Google Banned 59 Apps: ਚੀਨੀ ਐਪਸ ਦੇ ਭਾਰਤ ‘ਚ ਬੈਨ ਮਗਰੋਂ ਗੂਗਲ ਨੇ ਇਹਨਾਂ ਐਪਸ ਨੂੰ ਅਸਥਾਈ ਰੂਪ ਨਾਲ ਬਲਾਕ ਕਰ ਦਿੱਤਾ ਹੈ ਜਿਸ ਤੋਂ ਭਾਵ ਪਲੇਅ ਸਟੋਰ ‘ਚ ਹਜੇ ਵੀ ਇਹ ਐਪਸ ਉਪਲੱਬਧ ਹਨ। ਗੂਗਲ ਦੇ ਬੁਲਾਰੇ ਮੁਤਾਬਕ , ਸਰਕਾਰ ਦੇ ਅੰਤਿਮ ਆਦੇਸ਼ਾਂ ਦੀ ਸਮੀਖਿਆ ਹੋ ਰਹੀ ਹੈ, ਜਿਸ ਤੋਂ ਬਾਅਦ ਪ੍ਰਭਾਵਿਤ ਡੈਵਲਪਰਜ਼ ਇਸ ਬਾਰੇ ਸੂਚਿਤ ਕੀਤਾ ਜਾਵੇਗਾ
ਹਾਲਾਂਕਿ ਗੂਗਲ ਨੇ ਕੋਈ ਵੀ ਐਪਸ ਦਾ ਵੇਰਵਾ ਨਹੀਂ ਜਨਤਕ ਕੀਤਾ, ਜਿਨ੍ਹਾਂ ਨੂੰ ਗੂਗਲ ਨੇ ਬਲਾਕ ਕੀਤਾ ਗਿਆ ਹੈ। ਦੱਸ ਦੇਈਏ ਕਿ ਚੀਨੀ ਐਪਸ ‘ਤੇ ਵਿਵਾਦ ਬਾਰਡਰ ‘ਤੇ ਹੋਈ ਝੜਪ ਤੋਂ ਬਾਅਦ ਹੋਇਆ ਜਿਸ ਤੋਂ ਬਾਅਦ ਭਾਰਤ ‘ਚ ਟਿਕ-ਟਾਕ ਅਤੇ ਯੂ.ਸੀ. ਬਰਾਊਜ਼ਰ ਸਮੇਤ 59 ਐਪਸ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ‘ਤੇ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ।