵਾਰ ਸਵੇਰੇ ਗੁਆਂਢੀ ਨੇ ਦੇਖਿਆ ਕਿ ਮੁੱਖ ਗੇਟ ਦਾ ਤਾਲਾ ਟੁੱਟਾ ਹੋਇਆ ਸੀ। ਇਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪ੍ਰਾਪਰਟੀ ਡੀਲਰ ਤੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸ਼ਿਕਾਇਤਕਰਤਾ ਗੀਤਿਕਾ ਨੇ ਦੱਸਿਆ ਕਿ ਘਰ ‘ਚੋਂ ਸੋਨੇ ਦੀ ਚੇਨ, ਈਅਰ ਰਿੰਗ, 50 ਹਜਾ਼ਰ ਦੀ ਨਕਦੀ, 25 ਜੋੜੀ ਜੁੱਤੇ, ਕਾਸਮੈਟਿਕ ਦਾ ਸਾਮਾਨ ਦੇ 50-50 ਇੰਚੀ ਐੱਲ. ਈ. ਡੀ. ਸਮੇਤ ਹੋਰ ਸਾਮਾਨ ਦੀ ਚੋਰੀ ਹੋਈ ਹੈ। ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।