Doctors Pull 4-Feet Snake: ਮੂੰਹ ਖੋਲ੍ਹ ਕੇ ਸੌਣ ਦਾ ਨਤੀਜਾ ਕਿੰਨਾ ਮਾੜਾ ਹੋ ਸਕਦਾ ਹੈ, ਇਹ ਇਸ ਰੂਸੀ ਮਹਿਲਾ ਤੋਂ ਪੁਛੋ। ਜਿਸਦੇ ਖੁੱਲ੍ਹੇ ਮੂੰਹ ਨੂੰ ਬਿੱਲ ਸਮਝ ਕੇ ਇੱਕ ਚਾਰ ਫੁੱਟ ਲੰਬਾ ਸੱਪ ਉਸਦੇ ਸਰੀਰ ਅੰਦਰ ਵੜ ਗਿਆ। ਜਦੋਂ ਮਹਿਲਾ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਈ ਤਾਂ ਉਹ ਡਾਕਟਰ ਕੋਲ ਗਈ। ਡਾਕਟਰਾਂ ਨੇ ਮੂੰਹ ਵਿਚੋਂ ਗਰਦਨ ਦੇ ਅੰਦਰ ਪਾਈਪ ਪਾ ਕੇ ਉਸ ਸੱਪ ਨੂੰ ਮੂੰਹ ਵਿਚੋਂ ਬਾਹਰ ਕੱਢਿਆ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਆਪਣੇ ਮੂੰਹ ਨੂੰ ਖੋਲ੍ਹ ਕੇ ਸੌਣਾ ਕਿੰਨਾ ਖ਼ਤਰਨਾਕ ਹੈ।
ਦਰਅਸਲ, ਰੂਸ ਦੇ ਦਾਗੇਸਤਾਨ ਦੇ ਲੇਵਾਸ਼ੀ ਪਿੰਡ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੇ ਘਰ ਦੇ ਬਗੀਚੇ ਵਿੱਚ ਸੌ ਰਹੀ ਸੀ। ਉਸਦਾ ਮੂੰਹ ਖੁੱਲ੍ਹਾ ਸੀ। ਅਜਿਹੀ ਸਥਿਤੀ ਵਿੱਚ ਇੱਕ ਚਾਰ ਫੁੱਟ ਲੰਬਾ ਪਤਲਾ ਸੱਪ ਉਸਦੇ ਮੂੰਹ ਦੇ ਰਸਤੇ ਗਰਦਨ ਤੋਂ ਹੁੰਦੇ ਹੋਏ ਉਸ ਦੇ ਸਰੀਰ ਅੰਦਰ ਵੜ ਗਿਆ। ਜਦੋਂ ਤੱਕ ਮਹਿਲਾ ਕੁਝ ਕਰਦੀ ਸੱਪ ਗਲੇ ਦੇ ਅੰਦਰ ਚਲਾ ਗਿਆ ਸੀ। ਮਹਿਲਾ ਦੀ ਹਾਲਤ ਤੇਜ਼ੀ ਨਾਲ ਖ਼ਰਾਬ ਹੋ ਰਹੀ ਸੀ। ਉਸਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ। ਜਿਸ ਕਾਰਨ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਮਹਿਲਾ ਨੂੰ ਤੁਰੰਤ ਐਮਰਜੈਂਸੀ ਵਿੱਚ ਲਿਜਾ ਕੇ ਐਨੇਸਥੀਸੀਆ ਦਿੱਤਾ ਗਿਆ। ਇਸਦਾ ਮਤਲਬ ਹੈ ਕਿ ਉਸਨੂੰ ਬੇਹੋਸ਼ ਕੀਤਾ ਗਿਆ।ਇਸ ਤੋਂ ਬਾਅਦ ਡਾਕਟਰਾਂ ਨੇ ਮਹਿਲਾ ਦੇ ਗਲੇ ਵਿੱਚ ਇੱਕ ਵੀਡੀਓ ਕੈਮਰੇ ਅਤੇ ਲਾਈਟ ਨਾਲ ਸੱਪ ਨੂੰ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਨੇ ਉਸੇ ਟਿਊਬ ਨਾਲ ਸੱਪ ਦਾ ਇੱਕ ਹਿੱਸਾ ਫੜ ਲਿਆ ਤੇ ਫਿਰ ਹੌਲੀ-ਹੌਲੀ ਉਸਨੂੰ ਬਾਹਰ ਕੱਢਣਾ ਸ਼ੁਰੂ ਕੀਤਾ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਸਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਾਫ਼ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਆਪ੍ਰੇਸ਼ਨ ਥੀਏਟਰ ਵਿੱਚ ਮੌਜੂਦ ਮੈਡੀਕਲ ਸਟਾਫ ਇਸ ਸੱਪ ਨੂੰ ਕੱਢਦਾ ਹੈ, ਇਸ ਦੀ ਲੰਬਾਈ ਨੂੰ ਵੇਖਦੇ ਹੋਏ, ਉਹ ਇੱਕ ਵਾਰ ਪਿੱਛੇ ਹਟ ਜਾਂਦੇ ਹਨ। ਜਿਸ ਤੋਂ ਬਾਅਦ ਸੱਪ ਨੂੰ ਮੈਡੀਕਲ ਬਾਲਟੀ ਵਿੱਚ ਪਾ ਦਿੱਤਾ ਜਾਂਦਾ ਹੈ। ਪਰ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਸੱਪ ਜ਼ਿੰਦਾ ਬਾਹਰ ਆਇਆ ਸੀ ਜਾਂ ਮਰ ਗਿਆ ਸੀ।
ਇਸ ਘਟਨਾ ਤੋਂ ਬਾਅਦ ਰੂਸ ਦੇ ਦਾਗੇਸਤਾਨ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਸੌਣ ਤੋਂ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਇਸ ਸਮੇਂ ਇੱਥੇ ਬਹੁਤ ਸਾਰੇ ਸੱਪ ਬਾਹਰ ਆਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ । ਇਸ ਮਹਿਲਾ ਮਰੀਜ਼ ਜਾਂ ਸੱਪ ਦੀਆਂ ਕਿਸਮਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਵੀ ਕੁਝ ਜ਼ਿੰਦਾ ਘੁੰਮ ਰਿਹਾ ਹੈ।