Happy Propose Day 2021: Valentine Day ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਰੋਜ਼ ਡੇ ਦੇ ਨਾਲ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਗਈ ਹੈ। ਜਿਸ ਤੋਂ ਬਾਅਦ ਅੱਜ 8 ਫਰਵਰੀ ਨੂੰ Propose Day ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਵੱਖੋ-ਵੱਖਰੇ ਤਰੀਕਿਆਂ ਨਾਲ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਲੋਕ ਸਾਰਾ ਸਾਲ ਇਸ ਦਿਨ ਦੀ ਉਡੀਕ ਕਰਦੇ ਹਨ। ਇਹ ਦਿਨ ਆਪਣੇ ਸਾਥੀ ਨੂੰ ਆਪਣੇ ਪਿਆਰ ਦਾ ਇਜਹਾਰ ਕਰਨ ਲਈ ਹੁੰਦਾ ਹੈ। ਪ੍ਰੇਮੀ ਇੱਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ । Propose Day ਨੂੰ ਵੈਲੇਨਟਾਈਨ ਵੀਕ ਦਾ ਸਭ ਤੋਂ ਰੋਮਾਂਟਿਕ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਪ੍ਰੇਮੀ ਨਾ ਸਿਰਫ ਪਿਆਰ ਦਾ ਇਜ਼ਹਾਰ ਕਰਦੇ ਹਨ ਬਲਕਿ ਹਮੇਸ਼ਾ ਇਕੱਠੇ ਰਹਿਣ ਦਾ ਵਾਅਦਾ ਵੀ ਕਰਦੇ ਹਨ। ਇਸ ਦਿਨ ਲੋਕ ਆਪਣੇ ਕ੍ਰਸ਼ ਜਾਂ ਸਾਥੀ ਨੂੰ ਅਪਣੇ ਦਿਲ ਵਿੱਚ ਛੁਪੇ ਹੋਏ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਲੋਕ ਆਪਣੇ ਪਾਟਨਰ ਅਤੇ ਕ੍ਰਸ਼ ਨੂੰ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ।
ਜੇ ਤੁਹਾਨੂੰ ਕਿਸੇ ਨਾਲ ਬਹੁਤ ਪਿਆਰ ਹੈ ਅਤੇ ਇਸ ਬਾਰੇ ਤੁਸੀ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹੈ, ਤਾਂ ਬਿਨ੍ਹਾਂ ਦੇਰੀ ਕੀਤੇ ਅੱਜ ਦੇ ਦਿਨ Propose ਕਰ ਦੇਣਾ ਚਾਹੀਦਾ ਹੈ, ਕਿਉਕਿ ਇਜ਼ਹਾਰ ਕਰਨ ਲਈ ਇਸ ਦਿਨ ਤੋਂ ਵਧੀਆ ਦਿਨ ਹੋਰ ਹੋ ਹੀ ਨਹੀਂ ਸਕਦਾ। ਹਾਲਾਂਕਿ, ਆਪਣੇ ਪਿਆਰ ਨੂੰ ਜ਼ਾਹਿਰ ਕਰਨ ਦਾ ਤਰੀਕਾ ਸਾਰਿਆਂ ਦਾ ਵੱਖਰਾ ਹੁੰਦਾ ਹੈ। ਇਸ ਦਿਨ ਲੋਕ ਵੱਖੋ-ਵੱਖਰੇ ਤਰੀਕਿਆਂ ਨਾਲ ਪਿਆਰ ਦਾ ਇਜ਼ਹਾਰ ਕਰਦੇ ਹਨ। ਕੁਝ ਲੋਕ ਆਪਣੇ ਗੋਡਿਆਂ ‘ਤੇ ਬੈਠ ਕੇ ਗੁਲਾਬ ਦੇ ਫੁੱਲ ਨਾਲ ਆਪਣੇ ਪਾਟਨਰ ਨੂੰ Propose ਕਰਦੇ ਹਨ, ਕੁਝ ਰਿੰਗ ਦੇ ਕੇ Propose ਕਰਦੇ ਹਨ ਅਤੇ ਕੁਝ ਗ੍ਰੀਟਿੰਗ ਕਾਰਡਾਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ । ਕੋਈ ਆਪਣੇ ਦਿਲ ਦਾ ਹਾਲ ਸ਼ਾਇਰੀ ਨਾਲ ਦੱਸਦਾ ਹੈ, ਤਾਂ ਕੋਈ ਰੋਮਾਂਟਿਕ ਮੈਸਜ ਰਾਹੀਂ ਆਪਣੇ ਸਾਥੀ ਨੂੰ Propose ਕਰਦਾ ਹੈ।
ਇਹ ਵੀ ਦੇਖੋ: ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ