Rose Day 2021: Valentine Day ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। Valentine ਵੀਕ 7 ਫਰਵਰੀ ਤੋਂ ਸ਼ੁਰੂ ਹੋ ਚੁੱਕਿਆ ਹੈ। 7 ਫਰਵਰੀ ਨੂੰ Rose Day ਮਨਾਇਆ ਜਾਂਦਾ ਹੈ। ਬਾਲੀਵੁੱਡ ਵਿੱਚ ਗੁਲਾਬ ਪਿਆਰ ਦਾ ਇਜ਼ਹਾਰ ਕਰਨ ਦਾ ਇੱਕ ਹਿੱਟ ਅਤੇ ਪ੍ਰਸਿੱਧ ਤਰੀਕਾ ਹੈ । ਚਾਹੇ ਟੁੱਟੇ ਦਿਲ ਨੂੰ ਜੋੜਨਾ ਹੋਵੇ ਜਾਂ ਪਿਆਰ ਦਾ ਪਹਿਲਾ ਪ੍ਰਗਟਾਵਾ, ਗੁਲਾਬ ਦੀ ਗੱਲ ਹੀ ਵੱਖਰੀ ਹੁੰਦੀ ਹੈ। ਗੁਲਾਬ ‘ਤੇ ਬਾਲੀਵੁੱਡ ਫਿਲਮਾਂ ‘ਚ ਕਈ ਸੁਪਰਹਿੱਟ ਗਾਣੇ ਬਣ ਚੁੱਕੇ ਹਨ।
ਅੱਜ 7 ਫਰਵਰੀ ਨੂੰ Rose Day ਮਨਾਇਆ ਜਾ ਰਿਹਾ ਹੈ। Valentine Day ਨੂੰ ਪ੍ਰੇਮੀਆਂ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪ੍ਰੇਮੀ, ਜੀਵਨ ਸਾਥੀ ਜਾਂ ਦੋਸਤਾਂ ਨੂੰ ਗੁਲਾਬ ਦਿੰਦੇ ਹਨ। ਲੋਕ ਇਸ ਦਿਨ ਦੀ ਪੂਰੇ ਸਾਲ ਉਡੀਕ ਕਰਦੇ ਹਨ। ਇਹ ਆਪਣੇ ਸਾਥੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਾਲਾ ਦਿਨ ਹੁੰਦਾ ਹੈ। ਪ੍ਰੇਮੀ ਵੈਲਨਟਾਈਨ ਕਾਰਡ, ਫੁੱਲ ਆਦਿ ਭੇਜ ਕੇ ਇੱਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਲਾਲ ਗੁਲਾਬ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਅੱਜ ਜ਼ਿਆਦਾਤਰ ਲੋਕ ਲਾਲ ਗੁਲਾਬ ਲਈ ਬੇਚੈਨ ਰਹਿੰਦੇ ਹਨ, ਜਿਹਨੂੰ ਲੋਕ ਆਪਣੇ ਪ੍ਰੇਮੀ ਨੂੰ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
ਇਸ ਤੋਂ ਇਲਾਵਾ ਤੁਸੀਂ ਆਪਣੀ ਦੋਸਤੀ ਦੀ ਸ਼ੁਰੂਆਤ ਕਰਨ ਲਈ ਪੀਲੇ ਗੁਲਾਬ ਦੀ ਵਰਤੋਂ ਕਰ ਸਕਦੇ ਹੋ ਅਤੇ ਤੁਸੀਂ ਇਸ ਨਾਲ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਸਕਦੇ ਹੋ। ਉੱਥੇ ਹੀ ਚਿੱਟਾ ਗੁਲਾਬ ਇਨ੍ਹਾਂ ਸਾਰਿਆਂ ਵਿੱਚੋਂ ਵਿਸ਼ੇਸ਼ ਹੈ। ਹਾਲਾਂਕਿ ਚਿੱਟੇ ਰੰਗ ਦਾ ਗੁਲਾਬ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ, ਪਰ ਤੁਸੀਂ ਆਪਣੇ ਪ੍ਰੇਮੀ ਨੂੰ ਚਿੱਟੇ ਗੁਲਾਬ ਦੇਣ ਤੋਂ ਬਾਅਦ ਮੁਆਫੀ ਮੰਗ ਸਕਦੇ ਹੋ ਅਤੇ ਸਾਰੀਆਂ ਸ਼ਿਕਾਇਤਾਂ ਖਤਮ ਕਰ ਸਕਦੇ ਹੋ । ਸਿਰਫ ਇਹ ਹੀ ਨਹੀਂ, ਤੁਸੀਂ ਇਸ ਦਿਨ ਆਪਣੇ ਪ੍ਰੇਮੀ ਨੂੰ ਅਲੱਗ-ਅਲੱਗ ਰੰਗ ਦੇ ਗੁਲਾਬ ਦੇ ਕੇ ਵੀ ਉਸਨੂੰ ਪ੍ਰਭਾਵਿਤ ਕਰ ਸਕਦੇ ਹੋ।