Meteoroid passes from earth: ਅੱਜ ਇੱਕ ਵਿਸ਼ਾਲ ਉਲਕਾ ਪਿੰਡ ਧਰਤੀ ਕੋਲੋਂ ਨਿਕਲਣ ਵਾਲਾ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਇਹ ਸਟੇਡੀਅਮ ਦੇ ਆਕਾਰ ਜਿੰਨਾ ਵੱਡਾ ਹੋਵੇਗਾ ਅਤੇ ਇੱਕ ਸੁਰਖਿਅਤ ਦੂਰੀ ਤੋਂ ਨਿਕਲੇਗਾ ਜਿਸ ਤੋਂ ਧਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। 2002 NN-4 ਨਾਮਕ ਇਹ ਉਲਕਾ ਦੀ ਚੌੜਾਈ 1,000 ਫੁੱਟ ਤੋਂ ਵੀ ਵੱਧ ਹੈ। ਜ਼ਿਕਰਯੋਗ ਹੈ ਕਿ ਨਾਸਾ ਨੇ ਇਸਨੂੰ ਨਿਅਰ ਅਰਥ ਆਬਜੈਕਟਸ‘ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਜਾਣਕਾਰੀ ਮੁਤਾਬਕ 20,000 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਹ ਧਰਤੀ ਕੋਲੋਂ ਗੁਜਰੇਗਾ। ਫਲੋਰਿਡਾ ਗਲਫ ਕੋਸਟ ਯੂਨੀਵਰਸਿਟੀ ‘ਚ ਭੌਤਕੀ ਦੇ ਪ੍ਰੋਫੈਸਰ ਡੈਰੇਕ ਬੁਜ਼ੈਸੀ ਦੀ ਮੰਨੀਏ ਤਾਂ ਇਹ ਐਸਟੇਰਾਇਡ ਬਾਕੀ ਗ੍ਰਹਿਆਂ ਤੋਂ 90 ਗੁਨਾਂ ਹੈ ਜੋ ਫੁੱਟਬਾਲ ਸਟੇਡੀਅਮ ਜਿਹਨਾਂ ਕਿਹਾ ਜਾ ਸਕਦਾ ਹੈ। ਧਰਤੀ ਦੇ ਕੋਲੋਂ ਮਹਿਜ਼ 125 ਮੀਲ ਦੀ ਦੂਰੀ ਤੋਂ ਨਿਕਲਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ।
ਨਾਸਾ ਦੀ ਮੰਨੀਏ ਤਾਂ, ‘NEO ਆਬਜ਼ਰਵੇਸ਼ਨ ਪ੍ਰੋਗਰਾਮ ਦਾ ਉਦੇਸ਼ NEO ਦੀ ਅਨੁਮਾਨਤ ਗਿਣਤੀ ਦਾ ਘੱਟੋ-ਘੱਟ 90 ਫ਼ੀਸਦੀ ਦਾ ਪਤਾ ਲਾਉਣਾ, ਟਰੈਕ ਕਰਨਾ ਤੇ ਉਨ੍ਹਾਂ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਇਕੱਤਰ ਕਰਨਾ ਹੈ ਤਾਂ ਜੋ ਕਿਸੇ ਵੀ ਖ਼ਤਰੇ ਤੋਂ ਬਚਾਇਆ ਜਾ ਸਕੇ। ਜਾਣਕਾਰੀ ਅਨੁਸਾਰ 140 ਮੀਟਰ ਤੋਂ ਵੱਡਾ ਕੋਈ ਗ੍ਰਹਿ ਨਹੀਂ ਹੈ। ਉਹਨਾਂ ਨੇ ਅਹਿਮ ਖੁਲਾਸਾ ਕਰਦਿਆਂ ਇੱਕ ਉਲਕਾ ਪਿੰਡ ਦੇ ਅਗਲੇ 100 ਸਾਲਾਂ ‘ਚ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਵੀ ਜਤਾਈ।