Greenland ice sheet: ਦੁਨੀਆ ਤੋਂ ਬਰਫ਼ ਦੀ ਸੰਘਣੀ ਪਰਤ ਖ਼ਤਮ ਹੋ ਰਹੀ ਹੈ ਕਿਉਂਕਿ ਤੁਸੀਂ ਗਲੋਬਲ ਵਾਰਮਿੰਗ ਵੱਲ ਧਿਆਨ ਨਹੀਂ ਦੇ ਰਹੇ ਪਰ ਉਹ ਤੁਹਾਡੀਆਂ ਗਲਤੀਆਂ ਅਤੇ ਧਰਤੀ ਵੱਲ ਪੂਰਾ ਧਿਆਨ ਦੇ ਰਿਹਾ ਹੈ। ਗ੍ਰੀਨਲੈਂਡ ਤੋਂ ਇੱਕ ਵਿਸ਼ਾਲ ਗਲੇਸ਼ੀਅਰ ਟੁੱਟ ਗਿਆ ਹੈ, ਜੋ ਕਿ ਆਰਕਟਿਕ ਖੇਤਰ ਵਿੱਚ ਸਥਿਤ ਹੈ। ਇਹ ਟੁਕੜਾ ਇੰਨਾ ਵੱਡਾ ਹੈ ਕਿ ਜਿੰਨਾ ਸਾਡੇ ਦੇਸ਼ ਦਾ ਮੁੱਖ ਸ਼ਹਿਰ ਚੰਡੀਗੜ੍ਹ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸੇ ਤਰ੍ਹਾਂ ਮਨੁੱਖ ਗਲੋਬਲ ਵਾਰਮਿੰਗ ਨੂੰ ਵਧਾਉਂਦੇ ਰਹੇ ਤਾਂ ਧਰਤੀ ਤੋਂ ਬਰਫ਼ ਦੀ ਪਰਤ ਖ਼ਤਮ ਹੋ ਜਾਵੇਗੀ, ਫਿਰ ਸਾਨੂੰ ਸੂਰਜ ਦੀਆਂ ਖਤਰਨਾਕ ਯੂਵੀ ਕਿਰਨਾਂ ਤੋਂ ਕੌਣ ਬਚਾਵੇਗਾ?
ਗ੍ਰੀਨਲੈਂਡ ਦੇ ਇਸ ਗਲੇਸ਼ੀਅਰ ਦਾ ਨਾਮ ਸਪਾਲਟੇ ਗਲੇਸ਼ੀਅਰ ਹੈ। ਇਸ ਨੂੰ 79N ਵੀ ਕਿਹਾ ਜਾਂਦਾ ਹੈ। ਇਸਦਾ ਸਖਤ ਨਾਮ ਨਿਓਗਲਵਫਜੈਰਡਸਫਜੋਰਡਨ(Nioghalvfjerdsfjorden) ਹੈ। ਬਰਫ ਦੇ ਮੁੱਖ ਸਰੋਤ ਤੋਂ ਜੋ ਟੁਕੜਾ ਵੱਖ ਹੋਇਆ ਹੈ ਉਹ ਲਗਭਗ 113 ਵਰਗ ਕਿਲੋਮੀਟਰ ਦਾ ਹੈ। ਤਕਰੀਬਨ ਇੰਨਾ ਹੈ ਕਿ ਖੇਤਰਫਲ ਸਾਡੇ ਦੇਸ਼ ਵਿੱਚ ਚੰਡੀਗੜ੍ਹ ਜ਼ਿਲ੍ਹੇ ਦਾ ਹੈ। European Space Agency- ESA ਦੇ ਕੋਪਰਨਿਕਸ ਅਤੇ ਸੈਂਟੀਨੇਲ-2 ਉਪਗ੍ਰਹਿ ਵੱਲੋਂ ਫੋਟੋਆਂ ਖਿੱਚੀਆਂ ਗਈਆਂ ਹਨ।
ਸੈਟੇਲਾਈਟ ਦੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ 29 ਜੂਨ ਤੋਂ 24 ਜੁਲਾਈ ਦੇ ਵਿਚਕਾਰ ਗਲੇਸ਼ੀਅਰ ਚਾਰ ਵਾਰ ਟੁੱਟ ਕੇ ਅਲੱਗ ਹੋ ਗਿਆ। ਚੰਡੀਗੜ੍ਹ ਦੇ ਬਰਾਬਰ ਦਾ ਇਹ ਟੁਕੜਾ ਹੁਣ ਗ੍ਰੀਨਲੈਂਡ ਦੇ ਉੱਤਰ-ਪੂਰਬ ਵਿੱਚ ਸਥਿਤ ਬਰਫੀਲੇ ਪਾਣੀ ਵਿੱਚ ਤੈਰ ਰਿਹਾ ਹੈ। ਮੁੱਖ ਗਲੇਸ਼ੀਅਰ ਤੋਂ ਵੱਖ ਹੋਣ ਤੋਂ ਬਾਅਦ ਇਸ ਵੱਡੇ ਟੁਕੜੇ ਨੂੰ ਦੋ ਵਿੱਚ ਵੰਡਿਆ ਗਿਆ ਸੀ। ਇਹ ਖੇਤਰ ਧਰਤੀ ਨੂੰ ਸਮੁੰਦਰ ਨਾਲ ਜੋੜਦਾ ਹੈ। 79N ਆਈਸ ਸ਼ੈਲਫ ਯਾਨੀ ਬਰਫ਼ ਦੀ ਚੱਟਾਨ ਕਈ ਸਾਲਾਂ ਤੋਂ ਦਰਕ ਰਿਹਾ ਸੀ। 1990 ਤੋਂ ਲਗਾਤਾਰ ਇਸ ਵਿੱਚ ਤਰੇੜਾਂ ਆ ਰਹੀਆਂ ਸਨ । ਇਹ ਹੌਲੀ ਹੌਲੀ ਆਪਣੇ ਮੁੱਖ ਗਲੇਸ਼ੀਅਰ ਜਿਵੇਂ ਕਿ ਸਪਾਲਟੇ ਗਲੇਸ਼ੀਅਰ ਤੋਂ ਵੱਖ ਹੋ ਰਿਹਾ ਸੀ। 1990 ਤੋਂ ਲੈ ਕੇ ਹੁਣ ਤੱਕ ਦੋ ਵਾਰ ਇੰਨੀ ਗਰਮੀ ਪਈ ਕਿ ਸਪਾਲਟੇ ਗਲੇਸ਼ੀਅਰ ਤੋਂ 23 ਕਿਲੋਮੀਟਰ ਦੇ ਖੇਤਰ ਵਿੱਚ ਪਿਘਲ ਗਈ। ਗਲੇਸ਼ੀਅਰ ਅਤੇ ਵੱਖ ਹੋਏ ਹਿੱਸੇ ‘ਤੇ ਤੁਸੀ ਆਸਾਨੀ ਨਾਲ ਛੋਟੇ-ਛੋਟੇ ਤਲਾਬਾਂ ਨੂੰ ਦੇਖ ਸਕਦੇ ਹੋ। ਇਹ ਤਲਾਬ ਗਰਮੀ ਕਾਰਨ ਬਣਦੇ ਹਨ। ਇਸ ਦੇ ਕਾਰਨ ਸਮੁੰਦਰ ਦਾ ਪਾਣੀ ਵੀ ਗਰਮ ਹੈ।
79N ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਆਰਕਟਿਕ ਆਈਸ ਸ਼ੈਲਫ ਹੈ ਜੋ ਗ੍ਰੀਨਲੈਂਡ ਦੇ ਕਿਸੇ ਗਲੇਸ਼ੀਅਰ ਤੋਂ ਵੱਖ ਹੋਇਆ ਹੈ। ਇਸ ਤੋਂ ਪਹਿਲਾਂ, ਗ੍ਰੀਨਲੈਂਡ ਦੇ ਉੱਤਰ-ਪੱਛਮ ਵਿੱਚ ਸਥਿਤ ਪੀਟਰਮੈਨ ਗਲੇਸ਼ੀਅਰ ਤੋਂ ਕੁਝ ਟੁਕੜੇ ਵੱਖ ਕੀਤੇ ਗਏ ਸਨ, ਜੋ ਇਸ ਤੋਂ ਥੋੜ੍ਹੇ ਵੱਡੇ ਸੀ। ਜਰਮਨੀ ਦੀ ਫ੍ਰੀਡਰਿਕ-ਅਲੈਗਜ਼ੈਂਡਰ ਯੂਨੀਵਰਸਿਟੀ ਦੇ ਪੋਲਰ ਪ੍ਰੋਫੈਸਰ ਡਾ. ਜੇਨੀ ਟਰਟਨ ਨੇ ਦੱਸਿਆ ਕਿ ਆਰਕਟਿਕ ਦਾ ਇਲਾਕਾ 1980 ਤੋਂ ਲੈ ਕੇ ਹੁਣ ਤੱਕ 3 ਡਿਗਰੀ ਸੈਲਸੀਅਸ ਗਰਮ ਰਿਹਾ ਹੈ। ਤਾਪਮਾਨ ਨੇ ਸਾਲ 2019 ਅਤੇ 2020 ਦੀਆਂ ਗਰਮੀਆਂ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ, ਜਿਸ ਕਾਰਨ ਗ੍ਰੀਨਲੈਂਡ ਦੀ ਬਰਫ ਤੇਜ਼ੀ ਨਾਲ ਪਿਘਲ ਰਹੀ ਹੈ। ਇਹ ਬਹੁਤ ਖਤਰਨਾਕ ਸੰਕੇਤ ਹਨ।
ਦੱਸ ਦੇਈਏ ਕਿ 79N ਲਗਭਗ 80 ਕਿਲੋਮੀਟਰ ਲੰਬਾ ਅਤੇ 20 ਕਿਲੋਮੀਟਰ ਚੌੜਾ ਹੈ। ਇਸ ਬਰਫ਼ ਦੀ ਚੱਟਾਨ ਵਿੱਚ ਮੁੱਖ ਦਰਾਰ ਸਾਲ 2019 ਵਿੱਚ ਆਇਆ ਸੀ। ਪਰ ਇਹ ਟੁੱਟਿਆ ਨਹੀਂ ਸੀ। ਪਰ ਹੁਣ ਇਹ ਗਲੇਸ਼ੀਅਰ ਤੋਂ ਵੱਖ ਹੋ ਗਿਆ ਹੈ। ਇਸ ਵਿੱਚ ਤਲਾਬ ਬਣੇ ਹੋਏ ਹਨ। ਇਨ੍ਹਾਂ ਤਲਾਬਾਂ ਤੋਂ ਸਮੁੰਦਰ ਦਾ ਪਾਣੀ ਬਰਫ਼ ਚੱਟਾਨ ਦੇ ਉੱਪਰ ਤੱਕ ਆਉਂਦਾ ਹੈ। ਇਹ ਇਸਨੂੰ ਬਹੁਤ ਸਾਰੇ ਟੁਕੜਿਆਂ ਵਿੱਚ ਵੰਡ ਦੇਵੇਗਾ।