ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਹਾਡੇ ਫੋਨ ‘ਚ ਅਜਿਹੀ ਬੈਟਰੀ ਹੈ ਜਿਸ ਨੂੰ 50 ਸਾਲ ਤੱਕ ਚਾਰਜ ਨਹੀਂ ਕਰਨਾ ਪੈਂਦਾ ਤਾਂ ਸ਼ਾਇਦ ਤੁਸੀਂ ਇਸ ‘ਤੇ ਯਕੀਨ ਨਹੀਂ ਕਰ ਪਾਓਗੇ ਪਰ ਇਹ ਸੱਚ ਹੈ ਕਿ ਚੀਨ ਦੇ ਇਕ ਸਟਾਰਟਅੱਪ ਨੇ ਅਜਿਹੀ ਬੈਟਰੀ ਤਿਆਰ ਕੀਤੀ ਹੈ ਜਿਸ ਨੂੰ 50 ਸਾਲਾਂ ਤੱਕ ਚਾਰਜ ਨਹੀਂ ਕਰਨਾ ਪਏਗਾ। ਬੀਟਾਵੋਲਟ ਨਾਂ ਦੀ ਕੰਪਨੀ ਨੇ ਇਸ ਬੈਟਰੀ ਨੂੰ ਤਿਆਰ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਪਹਿਲੀ ਬੈਟਰੀ ਹੈ ਜਿਸ ਦੀ ਉਮਰ 50 ਸਾਲ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਬੈਟਰੀ ਦੀ ਉਮਰ 50 ਸਾਲ ਹੈ, ਤਾਂ ਇਸਦਾ ਆਕਾਰ ਕੀ ਹੋਵੇਗਾ। ਤੁਸੀਂ ਹੈਰਾਨ ਹੋਵੋਗੇ ਕਿ ਇਸ ਬੈਟਰੀ ਦਾ ਆਕਾਰ ਇੱਕ ਸਿੱਕੇ ਦੇ ਬਰਾਬਰ ਹੈ। ਇਸ ਬੈਟਰੀ ਦਾ ਵੀ ਟੈਸਟ ਕੀਤਾ ਗਿਆ ਹੈ ਜਿਸ ਵਿੱਚ ਇਹ ਪਾਸ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦਾ ਉਤਪਾਦਨ ਵੀ ਵੱਡੇ ਪੱਧਰ ‘ਤੇ ਸ਼ੁਰੂ ਹੋ ਗਿਆ ਹੈ ਅਤੇ ਜਲਦ ਹੀ ਇਸ ਨੂੰ ਸਮਾਰਟਫੋਨ ਅਤੇ ਡਰੋਨ ‘ਚ ਇਸਤੇਮਾਲ ਕੀਤਾ ਜਾਵੇਗਾ। ਇਸ ਬੈਟਰੀ ‘ਚ ਪਰਮਾਣੂ ਊਰਜਾ ਦੀ ਵਰਤੋਂ ਕੀਤੀ ਗਈ ਹੈ।
Betavolt ਦੀ ਪਰਮਾਣੂ ਊਰਜਾ ਬੈਟਰੀਆਂ ਦੀ ਵਰਤੋਂ ਸਪੇਸ, ਏਆਈ ਡਿਵਾਈਸਾਂ, ਮਾਈਕ੍ਰੋਪ੍ਰੋਸੈਸਰ, ਐਡਵਾਂਸ ਸੈਂਸਰ, ਮਾਈਕ੍ਰੋ ਰੋਬੋਟ ਆਦਿ ਵਿੱਚ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਬੈਟਰੀ ਦੀ ਵਰਤੋਂ ਪੇਸਮੇਕਰ ਵਰਗੇ ਜੀਵਨ ਬਚਾਉਣ ਵਾਲੇ ਯੰਤਰਾਂ ‘ਚ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਮਰੀਕਾ ‘ਚ 2 ਭਾਰਤੀ ਵਿਦਿਆਰਥੀਆਂ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਨੀਂਦ ‘ਚ ਹੀ ਚਲੀ ਗਈ ਜਾ.ਨ
ਇਸ ਬੈਟਰੀ ਦਾ ਆਕਾਰ 15x15x5 ਮਿਲੀਮੀਟਰ ਹੈ। ਇਸ ‘ਚ ਡਾਇਮੰਡ ਸੈਮੀਕੰਡਕਟਰ ਦੀ ਵਰਤੋਂ ਕੀਤੀ ਗਈ ਹੈ। ਇਹ ਬੈਟਰੀ 3 ਵੋਲਟ ਪਾਵਰ ਤੋਂ 100 ਮਾਈਕ੍ਰੋਵਾਟ ਊਰਜਾ ਪੈਦਾ ਕਰਦੀ ਹੈ। ਇਸ ਬੈਟਰੀ ਦੀ ਪਾਵਰ ਨੂੰ 2025 ਤੱਕ 1 ਵਾਟ ਤੱਕ ਵਧਾਉਣ ਦਾ ਟੀਚਾ ਹੈ। ਇਹ -60 ਤੋਂ 120 ਡਿਗਰੀ ਦੇ ਤਾਪਮਾਨ ਵਿੱਚ ਕੰਮ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”