ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਸਟਾਲ ਲਗਾ ਕੇ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਮੰਡੀਆਂ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 70 ਤੋਂ 75 ਰੁਪਏ ਪ੍ਰਤੀ ਕਿਲੋ ਹੈ। ਸੋਮਵਾਰ ਨੂੰ ਜਲੰਧਰ ਦੀ ਮਕਸੂਦਾਂ ਮੰਡੀ ‘ਚ ਸਟਾਲ ਲਗਾ ਕੇ ਸਸਤੇ ਭਾਅ ‘ਤੇ ਪਿਆਜ਼ ਉਪਲਬਧ ਕਰਵਾਇਆ ਗਿਆ।
ਇੱਥੇ ਕੋਈ ਵਿਅਕਤੀ ਆਧਾਰ ਕਾਰਡ ਦਿਖਾ ਕੇ 25 ਰੁਪਏ ਪ੍ਰਤੀ ਕਿੱਲੋ ਚਾਰ ਕਿਲੋ ਪਿਆਜ਼ ਖਰੀਦ ਸਕੇਗਾ। ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਨੇ ਲੋਕਾਂ ਨੂੰ ਇਹ ਰਾਹਤ ਦਿੱਤੀ ਹੈ। ਮਕਸੂਦਾਂ ਮੰਡੀ ਪੁੱਜੇ ਅਧਿਕਾਰੀ ਦੀਪਕ ਨੇ ਦੱਸਿਆ ਕਿ ਇਹ ਸਟਾਲ ਫਲ ਮੰਡੀ ਵਿੱਚ ਦੁਕਾਨ ਨੰਬਰ 78 ਦੇ ਬਾਹਰ ਲਗਾਇਆ ਜਾਵੇਗਾ। ਸਵੇਰੇ 9 ਵਜੇ ਰਿਆਇਤੀ ਦਰਾਂ ‘ਤੇ ਪਿਆਜ਼ ਵੇਚੇ ਜਾਣਗੇ। ਜਿਵੇਂ ਹੀ ਲੋਕਾਂ ਨੂੰ ਪਿਆਜ਼ ਸਸਤੇ ਭਾਅ ਮਿਲਣ ਦੀ ਖ਼ਬਰ ਮਿਲੀ ਤਾਂ ਲੋਕ ਸਵੇਰੇ ਨੌਂ ਵਜੇ ਤੋਂ ਹੀ ਲਾਈਨਾਂ ਵਿੱਚ ਲੱਗ ਗਏ। ਇਸ ਤੋਂ ਬਾਅਦ ਇਕ-ਇਕ ਕਰਕੇ ਸਾਰਿਆਂ ਨੂੰ ਪਿਆਜ਼ ਦਿੱਤੇ ਗਏ।
ਇਹ ਵੀ ਪੜ੍ਹੋ : ਨਾ OTP, ਨਾ ਮੈਸੇਜ… ਸਾਈਬਰ ਠੱਗਾਂ ਨੇ ਕੋਰੀਅਰ ਦੇ ਬਹਾਨੇ ਖਾਤੇ ‘ਚੋਂ ਉਡਾਏ ਲੱਖ ਰੁਪਏ
ਦੱਸ ਦੇਈਏ ਕਿ ਦੇਸ਼ ਦੇ ਕਈ ਇਲਾਕਿਆਂ ‘ਚ ਅਕਤੂਬਰ ‘ਚ ਪਿਆਜ਼ ਦੀਆਂ ਕੀਮਤਾਂ ‘ਚ ਕਾਫੀ ਵਾਧਾ ਹੋਇਆ ਹੈ। ਪਹਿਲਾਂ ਪਿਆਜ਼ 55 ਰੁਪਏ ਕਿਲੋ ਸੀ। ਹੁਣ ਕੀਮਤਾਂ 70 ਰੁਪਏ ਨੂੰ ਪਾਰ ਕਰ ਗਈਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪਿਆਜ਼ ਮਹਾਰਾਸ਼ਟਰ ਦੇ ਨਾਸਿਕ ਅਤੇ ਰਾਜਸਥਾਨ ਤੋਂ ਆਇਆ ਹੈ। ਪਰ ਹੁਣ ਨਵੀਂ ਖੇਪ ਉਥੇ ਨਹੀਂ ਆ ਰਹੀ ਹੈ। ਇਹੀ ਕਾਰਨ ਹੈ ਕਿ ਕੀਮਤਾਂ ਵਧੀਆਂ ਹਨ। ਹੁਣ ਅਫਗਾਨਿਸਤਾਨ ਤੋਂ ਪਿਆਜ਼ ਦੀ ਆਮਦ ਤੋਂ ਬਾਅਦ ਹੀ ਕੀਮਤਾਂ ਡਿੱਗਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: