Google Duo 32 video call ਨਵੀ ਦਿੱਲੀ :- ਇਸ ਸਾਲ ਕਰੋਨਾ ਵਾਇਰਸ ਮਹਾਮਾਰੀ ਕਾਰਨ ਲੋਕਾ ਦੀ ਰੁੱਚੀ ਵਰਚੁੳਲ ਕਮਿਊਨੀਕੇਸ਼ਨ ਵੱਲ ਵੱਧ ਰਹੀ ਹੈ ।ਜਿਸਨੂੰ ਦੇਖਦੇ ਹੋਏੇ ਕਈ ਵੀਡੀਓ ਕਾਲਿੰਗ ਐਪਸ ਨੇ ਆਪਣੀ ਕੈਪੇਸਿਟੀ ਨੂੰ ਵਧਾਇਆ ਹੈ ਤਾਂ ਜੋ ਜ਼ਿਆਦਾ ਤੋ ਜ਼ਿਆਦਾ ਲੋਕ ਇੱਕ ਦੂਜੇ ਨਾਲ ਜੁੜੇ ਰਹਿਣ । ਇਸੇ ਕਾਰਨ whatsapp ਨੇ ਵੀ ਆਪਣੇ ਵੀਡੀਓ ਕਾਲਿੰਗ ਫੀਚਰ ਨੂੰ ਅਨਹਾਂਸ ਕਰਕੇ ਲਿਮਿਟ ਨੂੰ 4 ਯੂਜ਼ਰ ਤੋਂ ਵਧਾ ਕੇ 8 ਯੂਜ਼ਰਜ਼ ਤੱਕ ਕਰ ਦਿੱਤੀ ਹੈ। ਹੁਣ ਗੂਗਲ duo ਵੀਡੀਓ ਕਾਲਿੰਗ ਐਪਸ ਵਿੱਚ ਵੀ ਲਿਮਿਟਸ ਨੂੰ ਵਧਾ ਕੇ 32 ਕਰ ਗਿਆ ਹੈ ।ਭਾਵ ਕਿ ਹੁਣ ਯੂਜ਼ਰਜ਼ ਇੱਕ ਵਾਰ ਵਿੱਚ 32 ਲੋਕਾ ਨਾਲ ਗੱਲ ਕਰ ਸਕਦੇ ਹਨ। ਫਿਲਹਾਲ ਇਹ ਫੀਚਰ ਗੂਗਲ ਨੇ Android ਯੂਜ਼ਰਜ਼ ਲਈ ਰੋਲ ਆਊਟ ਕੀਤਾ ਹੈ।
ਪਹਿਲਾ ਵੀ ਕੰਪਨੀ ਨੇ ਇਸ ਵੀਡੀਓ ਕਾਲਿੰਗ ਐਪ ਦੀ ਲਿਮਿਟ ਨੂੰ ਵਧਾ ਕੇ 12 ਕਰ ਦਿੱਤਾ ਸੀ ਅਤੇ ਹੁਣ ਫਿਰ ਤੋ ਵਧਾਇਆ ਹੈ। ਇਸ ਤੋ ਇਲਾਵਾ ਆਪਣੇ ਵੀਡੀਓ ਕਾਲਿੰਗ ਐਪ ਨੂੰ ਵੀ ਨਾਲ ਇੰਟੀਗ੍ਰੇਟ ਕੀਤਾ ਹੈ ਤਾਂ ਜੋ ਯੂਜ਼ਰਜ਼ ਨੂੰ ਵੀਡੀਓ ਕਾਨਫਰਾਸਿੰਗ ਲਈ ਵੱਖ ਤੋਂ ਨਵੇ ਵੈੱਬ ਪੇਜ ‘ਤੇ ਨਾ ਜਾਣਾ ਪਵੇ। ਇਹ ਫੀਚਰ ਫਿਲਹਾਲ ਲਿਮਿਟਿਡ ਯੂਜ਼ਰਜ਼ ਲਈ ਰੋਲ ਆਊਟ ਕੀਤਾ ਹੈ ਅਤੇ ਜਲਦ ਹੀ ਇਸ ਨੂੰ ਸਾਰੇ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ। ਆਪਣੇ ਯੂਜ਼ਰਜ਼ ਨੂੰ Popup ਮੈਸੇਜ ਰਾਹੀਂ ਇਨਫਾਰਮ ਕਰ ਰਿਹਾ ਹੈ ਕਿ ਇਹਨਾ ਦੀ ਵੀਡੀਓ ਕਾਲਿੰਗ ਲਿਮਿਟ ਨੂੰ ਵਧਾ ਦਿੱਤਾ ਗਿਆ ਹੈ।